ਟੀ-20 ਵਰਲਡ ਕੱਪ ਲਈ ਸਾਰੀਆਂ ਟੀਮਾਂ ਨੇ ਆਪਣੇ-ਆਪਣੇ ਖੇਮਿਆਂ ਨੂੰ ਤਿਆਰ ਕਰ ਲਿਆ ਹੈ। ਸਾਰੀਆਂ ਟੀਮਾਂ ਹੁਣ ਮੈਗਾ ਈਵੈਂਟ ਲਈ ਰੋਡਮੈਪ ਤਿਆਰ ਕਰਨ ਵਿਚ ਲੱਗੀਆਂ ਹਨ। ਇਸ ਵਿਚ ਬੀਸੀਸੀਆਈ ਨੇ ਵੀ ਟੀ-20 ਵਰਲਡ ਕੱਪ 2024 ਲਈ ਭਾਰਤੀ ਟੀਮ ਦੀ ਨਵੀਂ ਜਰਸੀ ਲਾਂਚ ਕਰ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਬੀਸੀਸੀਆਈ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਲਾਂਚਿੰਗ ਦਿਖਾਈ ਜਾ ਰਹੀ ਹੈ। ਇਸ ਵੀਡੀਓ ਵਿਚ ਟੀਮ ਇੰਡੀਆ ਦੇ ਕਈ ਵੱਡੇ ਖਿਡਾਰੀ ਨਜ਼ਰ ਆ ਰਹੇ ਹਨ।
BCCI ਨੇ ਐਕਸ ‘ਤੇ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿਚ ਕਪਤਾਨ ਰੋਹਿਤ ਸ਼ਰਮਾ, ਕੁਲਦੀਪ ਤੇ ਜਡੇਜਾ ਨੂੰ ਬੁਲਾ ਕੇ ਜਰਸੀ ਵੱਲ ਇਸ਼ਾਰਾ ਕਰਦੇ ਹਨ। ਜਰਸੀ ਇਕ ਹੈਲੀਕਾਪਟਰ ‘ਤੇ ਲਟਕੀ ਨਜ਼ਰ ਆ ਰਹੀ ਹੈ। ਨਵੀਂ ਜਰਸੀ ਵਿਚ ਉਪਰ ਸਫੈਦ ਪੱਟੀ ਦਿਖ ਰਹੀ ਹੈ। ਵਿਚ ਨੀਲਾ ਰੰਗ ਹੈ ਜਦੋਂ ਕਿ ਬਾਹਾਂ ‘ਤੇ ਭਗਵਾ ਕਲਰ ਨਜ਼ਰ ਆ ਰਿਹਾ ਹੈ। ਭਗਵਾ ਤੇ ਨੀਲੇ ਰੰਗ ਵਿਚ ਮਿਕਸ ਜਰਸੀ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਨਵਾਂ ਫ਼ਰਮਾਨ, ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੇ ਮੋਬਾਈਲ ਲੈਕੇ ਜਾਣ ‘ਤੇ ਲਗਾਈ ਰੋਕ
ਵਰਲਡ ਕੱਪ 2024 ਦਾ ਆਗਾਜ਼ 2 ਜੂਨ ਤੋਂ ਹੋ ਰਿਹਾ ਹੈ। ਟੀਮ ਇੰਡੀਆ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਤੋਂ ਆਇਰਲੈਂਡ ਖਿਲਾਫ ਕਰੇਗੀ। ਦੂਜੇ ਪਾਸੇ ਫੈਨਸ ਭਾਰਤ ਤੇ ਪਾਕਿਸਤਾਨ ਵਿਚ ਮੈਦਾਨੀ ਜੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤ ਤੇ ਪਾਕਿਸਤਾਨ ਵਿਚ ਰੋਮਾਂਚ ਦਾ ਤੀਜਾ ਡੋਜ 9 ਜੂਨ ਨੂੰ ਦੇਖਣ ਨੂੰ ਮਿਲੇਗਾ। ਟੀ-20 ਵਰਲਡ ਕੱਪ 2022 ਵਿਚ ਟੀਮ ਇੰਡੀਆ ਨੇ ਮੈਲਬੋਰਨ ਦੇ ਮੈਦਾਨ ‘ਤੇ ਪਾਕਿਸਤਾਨ ਨੂੰ ਇਕ ਰੋਮਾਂਚਕ ਮੁਕਾਬਲੇ ਵਿਚ ਹਰਾਇਆ ਸੀ।