ashish nehra and shoaib akhtar: ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਖੁਲਾਸਾ ਕੀਤਾ ਹੈ ਕਿ ਉਸਦੀ 2004 ਦੇ ਚੈਂਪੀਅਨਸ ਟਰਾਫੀ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਮੈਚ ਦੌਰਾਨ ਸਾਬਕਾ ਪਾਕਿ ਗੇਂਦਬਾਜ਼ ਸ਼ੋਇਬ ਅਖਤਰ ਨਾਲ ਲੜਾਈ ਹੋਈ ਸੀ। ਬਰਮਿੰਘਮ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਇਸ ਮੈਚ ‘ਚ ਸ਼ੋਏਬ ਅਖਤਰ ਨੇ ਚਾਰ ਵਿਕਟਾਂ ਲਈਆਂ ਸੀ। ਟੀਮ ਇੰਡੀਆ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 200 ਦੌੜਾਂ ਬਣਾਈਆਂ। ਰਾਹੁਲ ਦ੍ਰਾਵਿੜ ਨੇ 67 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਅਜੀਤ ਅਗਰਕਰ ਨੇ 47 ਦੌੜਾਂ ਬਣਾਈਆਂ ਸਨ। ਆਸ਼ੀਸ਼ ਨਹਿਰਾ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ, “ਅਸੀਂ ਪਹਿਲਾਂ ਬੱਲੇਬਾਜ਼ੀ ਕਰਦਿਆਂ 200 ਦੌੜਾਂ ਬਣਾਈਆਂ ਸਨ ਅਤੇ ਮੈਚ ਹਾਰ ਗਏ ਸੀ। ਮੈਂ ਆਖਰੀ ਖਿਡਾਰੀ ਸੀ ਜਿਸ ਨੂੰ ਸ਼ੋਇਬ ਅਖਤਰ ਨੇ ਆਊਟ ਕੀਤਾ ਸੀ।”
ਅਸ਼ੀਸ਼ ਨਹਿਰਾ ਨੇ ਕਿਹਾ, “ਮੈਂ ਸ਼ੋਏਬ ਦੀ ਗੇਂਦ ਨੂੰ ਪੁੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਿਡ ਵਿਕਟ ‘ਤੇ ਕੈਚ ਹੋ ਗਿਆ। ਸ਼ਾਹਿਦ ਅਫਰੀਦੀ ਨੇ ਉਹ ਕੈਚ ਫੜਿਆ ਸੀ।” ਨਹਿਰਾ ਨੇ ਦੱਸਿਆ ਕਿ ਤਦ ਸ਼ੋਏਬ ਨੇ ਮੈਨੂੰ ਪੰਜਾਬੀ ਵਿੱਚ ਕਿਹਾ, “ਪੁੱਲ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੇਂਦਬਾਜ਼ ਕੌਣ ਹੈ।” ਨਹਿਰਾ ਨੇ ਕਿਹਾ, ‘ਜਦੋਂ ਵੀ ਅਸੀਂ ਇੰਗਲੈਂਡ ਵਿੱਚ ਹੁੰਦੇ ਹਾਂ, ਅਸੀਂ ਇੱਕ ਦੂਜੇ ਨੂੰ ਮੈਸਜ਼ ਵੀ ਕਰਦੇ ਹਾਂ ਅਤੇ ਮਜ਼ਾਕ ਵੀ ਹੁੰਦਾ ਰਹਿੰਦਾ ਹੈ। ਅਸੀਂ ਤਿੰਨ-ਚਾਰ ਮਹੀਨਿਆਂ ਵਿੱਚ ਇੱਕ ਦੂਜੇ ਨੂੰ ਮੈਸਜ ਕਰ ਲੈਂਦੇ ਹਾਂ।’