BCCI ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ਼ ਘਰੇਲੂ ਸੀਰੀਜ਼ ਤੇ ਆਸਟ੍ਰੇਲੀਆ ਖਿਲਾਫ਼ ਪਹਿਲੇ 2 ਟੈਸਟ ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਜਨਵਰੀ ਦੇ ਅੰਤ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ 3 ਵਨਡੇ ਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਉਸ ਤੋਂ ਬਾਅਦ 9 ਫਰਵਰੀ ਤੋਂ ਆਸਟ੍ਰੇਲੀਆ ਦੇ ਖਿਲਾਫ਼ 4 ਟੈਸਟ ਮੈਚਾਂ ਦੀ ਸੀਰੀਜ਼ ਸ਼ੁਰੂ ਹੋਵੇਗੀ। ਟੈਸਟ ਸੀਰੀਜ਼ ਦੇ ਬਾਅਦ ਟੀਮ ਨੂੰ ਕੰਗਰੂਆਂ ਖਿਲਾਫ਼ 3 ਵਨਡੇ ਖੇਡਣੇ ਹਨ।
ਵਨਡੇ ਵਿਸ਼ਵ ਕੱਪ ਸਾਲ ਦੀ ਦੂਜੀ ਸੀਰੀਜ਼ ਦੇ ਲਈ ਚੇਤਨ ਸ਼ਰਮਾ ਦੀ ਲੀਡਰਸ਼ਿਪ ਵਾਲੀ ਸਿਲੈਕਸ਼ਨ ਕਮੇਟੀ ਨੇ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਅਤੇ ਅਕਸ਼ਰ ਪਟੇਲ ਨੂੰ ਆਰਾਮ ਦਿੱਤਾ ਗਿਆ ਹੈ, ਕਿਉਂਕਿ ਇਹ ਦੋਵੇਂ ਪਰਿਵਾਰਿਕ ਕਾਰਨਾਂ ਕਾਰਨ ਟੀਮ ਦੇ ਲਈ ਉਪਲੱਬਧ ਨਹੀਂ। ਵਨਡੇ ਟੀਮ ਵਿੱਚ ਰਾਹੁਲ ਦੀ ਜਗ੍ਹਾ ਇਸ਼ਾਨ ਕਿਸ਼ਨ ਤੇ ਕੇਐੱਸ ਭਰਤ ਨੂੰ ਮੌਕਾ ਦਿੱਤਾ ਗਿਆ ਹੈ। ਜਦਕਿ ਟੀ-20 ਵਿੱਚ ਪ੍ਰਿਥਵੀ ਸ਼ਾ ਨੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਖਿਲਾਫ਼ ਸ਼ੁਰੂਆਤੀ ਦੋ ਟੈਸਟ ਦੇ ਲਈ ਸੂਰਿਆਕੁਮਾਰ ਯਾਦਵ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦੋਸਤ ਦੀ ਗਰਲਫ੍ਰੈਂਡ ਨੂੰ ਰੋਕਣ ਲਈ ਬੰਦੇ ਨੇ ਸਪਾਈਸ ਜੇਟ ਫਲਾਈਟ ‘ਚ ਕੀਤੀ ਬੰਬ ਹੋਣ ਦੀ ਫਰਜ਼ੀ ਕਾਲ
ਨਿਊਜ਼ੀਲੈਂਡ ਖਿਲਾਫ਼ ਭਾਰਤੀ ਟੀਮ
ਵਨਡੇ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਕੇ.ਐੱਸ. ਭਰਤ (ਵਿਕਟਕੀਪਰ), ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼, ਸ਼ਾਰਦੁਲ ਠਾਕੁਰ, ਚਾਹਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸੀਰਾਜ, ਉਮਰਾਨ ਮਲਿਕ।
ਟੀ-20 ਟੀਮ: ਹਾਰਦਿਕ ਪੰਡਯਾ (ਕਪਤਾਨ), ਸੂਰਯਕੁਮਾਰ (ਉਪ ਕਪਤਾਨ), ਈਸ਼ਾਨ ਕਿਸ਼ਨ(ਵਿਕਟਕੀਪਰ), ਰੁਤੁਰਾਜ ਗਾਇਕਵਾੜ, ਸ਼ੁਭਮਨ ਗਿੱਲ, ਦੀਪਕ ਹੁੱਡਾ, ਰਾਹੁਲ ਤ੍ਰਿਪਾਠੀ, ਜਿਤੇਸ਼ ਸ਼ਰਮਾ(ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਅਰਸ਼ਦੀਪ ਸਿੰਘ, ਉਮਰਾਨ ਮਲਿਕ, ਸ਼ਿਵਮ ਮਾਵੀ, ਪ੍ਰਿਥਵੀ ਸ਼ਾਅ, ਮੁਕੇਸ਼ ਕੁਮਾਰ।
ਆਸਟ੍ਰੇਲੀਆ ਖਿਲਾਫ਼ ਟੈਸਟ ਟੀਮ
ਰੋਹਿਤ ਸ਼ਰਮਾ (ਕਪਤਾਨ), ਕੇ.ਐੱਲ ਰਾਹੁਲ (ਵਿਕਟਕੀਪਰ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ.ਐੱਸ. ਭਾਰਤ, ਈਸ਼ਾਨ ਕਿਸ਼ਨ(ਵਿਕਟਕੀਪਰ), ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ , ਸੂਰਿਆਕੁਮਾਰ ਯਾਦਵ।
ਵੀਡੀਓ ਲਈ ਕਲਿੱਕ ਕਰੋ -: