Australia wins 1st test vs india: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਡੇ-ਨਾਈਟ ਟੈਸਟ ਮੈਚ ਅੱਜ ਸਮਾਪਤ ਹੋ ਗਿਆ ਹੈ। ਐਡੀਲੇਡ ਟੈਸਟ ‘ਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਡੇਅ ਨਾਈਟ ਟੈਸਟ ਨੂੰ ਜਿੱਤਣ ਤੋਂ ਬਾਅਦ, ਆਸਟ੍ਰੇਲੀਆ ਨੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਹਾਰ ਤੋਂ ਬਾਅਦ, ਟੀਮ ਇੰਡੀਆ ਦੀਆਂ ਮੁਸ਼ਕਿਲਾਂ ਆਉਣ ਵਾਲੇ ਮੈਚਾਂ ਵਿੱਚ ਹੋਰ ਵੀ ਵੱਧ ਜਾਣਗੀਆਂ, ਕਿਉਂਕਿ ਕਪਤਾਨ ਵਿਰਾਟ ਕੋਹਲੀ ਵਾਪਿਸ ਭਾਰਤ ਪਰਤੇਗਾ। ਆਸਟ੍ਰੇਲੀਆ ਦੀ ਟੀਮ ਸਾਹਮਣੇ 90 ਦੌੜਾਂ ਦਾ ਟੀਚਾ ਸੀ। ਆਸਟ੍ਰੇਲੀਆ ਨੇ 2 ਵਿਕਟਾਂ ਦੇ ਨੁਕਸਾਨ ‘ਤੇ 93 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸਟੀਵ ਸਮਿਥ (1) ਅਤੇ ਜੋ ਬਰਨਜ਼ (51) ਅਜੇਤੂ ਰਹੇ। ਤੀਜੇ ਦਿਨ, ਭਾਰਤੀ ਟੀਮ ਨੇ ਇੱਕ ਵਿਕਟ ਅਤੇ 9 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਟੀਮ ਨੇ 27 ਦੌੜਾਂ ਵਿੱਚ 8 ਵਿਕਟਾਂ ਗੁਆ ਦਿੱਤੀਆਂ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ 5 ਅਤੇ ਪੈਟ ਕਮਿੰਸ ਨੇ 4 ਵਿਕਟਾਂ ਹਾਸਿਲ ਕੀਤੀਆਂ ਹਨ।
ਕਪਤਾਨ ਵਿਰਾਟ ਕੋਹਲੀ ਪੈਟਰਨਟੀ ਲੀਵ ‘ਤੇ ਰਹਿਣਗੇ। ਐਡੀਲੇਡ ਟੈਸਟ ਦਾ ਤੀਸਰਾ ਦਿਨ ਟੀਮ ਇੰਡੀਆ ਲਈ ਇੱਕ ਬੁਰਾ ਸੁਪਨਾ ਸਾਬਿਤ ਹੋਇਆ। ਦੂਜੇ ਦਿਨ ਦੇ ਅੰਤ ਤੱਕ ਮਜ਼ਬੂਤ ਦਿਖ ਰਹੀ ਟੀਮ ਇੰਡੀਆ ਡੇ-ਨਾਈਟ ਟੈਸਟ ਦੇ ਤੀਜੇ ਦਿਨ 90 ਮਿੰਟ ਵਿੱਚ ਢੇਰ ਹੋ ਗਈ। ਜਦੋਂ ਭਾਰਤੀ ਟੀਮ ਨੇ ਨੌਂ ਵਿਕਟਾਂ ‘ਤੇ 36 ਦੌੜਾਂ ਬਣਾਈਆਂ ਤਾਂ ਮੁਹੰਮਦ ਸ਼ਮੀ ਨੂੰ ਸੱਟ ਲੱਗਣ ਕਾਰਨ ਕਰੀਜ਼ ਛੱਡਣੀ ਪਈ। ਕਪਤਾਨ ਕੋਹਲੀ ਸਮੇਤ ਭਾਰਤ ਦੇ 6 ਖਿਡਾਰੀ 19 ਦੌੜਾਂ ‘ਤੇ ਆਊਟ ਹੋ ਗਏ ਅਤੇ 9 ਖਿਡਾਰੀ 31 ਦੌੜਾਂ ‘ਤੇ ਆਊਟ ਹੋ ਗਏ, ਉੱਥੇ ਹੀ ਮੁਹੰਮਦ ਸ਼ਮੀ ਰਿਟਾਇਰ ਹੋ ਗਿਆ ਅਤੇ ਭਾਰਤ ਦਾ ਕੁੱਲ ਸਕੋਰ ਸਿਰਫ 36 ਦੌੜਾਂ ਹੈ। ਐਡੀਲੇਡ ਵਿੱਚ ਪਿੰਕ ਬੱਲ ਨਾਲ ਖੇਡੇ ਜਾ ਰਹੇ ਇਸ ਟੈਸਟ ਮੈਚ ਵਿੱਚ ਗੇਂਦਬਾਜ਼ਾਂ ਨੇ ਜ਼ਬਰਦਸਤ ਪ੍ਰਭਾਵ ਪਾਇਆ ਹੈ। ਟੈਸਟ ਮੈਚਾਂ ਵਿੱਚ ਭਾਰਤ ਦਾ ਸਭ ਤੋਂ ਘੱਟ ਸਕੋਰ 42 ਦੌੜਾਂ ਹੈ। ਇਹ ਸਕੋਰ ਟੀਮ ਇੰਡੀਆ ਨੇ 1974 ਵਿੱਚ ਇੰਗਲੈਂਡ ਦੇ ਲਾਰਡਜ਼ ਵਿੱਚ ਬਣਾਇਆ ਸੀ। ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਨਿਊਜ਼ੀਲੈਂਡ ਦੇ ਨਾਮ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। 1955 ਵਿਚ ਹੋਏ ਇਸ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਨੇ ਇੰਗਲੈਂਡ ਖਿਲਾਫ ਸਿਰਫ 26 ਦੌੜਾਂ ਬਣਾਈਆਂ ਸਨ।