ਭਾਰਤ ਦੇ ਸ਼੍ਰੀਲੰਕਾ ਦੌਰੇ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਨਡੇ ਟੀਮ ਦਾ ਹਿੱਸਾ ਹੈ। ਰੋਹਿਤ ਵਨਡੇ ਟੀਮ ਦੇ ਕਪਤਾਨ ਹੋਣਗੇ ਤੇ ਉੱਥੇ ਹੀ ਸੂਰਿਆਕੁਮਾਰ ਯਾਦਵ ਨੂੰ ਟੀ-20 ਦਾ ਕਪਤਾਨ ਬਣਾਇਆ ਗਿਆ ਹੈ। ਸ਼ੁਭਮਨ ਗਿੱਲ ਨੂੰ ਟੀ-20 ਤੇ ਵਨਡੇ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਰਿਯਾਨ ਪਰਾਗ, ਸ਼ਿਵਮ ਦੂਬੇ ਤੇ ਰਿੰਕੂ ਸਿੰਘ ਨੂੰ ਟੀਮ ਇੰਡੀਆ ਵਿੱਚ ਮੌਕਾ ਦਿੱਤਾ ਗਿਆ ਹੈ। ਕੇਐੱਲ ਰਾਹੁਲ ਤੇ ਰਿਸ਼ਭ ਪੰਤ ਦੀ ਭਾਰਤ ਦੀ ਵਨਡੇ ਟੀਮ ਵਿੱਚ ਵਾਪਸੀ ਹੋਈ ਹੈ। ਨਵੇਂ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਹਰਸ਼ਿਤ ਰਾਣਾ ਦਾ ਇਸ ਲਿਸਟ ਵਿੱਚ ਨਾਮ ਸ਼ਾਮਿਲ ਹੈ।
ਜੇਕਰ ਸ਼੍ਰੀਲੰਕਾ ਦੌਰੇ ਦੇ ਲਈ ਟੀਮ ਇੰਡੀਆ ਨੂੰ ਦੇਖਿਆ ਜਾਵੇ ਤਾਂ ਇਸ ਵਿੱਚ ਕਈ ਅਹਿਮ ਬਦਲਾਅ ਹੋਏ ਹਨ। ਚੋਣ ਕਮੇਟੀ ਨੇ ਸੂਰਿਆ ‘ਤੇ ਭਰੋਸਾ ਜਤਾਇਆ ਹੈ। ਸੂਰਿਆ ਨੂੰ ਟੀ-20 ਦੀ ਕਪਤਾਨੀ ਮਿਲੀ ਹੈ। ਉੱਥੇ ਹੀ ਸ਼ੁਭਮਨ ‘ਤੇ ਵੀ ਭਰੋਸਾ ਜਤਾਇਆ ਹੈ। ਉਨ੍ਹਾਂ ਨੂੰ ਟੀ-20 ਦੇ ਨਾਲ-ਨਾਲ ਵਨਡੇ ਟੀਮ ਦਾ ਵੀ ਉਪ-ਕਪਤਾਨ ਬਣਾਇਆ ਗਿਆ ਹੈ। ਸਿਲੈਕਸ਼ਨ ਤੋਂ ਪਹਿਲਾਂ ਚਰਚਾ ਸੀ ਕਿ ਹਾਰਦਿਕ ਪੰਡਯਾ ਤੇ ਸੂਰਿਆ ਵਿੱਚ ਕਪਤਾਨੀ ਨੂੰ ਲੈ ਕੇ ਹੋੜ ਹੈ, ਪਰ ਬੋਰਡ ਨੇ ਹੁਣ ਇਨ੍ਹਾਂ ਖਬਰਾਂ ‘ਤੇ ਵਿਰਾਮ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ: ਖੇਤ ‘ਚ ਪਾਣੀ ਲਗਾ ਰਹੇ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਜ਼ਮੀਨ ਠੇਕੇ ‘ਤੇ ਲੈਣ ਦੀ ਸੀ ਰੰਜਿਸ਼
ਟੀਮ ਇੰਡੀਆ ਨੇ ਕੇਐੱਲ ਰਾਹੁਲ ਤੇ ਰਿਸ਼ਭ ਪੰਤ ਨੂੰ ਵਨਡੇ ਟੀਮ ਵਿੱਚ ਜਗ੍ਹਾ ਦਿੱਤੀ ਹੈ। ਪੰਤ ਟੀ-20 ਟੀਮ ਦਾ ਵੀ ਹਿੱਸਾ ਹੈ। ਰਾਹੁਲ ਕਾਫੀ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਸਨ। ਉਨ੍ਹਾਂ ਨੇ ਟੀਮ ਇੰਡੀਆ ਦੇ ਲਈ ਆਖਰੀ ਵਨਡੇ ਦਸੰਬਰ 2023 ਵਿੱਚ ਦੱਖਣੀ ਅਫਰੀਕਾ ਦੇ ਖਿਲਾਫ਼ ਖੇਡਿਆ ਸੀ। ਉੱਥੇ ਹੀ ਆਖਰੀ ਟੀ-20 ਮੈਚ ਇੰਗਲੈਂਡ ਦੇ ਖਿਲਾਫ਼ 2022 ਵਿੱਚ ਖੇਡਿਆ ਸੀ। ਹਾਲਾਂਕਿ ਹੁਣ ਉਹ ਵਨਡੇ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਹੋ ਗਏ ਹਨ। ਭਾਰਤ ਨੇ ਰਿਯਾਨ ਪਰਾਗ ਤੇ ਹਰਸ਼ਿਤ ਰਾਣਾ ਨੂੰ ਵਨਡੇ ਟੀਮ ਵਿੱਚ ਜਗ੍ਹਾ ਦਿੱਤੀ ਹੈ। ਰਿਯਾਨ ਨੇ ਹਾਲ ਹੀ ਵਿੱਚ ਟੀ-20 ਡੈਬਿਊ ਕੀਤਾ ਸੀ। ਸਿਲੈਕਸ਼ਨ ਕਮੇਟੀ ਨੇ ਉਨ੍ਹਾਂ ‘ਤੇ ਭਰੋਸਾ ਜਤਾਇਆ ਤੇ ਵਨਡੇ ਟੀਮ ਵਿੱਚ ਵੀ ਸ਼ਾਮਿਲ ਕੀਤਾ। ਅਹਿਮ ਗੱਲ ਇਹ ਹੈ ਕਿ ਰਿਯਾਨ ਟੀ-20 ਟੀਮ ਦਾ ਵੀ ਹਿੱਸਾ ਹੈ। ਹਰਸ਼ਿਤ ਤੇ ਰਿਯਾਨ ਨੇ ਘਰੇਲੂ ਕ੍ਰਿਕਟ ਵਿੱਚ ਵੀ ਸ਼ਾਨਦਾਰ ਪਰਫਾਰਮ ਕੀਤਾ ਹੈ।
ਭਾਰਤ ਦੇ ਸ਼੍ਰੀਲੰਕਾ ਦੌਰੇ ਦੇ ਲਈ ਟੀਮ ਦਾ ਐਲਾਨ
ਟੀ-20 ਟੀਮ : ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ, ਮੁਹੰਮਦ ਸਿਰਾਜ।
ਵਨਡੇ ਟੀਮ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਰਿਆਨ ਪਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ, ਹਰਸ਼ਿਤ ਰਾਣਾ।
ਵੀਡੀਓ ਲਈ ਕਲਿੱਕ ਕਰੋ -: