Amit Mishra ruled out of IPL2020: ਦਿੱਲੀ ਕੈਪੀਟਲਸ ਦੀ ਟੀਮ ਨੂੰ ਇੱਕ ਵੱਡਾ ਝੱਟਕਾ ਲੱਗਾ ਹੈ, ਲੈੱਗ ਸਪਿਨਰ ਅਮਿਤ ਮਿਸ਼ਰਾ ਸੱਟ ਦੇ ਕਾਰਨ ਪੂਰੇ ਆਈਪੀਐਲ ਸੀਜ਼ਨ ਤੋਂ ਬਾਹਰ ਹੋ ਗਏ ਹਨ। ਮਿਸ਼ਰਾ ਉਂਗਲੀ ਦੀ ਸੱਟ ਦੇ ਕਾਰਨ ਇਸ ਸੀਜ਼ਨ ਤੋਂ ਬਾਹਰ ਹੋ ਗਿਆ ਹੈ। ਆਈਪੀਐਲ ਵਿੱਚ ਦੂਜੇ ਨੰਬਰ ‘ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਅਮਿਤ ਮਿਸ਼ਰਾ ਹੈ। ਦੱਸ ਦੇਈਏ ਕਿ ਕੇਕੇਆਰ ਖਿਲਾਫ ਮੈਚ ਦੌਰਾਨ ਅਮਿਤ ਮਿਸ਼ਰਾ ਨੂੰ ਉਂਗਲੀ ਦੀ ਸੱਟ ਲੱਗੀ ਸੀ ਪਰ ਹੁਣ ਦਿੱਲੀ ਕੈਪੀਟਲਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਇਸ ਸੀਜ਼ਨ ਦਾ ਹਿੱਸਾ ਨਹੀਂ ਹਨ। ਆਈਪੀਐਲ 2020 ਵਿੱਚ ਮਿਸ਼ਰਾ 3 ਮੈਚਾਂ ਵਿੱਚ 3 ਵਿਕਟਾਂ ਲੈਣ ‘ਚ ਸਫਲ ਰਿਹਾ ਹੈ। ਅਮਿਤ ਮਿਸ਼ਰਾ ਇਕਲੌਤਾ ਗੇਂਦਬਾਜ਼ ਹੈ ਜਿਸਨੇ ਆਈਪੀਐਲ ਦੇ ਇਤਿਹਾਸ ਵਿੱਚ 3 ਹੈਟ੍ਰਿਕ ਵਿਕਟਾਂ ਲਈਆਂ ਹਨ। ਇਸ ਸਾਲ ਮਿਸ਼ਰਾ ਆਪਣੀ ਗੇਂਦਬਾਜ਼ੀ ਦੌਰਾਨ ਪ੍ਰਭਾਵਸ਼ਾਲੀ ਦਿਖਾਈ ਦੇ ਰਿਹਾ ਸੀ। ਪਰ ਬਦਕਿਸਮਤੀ ਨਾਲ ਉਸ ਦੀ ਉਂਗਲ ਦੀ ਸੱਟ ਹੋਰ ਗੰਭੀਰ ਹੋ ਗਈ, ਆਈਪੀਐਲ ‘ਚ ਮਿਸ਼ਰਾ ਨੇ ਹੁਣ ਤੱਕ 160 ਵਿਕਟਾਂ ਲਈਆਂ ਹਨ।
ਦੱਸ ਦੇਈਏ ਕਿ ਆਈਪੀਐਲ ਦੇ 13 ਵੇਂ ਸੀਜ਼ਨ ਵਿੱਚ ਦਿੱਲੀ ਦੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਦਿੱਲੀ ਆਪਣੇ ਖੇਡੇ 4 ਮੈਚਾਂ ਵਿੱਚੋਂ 3 ਮੈਚ ਜਿੱਤਣ ‘ਚ ਸਫਲ ਰਹੀ ਹੈ। ਲੈੱਗ ਸਪਿਨਰ ਦੀ ਗੈਰ ਹਾਜ਼ਰੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਜ਼ਰੂਰ ਪਰੇਸ਼ਾਨ ਕਰੇਗੀ। ਦਿੱਲੀ ਦੀ ਟੀਮ ਅਗਲਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਹੋਵੇਗਾ। ਇਸ ਮੈਚ ਵਿੱਚ ਕਿਸ ਖਿਡਾਰੀ ਨੂੰ ਮਿਸ਼ਰਾ ਦਾ ਸਥਾਨ ਮਿਲਦਾ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ। ਵੈਸੇ, ਨੇਪਾਲ ਦੇ ਸਪਿਨਰ ਸੰਦੀਪ ਲਾਮੇਚੇਨੇ ਇਸ ਸੀਜ਼ਨ ਵਿੱਚ ਖੇਡਣ ਦੀ ਉਡੀਕ ਕਰ ਰਹੇ ਹਨ।