ਆਸਟ੍ਰੇਲੀਆ ਦੇ ਖਿਲਾਫ਼ 5 ਮੈਚਾਂ ਦੀ ਘਰੇਲੂ ਟੀ-20 ਸੀਰੀਜ਼ ਦੇ ਲਈ 15 ਮੈਂਬਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਹੋ ਗਿਆ ਹੈ। ਇਹ ਸੀਰੀਜ਼ 9 ਦਸੰਬਰ ਤੋਂ ਸ਼ੁਰੂ ਹੋਵੇਗੀ। ਹਰਮਨਪ੍ਰੀਤ ਕੌਰ ਕਪਤਾਨ ਤੇ ਸਮ੍ਰਿਤੀ ਮੰਧਾਨਾ ਉਪ-ਕਪਤਾਨ ਹੋਵੇਗੀ। ਤੇਜ਼ ਗੇਂਦਬਾਜ਼ ਪੂਜਾ ਵਸਤਰਕਾਰ ਦੇ ਸੱਟ ਲੱਗ ਗਈ ਹੈ। ਇਸੇ ਕਾਰਨ ਇਸ ਸੀਰੀਜ਼ ਦੇ ਲਈ ਉਨ੍ਹਾਂ ਦੀ ਸਿਲੈਕਸ਼ਨ ‘ਤੇ ਵਿਚਾਰ ਨਹੀਂ ਕੀਤਾ ਗਿਆ। ਟੀ-20 ਦੀ ਸੀਰੀਜ਼ ਦੇ ਸਾਰੇ ਮੈਚ ਮੁੰਬਈ ਵਿੱਚ ਖੇਡੇ ਜਾਣਗੇ। ਪਹਿਲਾਂ ਦੋ ਟੀ-20 ਜਿੱਥੇ ਨਵੀਂ ਮੁੰਬਈ ਦੇ ਡੀਵਾਯ ਪਾਟਿਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ ਤਾਂ ਆਖਰੀ ਤਿੰਨ ਮੈਚ ਬਰੇਬ੍ਰੋਨ ਸਟੇਡੀਅਮ ਵਿੱਚ ਖੇਡੇ ਜਾਣਗੇ। ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਦੋਹਾਂ ਟੀਮਾਂ ਦੇ ਲਈ ਇਹ ਸੀਰੀਜ਼ ਅਹਿਮ ਹੋਵੇਗੀ। ਦੱਸ ਦੇਈਏ ਕਿ ਅਗਲੇ ਸਾਲ ਫਰਵਰੀ ਵਿੱਚ ਦੱਖਣੀ ਅਫ਼ਰੀਕਾ ਵਿੱਚ ਮਹਿਲਾ ਟੀ-20 ਵਿਸ਼ਵ ਕੱਪ ਖੇਡਿਆ ਜਾਵੇਗਾ।
ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ਼ ਟੀ-20 ਸੀਰੀਜ਼ ਵਿੱਚ ਜਿੱਤ ਦੇ ਸਿਲਸਿਲੇ ਨੂੰ ਬਰਕਰਾਰ ਰੱਖਣਾ ਚਾਹੇਗੀ। ਭਾਰਤ ਨੇ ਅਕਤੂਬਰ ਵਿੱਚ ਹੀ ਸ਼੍ਰੀਲੰਕਾ ਨੂੰ ਹਰਾ ਕੇ ਮਹਿਲਾ ਏਸ਼ੀਆ ਕੱਪ ਜਿੱਤਿਆ ਸੀ। ਅਜਿਹੇ ਵਿੱਚ ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ਼ ਇਸੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ।
ਇਹ ਵੀ ਪੜ੍ਹੋ: ਵੱਡੀ ਖਬਰ : ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਕੀਤਾ ਗਿਆ ਨਜ਼ਰਬੰਦ : ਸੂਤਰ
ਦੋ ਸਾਲ ਪਹਿਲਾਂ ਹੋਏ ਪਿਛਲੇ ਟੀ-20 ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਮੇਲਬਰਨ ਵਿੱਚ ਹੋਏ ਫਾਈਨਲ ਵਿੱਚ 185 ਦੌੜਾਂ ਦਾ ਪਿੱਛਾ ਕਰਦਿਆਂ ਵਹਾਰਤੀ ਟੀਮ 99 ਦੌੜਾਂ ‘ਤੇ ਆਲ ਆਊਟ ਹੋਗਈ ਸੀ ਤੇ ਆਸਟ੍ਰੇਲੀਆ 85 ਦੌੜਾਂ ਨਾਲ ਮੈਚ ਜਿੱਤ ਗਿਆ ਸੀ।
ਦੱਸ ਦੇਈਏ ਕਿ ਆਸਟ੍ਰੇਲੀਆ ਦੇ ਖਿਲਾਫ਼ ਟੀ-20 ਸੀਰੀਜ਼ ਦੇ ਲਈ ਭਾਰਤੀ ਮਹਿਲਾ ਟੀਮ ਵਿੱਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ (ਵਿਕਟ-ਕੀਪਰ), ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਰੇਣੂਕਾ ਸਿੰਘ ਠਾਕੁਰ, ਮੇਘਨਾ ਸਿੰਘ, ਅੰਜਲੀ ਸਰਵਾਨੀ, ਦੇਵਿਕਾ ਵੈਦ। ਐਸ ਮੇਘਨਾ, ਰਿਚਾ ਘੋਸ਼ (ਵਿਕਟਕੀਪਰ), ਹਰਲੀਨ ਦਿਓਲ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: