aus vs ind 1st odi two protesters: ਕੋਰੋਨਾ ਦੀ ਸ਼ੁਰੂਆਤ ਤੋਂ ਬਾਅਦ ਦਰਸ਼ਕਾਂ ਦੀ ਹਾਜ਼ਰੀ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੱਜ ਪਹਿਲਾ ਵਨਡੇ ਮੈਚ ਖੇਡਿਆ ਜਾਂ ਰਿਹਾ ਹੈ। ਪਰ ਅੱਜ ਮੈਚ ਦੌਰਾਨ ਸੁਰੱਖਿਆ ਸਬੰਧੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ, ਜਦੋਂ ਦੋ ਪ੍ਰਦਰਸ਼ਨਕਾਰੀ ਮੈਚ ਦੇ ਦੌਰਾਨ ਮੈਦਾਨ ਵਿੱਚ ਆ ਗਏ। ਮਾਮਲਾ ਆਸਟ੍ਰੇਲੀਆ ਦੀ ਪਾਰੀ ਦੇ ਸੱਤਵੇਂ ਓਵਰ ਦਾ ਹੈ ਜਦੋਂ ਨਵਦੀਪ ਸੈਣੀ ਗੇਂਦਬਾਜ਼ੀ ਅਟੈਕ ਵਿੱਚ ਪਹਿਲੇ ਬਦਲਾਅ ਤੋਂ ਬਾਅਦ ਗੇਂਦਬਾਜ਼ੀ ਕਰਨ ਜਾ ਰਹੇ ਸਨ। ਇਸ ਦੌਰਾਨ ਦੋ ਵਿਅਕਤੀ ਸੁਰੱਖਿਆ ਘੇਰਾ ਤੋੜ ਕੇ ਮੈਦਾਨ ‘ਤੇ ਆ ਗਏ, ਜਿਸ ਕਾਰਨ ਕੁੱਝ ਸਮੇਂ ਲਈ ਖੇਡ ਨੂੰ ਰੋਕਣਾ ਪਿਆ।
ਉਨ੍ਹਾਂ ਵਿੱਚੋਂ ਇੱਕ ਪ੍ਰਦਰਸ਼ਨਕਾਰੀ ਦੇ ਹੱਥਾਂ ਵਿੱਚ ਇੱਕ ਬੋਰਡ ਫੜਿਆ ਹੋਇਆ ਸੀ, ਜਿਸ ਵਿੱਚ ਆਸਟ੍ਰੇਲੀਆ ਵਿੱਚ ਭਾਰਤ ਦੇ ਅਡਾਨੀ ਸਮੂਹ ਦੇ ਕੋਲਾ ਪ੍ਰਾਜੈਕਟ ਦੀ ਨਿੰਦਾ ਕੀਤੀ ਗਈ ਸੀ। ਇਸ ਤੋਂ ਬਾਅਦ ਦੋਵਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਬਾਹਰ ਕੱਢ ਦਿੱਤਾ ਸੀ ਪਰ ਖਿਡਾਰੀ ਸੁਰੱਖਿਆ ‘ਚ ਅਣਗਹਿਲੀ ਹੋਣ ‘ਤੇ ਬਹੁਤ ਨਾਰਾਜ਼ ਦਿਖੇ, ਖਾਸ ਤੌਰ ‘ਤੇ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ, ਜਿਸ ਨੇ ਖੁੱਲੇ ਤੌਰ ‘ਤੇ ਆਪਣਾ ਗੁੱਸਾ ਜ਼ਾਹਿਰ ਕੀਤਾ। ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਖੇਡੀ ਜਾਂ ਰਹੀ ਇਸ ਲੜੀ ਨੇ ਦਰਸ਼ਕਾਂ ਨੂੰ ਪਹਿਲੀ ਵਾਰ ਕ੍ਰਿਕਟ ਦੇ ਮੈਦਾਨ ਵਿੱਚ ਪਰਤਣ ਦਾ ਮੌਕਾ ਦਿੱਤਾ ਹੈ। ਕ੍ਰਿਕਟ ਆਸਟ੍ਰੇਲੀਆ ਨੇ 50 ਪ੍ਰਤੀਸ਼ਤ ਦਰਸ਼ਕਾਂ ਨੂੰ ਸਟੇਡੀਅਮਾਂ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ। ਅਜਿਹੀ ਸਥਿਤੀ ਵਿੱਚ, ਅਜਿਹੀਆਂ ਖਾਮੀਆਂ ਨਾ ਸਿਰਫ ਖਿਡਾਰੀਆਂ ਦੀ ਸੁਰੱਖਿਆ ਬਲਕਿ ਉਨ੍ਹਾਂ ਦੀ ਸਿਹਤ ਨੂੰ ਵੀ ਖਤਰੇ ਵਿੱਚ ਪਾ ਸਕਦੀਆਂ ਹਨ।