ਇੰਗਲੈਂਡ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤੀ ਕ੍ਰਿਕਟ ਟੀਮ ਨੂੰ ਝਟਕਾ ਲੱਗਿਆ ਹੈ। ਭਾਰਤੀ ਟੀਮ ਦੇ ਸਟਾਰ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਸ ਕਰਨ ਉਹ ਇੰਗਲੈਂਡ ਦੌਰੇ ਲਈ ਨਹੀਂ ਜਾ ਸਕੇ। ਦੱਸ ਦੇਈਏ ਕਿ ਭਾਰਤੀ ਟੀਮ ਦੇ ਲਗਪਗ ਸਾਰੇ ਖਿਡਾਰੀ ਇੰਗਲੈਂਡ ਪਹੁੰਚ ਚੁੱਕੇ ਹਨ। ਇੰਗਲੈਂਡ ਖਿਲਾਫ਼ ਭਾਰਤੀ ਟੀਮ ਦਾ ਪਹਿਲਾਂ ਟੈਸਟ ਮੈਚ 1 ਜੁਲਾਈ ਤੋਂ ਇੰਗਲੈਂਡ ਵਿੱਚ ਖੇਡਿਆ ਜਾਣਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇੰਗਲੈਂਡ ਦੌਰੇ ਦੌਰਾਨ ਟੈਸਟ ਮੈਚ ਹੋਣਾ ਸੀ ਜੋ ਕਿ ਕੋਰੋਨਾ ਕਾਰਨ ਰੱਦ ਕਰ ਦਿੱਤਾ ਗਿਆ ਸੀ। ਕਿਉਂਕਿ ਇਸ ਦੌਰਾਨ ਭਾਰਤੀ ਟੀਮ ਦੇ ਕਈ ਖਿਡਾਰੀ ਅਤੇ ਕੋਚਿੰਗ ਸਟਾਫ਼ ਕੋਰੋਨਾ ਪਾਜ਼ੀਟਿਵ ਹੋ ਗਏ ਸੀ। ਇਸ ਵਾਰ ਫਿਰ ਭਾਰਤੀ ਖਿਡਾਰੀ ਮੈਚ ਤੋਂ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਅਸ਼ਵਿਨ ਫਿਲਹਾਲ ਕੁਆਰੰਟੀਨ ਵਿੱਚ ਹਨ ਤੇ ਜ਼ਰੂਰੀ ਪ੍ਰੋਟੋਕੋਲ ਨੂੰ ਪੂਰੇ ਕਰਨ ਤੋਂ ਬਾਅਦ ਹੀ ਟੀਮ ਵਿੱਚ ਸ਼ਾਮਿਲ ਹੋ ਸਕਣਗੇ।
ਇਹ ਵੀ ਪੜ੍ਹੋ: ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਕਈ ਅਹਿਮ ਖੁਲਾਸੇ
BCCI ਦੇ ਸੂਤਰਾਂ ਅਨੁਸਾਰ ਅਸ਼ਵਿਨ ਟੀਮ ਦੇ ਨਾਲ ਇੰਗਲੈਂਡ ਨਹੀਂ ਗਏ ਹਨ। ਉਨ੍ਹਾਂ ਦੱਸਿਆ ਕਿ ਅਸ਼ਵਿਨ ਦੇ ਜਲਦੀ ਠੀਕ ਹੋਣ ਦੀ ਉਮੀਦ ਹੈ। ਜੇਕਰ ਉਹ 1 ਜੁਲਾਈ ਨੂੰ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਫਿੱਟ ਹੋ ਜਾਂਦੇ ਹਨ ਤਾਂ ਉਹ ਇੰਗਲੈਂਡ ਲਈ ਰਵਾਨਾ ਹੋ ਸਕਦੇ ਹਨ ਤੇ ਟੀਮ ਦਾ ਹਿੱਸਾ ਬਣ ਸਕਦੇ ਹਨ।
ਦੱਸ ਦੇਈਏ ਕਿ ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤ ਨੂੰ ਆਇਰਲੈਂਡ ਵਿੱਚ ਵੀ ਦੋ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਦੇ ਲਈ ਵੱਖਰੀ ਟੀਮ ਦੀ ਚੋਣ ਕੀਤੀ ਗਈ ਹੈ। ਇਹ ਟੀਮ 23 ਜੂਨ ਨੂੰ ਡਬਲਿਨ ਲਈ ਵੀ ਰਵਾਨਾ ਹੋਵੇਗੀ। ਇਹ ਦੋਵੇਂ ਮੈਚ 26 ਜੂਨ ਅਤੇ 28 ਜੂਨ ਨੂੰ ਖੇਡੇ ਜਾਣੇ ਹਨ।
ਵੀਡੀਓ ਲਈ ਕਲਿੱਕ ਕਰੋ -: