ਬਲਰਾਜ ਪੰਵਾਰ ਨੇ ਰੋਇੰਗ ਵਿੱਚ ਭਾਰਤ ਲਈ ਪਹਿਲਾ ਕੋਟਾ ਜਿੱਤਿਆ ਹੈ। ਬਲਰਾਜ ਦੱਖਣੀ ਕੋਰੀਆ ਦੇ ਚੁੰਗਜੂ ਵਿੱਚ ਹੋਏ ਏਸ਼ਿਆਈ ਓਲੰਪਿਕ ਕੁਆਲੀਫਾਇਰ ਵਿੱਚ ਪੁਰਸ਼ ਸਿੰਗਲ ਸਕਲ ਈਵੈਂਟ ਵਿੱਚ ਤੀਜੇ ਸਥਾਨ ’ਤੇ ਰਿਹਾ। ਉਥੇ ਹੀ ਪੈਰਾ ਮਿਕਸਡ ਡਬਲਜ਼ ‘ਚ ਨਰਾਇਣ ਕੋਂਗਨਾਪੱਲੇ ਅਤੇ ਅਨੀਤਾ ਦੀ ਜੋੜੀ ਨੇ ਵੀ ਪੈਰਿਸ ‘ਚ ਹੋਣ ਵਾਲੀ ਪੈਰਾ ਓਲੰਪਿਕ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਬਲਰਾਜ ਪੰਵਾਰ ਨੇ ਰੋਇੰਗ ਵਿੱਚ ਭਾਰਤ ਨੂੰ ਪਹਿਲਾ ਕੋਟਾ ਹਾਸਲ ਕੀਤਾ। ਉਸ ਨੇ 2000 ਮੀਟਰ ਦੌੜ ਵਿੱਚ 7 ਮਿੰਟ 01.27 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਸਕਲ ਈਵੈਂਟ ਵਿੱਚ ਚੋਟੀ ਦੇ ਪੰਜ ਖਿਡਾਰੀਆਂ ਨੂੰ ਓਲੰਪਿਕ ਕੋਟਾ ਮਿਲਣਾ ਸੀ। ਅਜਿਹੇ ‘ਚ ਬਲਰਾਜ ਨੂੰ ਕੋਟਾ ਮਿਲਿਆ ਕਿਉਂਕਿ ਉਹ ਤੀਜੇ ਨੰਬਰ ‘ਤੇ ਰਿਹਾ। ਉਜਵਲ ਕੁਮਾਰ ਅਤੇ ਅਰਵਿੰਦ ਸਿੰਘ ਪੁਰਸ਼ਾਂ ਦੇ ਲਾਈਟਵੇਟ ਡਬਲ ਸਕਲਸ ਵਿੱਚ ਕੋਟਾ ਹਾਸਲ ਨਹੀਂ ਕਰ ਸਕੇ।
ਇਹ ਵੀ ਪੜ੍ਹੋ : ਜਗਰਾਉਂ ‘ਚ ਪੁਲਿਸ ਨੇ 2 ਨ.ਸ਼ਾ ਤ.ਸਕਰਾਂ ਨੂੰ ਕੀਤਾ ਗ੍ਰਿਫਤਾਰ, ਨ.ਸ਼ੀਲੀ.ਆਂ ਗੋ.ਲੀਆਂ ਤੇ ਐਕਟਿਵਾ ਬਰਾਮਦ
ਭਾਰਤ ਨੇ ਟੋਕੀਓ ਓਲੰਪਿਕ ਵਿੱਚ ਇਸ ਈਵੈਂਟ ਵਿੱਚ ਹਿੱਸਾ ਲਿਆ ਸੀ। ਉੱਜਵਲ ਅਤੇ ਅਰਵਿੰਦ ਡਬਲ ਸਕਲਸ ਵਿੱਚ ਤੀਜੇ ਸਥਾਨ ‘ਤੇ ਰਹੇ ਅਤੇ ਕੋਟਾ ਹਾਸਲ ਨਹੀਂ ਕਰ ਸਕੇ। ਨਰਾਇਣ ਕੋਂਗਨਪੱਲੇ ਅਤੇ ਅਨੀਤਾ ਨੇ ਪੈਰਾ ਮਿਕਸਡ ਡਬਲਜ਼ ਸਕਲ ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪੈਰਿਸ ਵਿੱਚ ਹੋਣ ਵਾਲੇ ਪੈਰਾ ਓਲੰਪਿਕ ਲਈ ਕੋਟਾ ਹਾਸਲ ਕਰ ਲਿਆ ਹੈ। ਨਰਾਇਣ ਅਤੇ ਅਨੀਤਾ ਦੀ ਜੋੜੀ ਨੇ ਡਬਲ ਸਕਲ ਪੈਰਾ ਰੋਅਰਜ਼ ਵਿੱਚ 7:50:80 ਦਾ ਸਕੋਰ ਬਣਾਇਆ।
ਵੀਡੀਓ ਲਈ ਕਲਿੱਕ ਕਰੋ -: