ਪਿਛਲੀ ਰਾਸ਼ਟਰੀ ਚੈਂਪੀਅਨ ਅਰੁੰਧਤੀ ਚੌਧਰੀ ਨੇ ਮੁੱਕੇਬਾਜ਼ੀ ਵਿਸ਼ਵ ਓਲੰਪਿਕ ਕੁਆਲੀਫਾਇਰ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਉਨ੍ਹਾਂ ਨੇ 66 ਕਿਲੋਗ੍ਰਾਮ ਵਰਗ ਵਿਚ ਆਸਾਨ ਜਿੱਤ ਦਰਜ ਕੀਤੀ ਜਦੋਂ ਕਿ ਏਸ਼ੀਆਈ ਖੇਡਾਂ ਦੇ ਕਾਂਸੇ ਦਾ ਤਮਗਾ ਜੇਤੂ ਨਰਿੰਦਰ ਬੇਰਵਾਲ ਨੂੰ ਹਰਾ ਕੇ ਪ੍ਰਤੀਯੋਗਤਾ ਤੋਂ ਬਾਹਰ ਹੋ ਗਏ।
ਅਰੁੰਧਤੀ ਨੇ ਸਰਬਸੰਮਤੀ ਨਾਲ ਹੋਏ ਫੈਸਲੇ ‘ਚ ਪੋਰਟੋ ਰੀਕੋ ਦੀ ਸਟੈਫਨੀ ਪਿਨੇਰੋ ਨੂੰ 5-0 ਨਾਲ ਹਰਾਇਆ। ਅਰੁੰਧਤੀ ਨੇ ਪਹਿਲੇ ਦੌਰ ‘ਚ ਆਪਣੀ ਵਿਰੋਧੀ ਖਿਡਾਰਨ ਖਿਲਾਫ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਦੂਜੇ ਦੌਰ ‘ਚ ਉਸ ਨੇ ਥੋੜ੍ਹਾ ਸਾਵਧਾਨੀ ਵਾਲਾ ਰੁਖ ਅਪਣਾਉਂਦੇ ਹੋਏ ਆਪਣੀ ਸਥਿਤੀ ਮਜ਼ਬੂਤ ਕੀਤੀ। ਭਾਰਤੀ ਮੁੱਕੇਬਾਜ਼ ਨੇ ਤੀਜੇ ਦੌਰ ‘ਚ ਵੀ ਦਬਦਬਾ ਬਣਾਇਆ ਅਤੇ ਆਸਾਨ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਪੰਜਾਬ ਚੋਣ ਕਮਿਸ਼ਨ ਦਾ ਵੱਡਾ ਫੈਸਲਾ, ਸਾਰੇ ਪੋਲਿੰਗ ਬੂਥਾਂ ‘ਤੇ ਤੰਬਾਕੂ ਦੇ ਸੇਵਨ ‘ਤੇ ਹੋਵੇਗੀ ਪਾਬੰਦੀ
ਨਰਿੰਦਰ ਨੂੰ ਇਕਵਾਡੋਰ ਦੇ ਗੇਰਲੋਨ ਗਿਲਮਾਰ ਕਾਂਗੋ ਚਾਲਾ ਖਿਲਾਫ 2-3 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਨਰਿੰਦਰ ਨੇ ਵੀ ਵਿਰਧੀ ਮੁੱਕੇਬਾਜ਼ ਨੂੰ ਸਖਤ ਟੱਕਰ ਦਿੱਤੀ ਪਰ ਇਹ ਅਗਲੇ ਦੌਰ ਵਿਚ ਜਗ੍ਹਾ ਬਣਾਉਣ ਲਈ ਕਾਫੀ ਨਹੀਂ ਸੀ।ਏਸ਼ੀਆਈ ਖੇਡ 2022 ਦੇ ਕਾਂਸਾ ਤਮਗਾ ਜੇਤੂ ਨਰਿੰਦਰ ਨੇ ਪਹਿਲੇ ਰਾਊਂਡ ਵਿਚ ਹੌਲੀ ਸ਼ੁਰੂਆਤ ਕੀਤੀ ਜਿਸ ਨਾਲ ਉਹ ਪਛੜ ਗਏ ਤੇ ਫਿਰ ਗੇਰਲੋਨ ਨੂੰ ਪਛਾੜ ਨਹੀਂ ਸਕੇ। ਉਨ੍ਹਾਂ ਨੇ ਦੂਜੇ ਤੇ ਤੀਜੇ ਰਾਊਂਡ ਵਿਚ ਆਪਣੇ ਪ੍ਰਦਰਸ਼ਨ ਵਿਚ 3 ਤੋਂ 5 ਤਿੰਨ ਜੱਜਾਂ ਨੂ ਪ੍ਰਭਾਵਿਤ ਕੀਤਾ ਪਰ ਇਹ ਉਨ੍ਹਾਂ ਨੂੰ ਜਿਤ ਦਿਵਾਉਣ ਲਈ ਕਾਫੀ ਨਹੀਂ ਸੀ।