ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਅੱਜ ਫਿਰ ਤੋਂ ਵਨਡੇ ਏਸ਼ੀਆ ਕੱਪ ਵਿਚ ਸੁਪਰ-4 ਦੇ ਮੁਕਾਬਲੇ ਆਹਮੋ-ਸਾਹਮਣੇ ਹੋਣਗੀਆਂ। ਇਸ ਮੁਕਾਬਲੇ ਵਿਚ ਸੱਟ ਦੇ ਬਾਅਦ ਵਾਪਸੀ ਕਰਨ ਵਾਲੇ ਭਾਰਤੀ ਬੱਲੇਬਾਜ਼ ਕੇ. ਐੱਲ ਰਾਹੁਲ ਤੇ ਮੀਂਹ ‘ਤੇ ਸਭ ਦੀਆਂ ਨਜ਼ਰਾਂ ਹੋਣਗੀਆਂ। ਰਾਹੁਲ ਲੰਬੇ ਸਮੇਂ ਬਾਅਦ ਵਨਡੇ ਸਰੂਪ ਵਿਚ ਖੇਡਦੇ ਦਿਖ ਸਕਦੇ ਹਨ ਤਾਂ ਦੂਜੇ ਪਾਸੇ ਕੋਲੰਬੋ ਵਿਚ ਮੀਂਹ ਨੇ ਸਾਰਿਆਂ ਦੀ ਸਿਰਦਰਦੀ ਵਧਾ ਦਿੱਤੀ ਹੈ। ਪੂਰੇ ਹਫਤੇ ਮੀਂਹ ਦੀ ਸੰਭਾਵਨਾ ਹੈ ਤੇ ਅਜਿਹੇ ਵਿਚ ਇਸ ਮੈਚ ਲਈ ਰਿਜ਼ਰਵ ਡੇ ਵੀ ਰੱਖਿਆ ਗਿਆ ਹੈ।
ਜੇਕਰ ਅੱਜ ਮੀਂਹ ਪੈਂਦਾ ਹੈ ਤਾਂ ਖੇਡ ਜਿਥੇ ਰੁਕ ਜਾਵੇਗਾ ਤੇ ਸੋਮਵਾਰ ਤੋਂ ਉਥੋਂ ਹੀ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਵਿਚ ਗਰੁੱਪ ਮੈਚ ਵਿਚ ਵੀ ਮੀਂਹ ਨੇ ਰੁਕਾਵਟ ਪਾਈਸੀ।ਉਸ ਮੈਚ ਵਿਚ ਭਾਰਤੀ ਟੀਮ ਨੇ ਤਾਂ ਆਪਣੀ ਪਾਰੀ ਖੇਡੀ ਸੀ ਪਰ ਪਾਕਿਸਤਾਨ ਆਪਣੀ ਪਾਰੀ ਨਹੀਂ ਖੇਡ ਸਕਿਆਸੀ। ਰਾਹੁਲ 5 ਮਹੀਨੇ ਬਾਅਦ ਵਨਡੇ ਵਿਚ ਖੇਡਦੇ ਦਿਖਣਗੇ। ਉਨ੍ਹਾਂ ਨੇ ਪਿਛਲਾ ਮੈਚ ਇਸਸਾਲ 22 ਮਾਰਚ ਨੂੰ ਆਸਟ੍ਰੇਲੀਆ ਖਿਲਾਫ ਖੇਡਿਆ ਸੀ ਜਿਸ ਵਿਚ ਉਹ 32 ਦੌੜਾਂ ‘ਤੇ ਹੀ ਆਊਟ ਹੋ ਗਏ ਸਨ।
ਭਾਰਤੀ ਟੀਮ ਮੈਨੇਜਮੈਂਟ ਦੇ ਸਾਹਮਣੇ ਰਾਹੁਲ ਤੇ ਈਸ਼ਾਨ ਕਿਸ਼ਨ ਵਿਚੋਂ ਕਿਸੇ ਇਕ ਨੂੰ ਚੁਣਨ ਦੀ ਦੁਵਿਧਾ ਦਾ ਹੱਲ ਕੱਢਣਾ ਅਹਿਮ ਰਹੇਗਾ। ਈਸ਼ਾਨ ਨੇ ਲਗਭਗ ਇਕ ਮਹੀਨੇ ਵਿਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਤਿੰਨ ਹੋਰ ਮੌਜੂਦਾ ਏਸ਼ੀਆ ਕੱਪ ਵਿਚ ਪਾਕਿਸਤਾਨ ਖਿਲਾਫ ਅਰਧ ਸੈਂਕੜਾ ਲਗਾਇਆ ਹੈ।ਇਸ ਦੌਰਾਨ ਕਿਸ਼ਨ ਨੇ ਪਾਰੀ ਦਾ ਆਗਾਜ਼ ਕਰਨ ਤੋਂ ਲੈ ਕੇ 5ਵੇਂ ਨੰਬਰ ‘ਤੇ ਬੱਲੇਬਾਜ਼ੀ ਵੀ ਕੀਤੀ ਹੈ। ਕਿਸ਼ਨ ਖੱਬੇ ਹੱਥ ਦੇ ਬੱਲੇਬਾਜ਼ ਹਨ ਤਾਂਇਸ ਨਾਲ ਭਾਰਤੀ ਬੱਲੇਬਾਜ਼ੀ ਕ੍ਰਮ ਵਿਚ ਕੁਝ ਵਿਭਿੰਨਤਾ ਵੀ ਆਈ ਹੈ।
ਇਹ ਵੀ ਪੜ੍ਹੋ : PM ਮੋਦੀ ਅੱਜ ਕਰਨਗੇ ਫਰਾਂਸ ਦੇ ਰਾਸ਼ਟਰਪਤੀ Macron ਨਾਲ ਲੰਚ ਮੀਟਿੰਗ, ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ
ਰਾਹੁਲ ਦਾ 2019 ਦੇ ਬਾਅਦ ਤੋਂ ਪ੍ਰਦਰਸ਼ਨ ਚੰਗਾ ਰਿਹਾ ਹੈ। ਉਨ੍ਹਾਂ ਨੇ 2019 ਵਿਚ 13 ਮੈਚਾਂ ਵਿਚ 47.67 ਦੀ ਔਸਤ ਨਾਲ 572 ਦੌੜਾਂ ਬਣਾਈਆਂ। 2020 ਵਿਚ 9 ਮੈਚਾਂ ਵਿਚ 55.38 ਦੀ ਔਸਤ ਨਾਲ 443 ਦੌੜਾਂ 2021 ਵਿਚ 10 ਮੈਚਾਂ ਵਿਚ 27.89 ਦੀ ਔਸਤ ਨਾਲ 251 ਦੌੜਾਂ ਤੇ 2023 ਵਿਚ 6 ਮੈਚਾਂ ਵਿਚ 56.50 ਦੀ ਔਸਤ ਨਾਲ 226 ਦੌੜਾਂ ਬਣਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: