Aus win ODI series vs eng: ਗਲੇਨ ਮੈਕਸਵੈਲ ਅਤੇ ਐਲੈਕਸ ਕੈਰੀ ਦੇ ਸੈਂਕੜੇ ਨਾਲ ਆਸਟ੍ਰੇਲੀਆ ਨੇ ਮੇਜ਼ਬਾਨ ਇੰਗਲੈਂਡ ਨੂੰ ਤੀਜੇ ਅਤੇ ਫੈਸਲਾਕੁਨ ਇੱਕ ਰੋਜ਼ਾ ਮੈਚ ਵਿੱਚ 3 ਵਿਕਟਾਂ ਨਾਲ ਹਰਾਂ ਦਿੱਤਾ ਹੈ। ਇਸਦੇ ਨਾਲ ਹੀ ਆਸਟ੍ਰੇਲੀਆ ਨੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਇੰਗਲੈਂਡ ਨੇ 2015 ਤੋਂ ਬਾਅਦ ਪਹਿਲੀ ਵਾਰ ਆਪਣੀ ਦੁਵੱਲੀ ਵਨਡੇ ਸੀਰੀਜ਼ ਘਰੇਲੂ ਮੈਦਾਨ ਵਿੱਚ ਗੁਆਈ ਹੈ। ਮੈਕਸਵੈੱਲ ਮੇਨ ਆਫ਼ ਦਾ ਮੈਚ ਅਤੇ ਸੀਰੀਜ਼ ਬਣਿਆ ਹੈ। ਆਸਟ੍ਰੇਲੀਆਈ ਟੀਮ, ਜਿਸ ਨੇ ਬੁੱਧਵਾਰ ਨੂੰ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਵਿਖੇ 303 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕੀਤਾ ਸੀ, ਟੀਮ ਨੇ ਇੱਕ ਸਮੇਂ 73 ਦੌੜਾਂ ਤੇ 5 ਵਿਕਟਾਂ ਗੁਆ ਦਿੱਤੀਆਂ ਸਨ, ਪਰ ਮੈਕਸਵੈਲ (108 ਦੌੜਾਂ, 90 ਗੇਂਦਾਂ, 7 ਛੱਕੇ, 4 ਚੌਕੇ) ਅਤੇ ਵਿਕਟਕੀਪਰ ਬੱਲੇਬਾਜ਼ ਐਲੈਕਸ ਕੈਰੀ (106 ਦੌੜਾਂ, 114 ਗੇਂਦਾਂ, 2 ਛੱਕੇ, 7 ਚੌਕੇ) ਨੇ ਛੇਵੇਂ ਵਿਕਟ ਲਈ 225 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਟੀਮ ਨੂੰ ਜਿੱਤ ਦੇ ਰਾਹ ’ਤੇ ਪਾ ਦਿੱਤਾ। ਆਸਟ੍ਰੇਲੀਆ ਨੇ 49.4 ਓਵਰਾਂ ਵਿੱਚ 305/7 ਦਾ ਸ਼ਾਨਦਾਰ ਸਕੋਰ ਬਣਾਇਆ। ਹਾਲਾਂਕਿ ਮੈਕਸਵੈਲ ਅਤੇ ਕੈਰੀ ਦੀਆਂ ਵਿਕਟਾਂ ਕ੍ਰਮਵਾਰ 285 ਅਤੇ 293 ਦੌੜਾਂ ਦੇ ਸਕੋਰ ‘ਤੇ ਡਿੱਗ ਗਈਆਂ, ਪਰ ਮਿਸ਼ੇਲ ਸਟਾਰਕ ਨੇ ਆਪਣੇ ਬੱਲੇ ਦੀ ਚਮਕ ਦਿਖਾਈ (3 ਗੇਂਦਾਂ’ ਤੇ 11 ਦੌੜਾਂ) ਆਖਰੀ ਓਵਰ ਵਿੱਚ ਜਿੱਤ ਲਈ 10 ਦੌੜਾਂ ਦੀ ਲੋੜ ਸੀ।
ਸਟਾਰਕ ਨੇ ਆਦਿਲ ਰਾਸ਼ਿਦ ਦੇ ਨਿਰਣਾਤਮਕ ਓਵਰ ਦੀ ਪਹਿਲੀ ਗੇਂਦ ‘ਤੇ ਛੱਕਾ ਮਾਰਿਆ, ਫਿਰ ਇੱਕ ਦੌੜ ਬਣ ਗਈ। ਪੈਟ ਕਮਿੰਸ ਇੱਕ ਦੌੜ ਲੈ ਕੇ ਸਿਰਾ ਬਦਲ ਗਏ। ਸਟਾਰਕ ਨੇ ਚੌਥੀ ਗੇਂਦ ‘ਤੇ ਜੇਤੂ ਚੌਕਾਂ ਲਗਾਇਆ ਅਤੇ ਟੀਮ ਨੂੰ ਜਿੱਤ ਦਿਵਾਈ। ਇੰਗਲੈਂਡ ਲਈ ਕ੍ਰਿਸ ਵੋਕਸ ਅਤੇ ਜੋ ਰੂਟ ਨੇ 2-2 ਸਫਲਤਾਵਾਂ ਪ੍ਰਾਪਤ ਕੀਤੀਆਂ, ਜਦਕਿ ਜੋਫਰਾ ਆਰਚਰ ਅਤੇ ਆਦਿਲ ਰਾਸ਼ਿਦ ਨੇ 1-1 ਵਿਕਟ ਹਾਸਿਲ ਕੀਤੀ। ਇਸ ਤੋਂ ਪਹਿਲਾਂ, ਜੌਨੀ ਬੇਅਰਸਟੋ ਦੇ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਮਾੜੀ ਸ਼ੁਰੂਆਤ ਤੋਂ ਉਭਰ ਕੇ 7 ਵਿਕਟਾਂ ‘ਤੇ 302 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਪਰ ਮਿਸ਼ੇਲ ਸਟਾਰਕ ਨੇ ਮੈਚ ਦੀਆਂ ਪਹਿਲੀਆਂ ਦੋ ਗੇਂਦਾਂ ਵਿੱਚ ਦੋ ਵਿਕਟਾਂ ਝਟਕ ਦਿੱਤੀਆਂ ਪਰ ਬੇਅਰਸਟੋ ਨੇ 126 ਗੇਂਦਾਂ ਵਿੱਚ 12 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ। ਬੇਅਰਸਟੋ ਨੇ 5 ਵੇਂ ਵਿਕਟ ਲਈ ਸੈਮ ਬਿਲਿੰਗਜ਼ (58 ਗੇਂਦਾਂ ‘ਤੇ 57) ਦੀ ਮਦਦ ਨਾਲ 114 ਦੌੜਾਂ ਜੋੜੀਆਂ ਅਤੇ ਇੰਗਲੈਂਡ ਨੂੰ 4 ਵਿਕਟਾਂ’ ਤੇ 96 ਦੌੜਾਂ ਦੀ ਮਾੜੀ ਸਥਿਤੀ ਤੋਂ ਬਾਹਰ ਕਰ ਦਿੱਤਾ। ਕ੍ਰਿਸ ਵੋਕਸ (39 ਗੇਂਦਾਂ ‘ਚ ਨਾਬਾਦ 53) ਨੇ ਫਿਰ ਆਖਰੀ ਓਵਰ ਵਿੱਚ ਚੰਗੀਆਂ ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਲੈੱਗ ਸਪਿਨਰ ਅਡੈਪ ਜ਼ੈਂਪਾ ਨੇ 51 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਸ਼ੁਰੂਆਤੀ ਸਫਲਤਾ ਤੋਂ ਬਾਅਦ ਸਟਾਰਕ ਪ੍ਰਭਾਵ ਬਣਾਉਣ ‘ਚ ਅਸਫਲ ਰਿਹਾ। ਉਸਨੇ 3 ਵਿਕਟਾਂ ਵੀ ਲਈਆਂ, ਪਰ ਇਸਦੇ ਲਈ 74 ਦੌੜਾਂ ਖਰਚੀਆ।