ਬੰਗਲਾਦੇਸ਼ ਵਿੱਚ 1 ਅਕਤੂਬਰ ਤੋਂ ਆਯੋਜਿਤ ਹੋਣ ਜਾ ਰਹੇ ਮਹਿਲਾ ਏਸ਼ੀਆ ਏਸ਼ੀਆ ਕੱਪ ਦੇ ਲਈ ਬੁੱਧਵਾਰ ਨੂੰ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। BCCI ਨੇ ਟੀਮ ਦੀ ਕਮਾਨ ਹਰਮਨਪ੍ਰੀਤ ਨੂੰ ਸੌਂਪੀ ਹੈ, ਜਦਕਿ ਸਮ੍ਰਿਤੀ ਮੰਧਾਨਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਉੱਥੇ ਹੀ ਰੋਡ੍ਰਿਗਸ ਦੀ ਵਾਪਸੀ ਹੋਈ ਹੈ। ਉਹ ਗੁੱਟ ਦੀ ਸੱਟ ਤੋਂ ਠੀਕ ਹੋਈ ਹੈ। ਸੱਟ ਕਾਰਨ ਜੇਮਿਮਾ ਨੂੰ ਇੰਗਲੈਂਡ ਦੌਰਾ ਛੱਡਣਾ ਪਿਆ ਸੀ। ਜਿੱਥੇ ਉਸਨੂੰ ਬੁੱਧਵਾਰ ਨੂੰ ਇੰਗਲੈਂਡ ਨਾਲ ਦੂਜਾ ਵਨਡੇ ਮੁਕਾਬਲਾ ਖੇਡਣਾ ਹੈ। ਭਾਰਤੀ ਟੀਮ ਇਸ ਸੀਰੀਜ਼ ਵਿੱਚ 1-0 ਦੀ ਬੜ੍ਹਤ ‘ਤੇ ਹਨ।
ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ 15 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾਤ, ਥਾਈਲੈਂਡ ਅਤੇ ਮਲੇਸ਼ੀਆ ਸ਼ਾਮਿਲ ਹਨ। ਅਫ਼ਗਾਨਿਸਤਾਨ ਦੀ ਟੀਮ ਇਸ ਵਾਰ ਏਸ਼ੀਆ ਕੱਪ ਲਈ ਮੈਦਾਨ ਵਿੱਚ ਨਹੀਂ ਉਤਰੇਗੀ, ਕਿਉਂਕਿ ਉੱਥੇ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕੋਈ ਮਹਿਲਾ ਟੀਮ ਨਹੀਂ ਹੈ।
ਦੱਸ ਦੇਈਏ ਕਿ ਏਸ਼ੀਆ ਕ੍ਰਿਕਟ ਕੌਂਸਲ ਦੇ ਪ੍ਰਧਾਨ ਜੈ ਸ਼ਾਹ ਨੇ ਇੱਕ ਦਿਨ ਪਹਿਲਾਂ ਏਸ਼ੀਆ ਕੱਪ ਦਾ ਸ਼ਡਿਊਲ ਜਾਰੀ ਕੀਤਾ ਸੀ। ਮਹਿਲਾ ਟੀਮ ਇੰਡੀਆ ਆਪਣੀ ਮੁਹਿੰਮ ਦੀ ਸ਼ੁਰੂਆਤ 1 ਅਕਤੂਬਰ ਨੂੰ ਸ਼੍ਰੀਲੰਕਾ ਦੇ ਖਿਲਾਫ਼ ਕਰੇਗੀ। ਇਸਦੇ ਬਾਅਦ ਟੀਮ ਮਲੇਸ਼ੀਆ (3 ਅਕਤੂਬਰ) ਅਤੇ UAE (4 ਅਕਤੂਬਰ) ਤੋਂ ਲਗਾਤਾਰ ਦੋ ਦਿਨਾਂ ਵਿੱਚ ਭਿੜੇਗੀ। ਟੀਮ ਇੰਡੀਆ 8 ਅਕਤੂਬਰ ਨੂੰ ਮੇਜ਼ਬਾਨ ਬੰਗਲਾਦੇਸ਼ ਅਤੇ 10 ਅਕਤੂਬਰ ਨੂੰ ਥਾਈਲੈਂਡ ਨਾਲ ਭਿੜੇਗੀ। ਭਾਰਤੀ ਟੀਮ 10 ਦਿਨਾਂ ਦੇ ਅੰਦਰ 6 ਲੀਗ ਗੇਮਾਂ ਖੇਡੇਗੀ। ਟੂਰਨਾਮੈਂਟ ਰਾਊਂਡ ਰਾਬਿਨ ਦੇ ਆਧਾਰ ‘ਤੇ ਖੇਡਿਆ ਜਾਵੇਗਾ। ਸਾਰੀਆਂ ਟੀਮਾਂ ਨੂੰ ਆਪਸ ਵਿੱਚ ਭਿੜਨਾ ਪਵੇਗਾ। ਇੱਥੇ ਹੀ ਟਾਪ-4 ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਜਿਸ ਵਿੱਚ ਪਹਿਲਾ ਸੈਮੀਫਾਈਨਲ ਮੁਕਾਬਲਾ 11 ਅਤੇ 13 ਅਕਤੂਬਰ ਨੂੰ ਖੇਡਾਂ ਜਾਵੇਗਾ, ਜਦਕਿ ਫਾਈਨਲ 15 ਅਕਤੂਬਰ ਨੂੰ ਹੋਵੇਗਾ।
ਏਸ਼ੀਆ ਕੱਪ ਲਈ ਭਾਰਤੀ ਟੀਮ
ਹਰਮਨਪ੍ਰੀਤ ਕੌਰ(ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਦੀਪਤੀ ਸ਼ਰਮਾ, ਸ਼ੇਫਾਲੀ ਵਰਮਾ, ਜੇਮਿਮਾ ਰੋਡ੍ਰਿਗਜ਼, ਸਬਭਿਨੇਨੀ ਮੇਘਨਾ, ਰਿਚਾ ਘੋਸ਼ (ਵਿਕਟਕੀਪਰ), ਸਨੇਹ ਰਾਣਾ, ਦਯਾਲਨ ਹੇਮਲਤਾ, ਮੇਘਨਾ ਸਿੰਘ, ਰੇਣੁਕਾ ਠਾਕੁਰ, ਪੂਜਾ ਵਸਤ੍ਰਾਕਰ, ਰਾਜੇਸ਼੍ਵਰੀ ਗਾਇਕਵਾੜ, ਰਾਧਾ ਯਾਦਵ, ਕੇ.ਪੀ ਨਵਗਿਰੇ।
ਵੀਡੀਓ ਲਈ ਕਲਿੱਕ ਕਰੋ -: