ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ‘ਤੇ ਪੈਸਿਆਂ ਦੀ ਖੂਬ ਬਾਰਿਸ਼ ਹੋ ਰਹੀ ਹੈ। ਟੀਮ ਨੂੰ ICC ਤੇ BCCI ਨੇ ਮਾਲਾਮਾਲ ਕਰ ਦਿੱਤਾ ਹੈ। ICC ਨੇ ਜਿੱਥੇ ਟੀਮ ਨੂੰ ਜੇਤੂ ਰਾਸ਼ੀ ਦੇ ਰੂਪ ਵਿੱਚ 37 ਕਰੋੜ ਰੁਪਏ ਦਿੱਤੇ ਹਨ। ਉੱਥੇ ਹੀ BCCI ਨੇ ਵੀ ਟੀਮ ਇੰਡੀਆ ‘ਤੇ ਪੈਸਿਆਂ ਦੀ ਬਾਰਿਸ਼ ਕਰ ਦਿੱਤੀ ਹੈ। BCCI ਨੇ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਇਨਾਮ ਦਿੱਤਾ ਹੈ। ਇਸ ਤੋਂ ਪਹਿਲਾਂ ਹਰ ਖਿਡਾਰੀ ਦੇ ਹਿੱਸੇ ਵਿੱਚ ਕਰੋੜਾਂ ਰੁਪਏ ਆਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਾਹਮਣੇ ਆਇਆ ਹੈ ਕਿ ਕਿਸ ਖਿਡਾਰੀ ਨੂੰ ਕਿੰਨਾ-ਕਿੰਨਾ ਪੈਸਾ ਮਿਲੇਗਾ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜੇਤੂ ਟੀਮ ਨੂੰ ਦਿੱਤੀ ਗਈ 125 ਕਰੋੜ ਰੁਪਏ ਦੀ ਰਾਸ਼ੀ ਨੂੰ ਖਿਡਾਰੀ ਤੇ ਸਪੋਰਟਿੰਗ ਸਟਾਫ ਦੋਹਾਂ ਵਿੱਚ ਵੰਡੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ 125 ਕਰੋੜ ਰੁਪਏ ਵਿੱਚੋਂ ਸਭ ਤੋਂ ਜ਼ਿਆਦਾ 5-5 ਕਰੋੜ ਰੁਪਏ 15 ਮੈਂਬਰੀ ਟੀਮ ਤੇ ਟੀਮ ਦੇ ਮੁਖ ਕੋਚ ਨੂੰ ਦਿੱਤੀ ਜਾਵੇਗੀ। ਇਸ ਦੇ ਬਾਅਦ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫ਼ੀਲਡਿੰਗ ਕੋਚ ਨੂੰ ਸਭ ਤੋਂ ਵੱਧ 2.50-2.50 ਕਰੋੜ ਰੁਪਏ ਦਿੱਤੇ ਜਾਣਗੇ।
ਦੱਸ ਦੇਈਏ ਕਿ ਟੀਮ ਦੀ ਚੋਣ ਕਰਨ ਵਾਲੇ ਪੰਜ ਮੈਂਬਰਾਂ ਨੂੰ ਵੀ ਇਸ ਰਾਸ਼ੀ ਵਿੱਚੋਂ 1-1 ਕਰੋੜ ਰੁਪਏ ਦਿੱਤੇ ਜਾਣਗੇ। ਉੱਥੇ ਹੀ ਟੀਮ ਵਿੱਚ ਬਤੌਰ ਰਿਜ਼ਰਵ ਖਿਡਾਰੀ ਦੇ ਤੌਰ ‘ਤੇ ਚੁਣੇ ਗਏ 4 ਖਿਡਾਰੀਆਂ ਨੂੰ ਵੀ 1-1 ਕਰੀਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਵਿੱਚ ਰਿੰਕੂ ਸਿੰਘ, ਸ਼ੁਭਮਨ ਗਿੱਲ, ਆਵੇਸ਼ ਖਾਨ ਤੇ ਖਲੀਲ ਅਹਿਮਦ ਸ਼ਾਮਿਲ ਹਨ। ਭਾਰਤੀ ਟੀਮ ਦੇ ਨਾਲ ਜੁੜੇ 3 ਫਿਜ਼ਿਓਥੈਰੇਪਿਸਟ, 3 ਥ੍ਰੋਡਾਊਨ ਮਾਹਿਰ, 2 ਮਾਲਿਸ਼ ਕਰਨ ਵਾਲੇ ਤੇ ਸਟ੍ਰੇਨਥ ਤੇ ਕੰਡੀਸ਼ਨਿੰਗ ਕੋਚ ਨੂੰ ਇਸ ਰਾਸ਼ੀ ਵਿੱਚੋਂ 2-2 ਕਰੋੜ ਰੁਪਏ ਮਿਲਣਗੇ। ਭਾਰਤੀ ਟੀਮ ਦੇ ਨਾਲ ਕੁੱਲ 42 ਲੋਕ ਟੀ-20 ਵਿਸ਼ਵ ਕੱਪ 2024 ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਸਨ। ਇਸ ਵਿੱਚ ਟੀਮ ਦੀ ਸੋਸ਼ਲ ਮੀਡੀਆ ਟੀਮ, BCCI ਸਟਾਫ ਮੈਂਬਰ, ਮੀਡੀਆ ਅਧਿਕਾਰੀ ਤੇ ਟੀਮ ਦੇ ਲਾਜਿਸਟਿਕਸ ਮੈਨੇਜਰ ਵੀ ਸ਼ਾਮਿਲ ਹਨ। ਇਨ੍ਹਾਂ ਸਾਰੇ ਲੋਕਾਂ ‘ਤੇ ਪੈਸਿਆਂ ਦੀ ਬਾਰਿਸ਼ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: