ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਕੋਰੋਨਾ ਦੇ ਕਹਿਰ ਦੌਰਾਨ ਭਾਰਤ ਵਿੱਚ ਆਈਪੀਐਲ ਵੀ ਖੇਡਿਆ ਜਾ ਰਿਹਾ ਸੀ ਜੋ ਕੁੱਝ ਦਿਨ ਪਹਿਲਾ ਕਈ ਖਿਡਾਰੀਆਂ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। 14 ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ, ਪਰ 29 ਮੈਚ ਖੇਡਣ ਤੋਂ ਬਾਅਦ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਹੁਣ ਭਾਰਤ ਕ੍ਰਿਕਟ ਕੰਟਰੋਲ ਬੋਰਡ ਦੀ ਸ਼ਨੀਵਾਰ ਨੂੰ ਇੱਕ ਵਰਚੁਅਲ ਬੈਠਕ ਹੋਣ ਜਾ ਰਹੀ ਹੈ। ਆਈਪੀਐਲ ਸੀਜ਼ਨ ਦੇ ਬਾਕੀ ਮੈਚ ਅਤੇ ਘਰੇਲੂ ਸੀਜ਼ਨ ਦੀ ਮੁੜ ਸ਼ੁਰੂਆਤ ਅੱਜ ਹੋਣ ਵਾਲੀ ਬੈਠਕ ਦਾ ਮੁੱਖ ਏਜੰਡਾ ਰਹਿਣ ਵਾਲਾ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਇਸ ਮਹੀਨੇ ਰਾਜ ਦੀਆਂ ਐਸੋਸੀਏਸ਼ਨਾਂ ਨੂੰ ਇੱਕ ਪੱਤਰ ਲਿਖਿਆ ਅਤੇ ਮਹਾਂਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਆਉਣ ਵਾਲੇ ਕ੍ਰਿਕਟ ਸੀਜ਼ਨ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਆਮ ਬੈਠਕ ਦੀ ਮੰਗ ਕੀਤੀ ਹੈ। ਇਸ ਸਾਲ ਭਾਰਤ ਵਿੱਚ ਹੋਣ ਵਾਲੇ ਟੀ -20 ਵਰਲਡ ਕੱਪ ਬਾਰੇ ਵੀ ਚਰਚਾ ਹੋਵੇਗੀ ਜੋ ਹੁਣ ਸੰਯੁਕਤ ਅਰਬ ਅਮੀਰਾਤ ਵਿੱਚ ਹੋ ਸਕਦਾ ਹੈ।
ਇਹ ਵੀ ਪੜ੍ਹੋ : Big Breaking : ਜਗਰਾਉਂ ASI ਕਤਲ ਕੇਸ ‘ਚ ਪੰਜਾਬ ਪੁਲਿਸ ਦੀ OCCU ਟੀਮ ਨੂੰ ਮਿਲੀ ਵੱਡੀ ਸਫਲਤਾ, 2 ਲੱਖ ਦੇ ਇਨਾਮੀ ਦੋ ਗੈਂਗਸਟਰ ਕਾਬੂ
ਇਹ ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਇੰਗਲੈਂਡ ਦੀ ਲੜੀ ਦੇ ਇੱਕ ਦਿਨ ਬਾਅਦ 15 ਸਤੰਬਰ ਤੋਂ ਆਈਪੀਐਲ ਦੇ ਬਾਕੀ ਮੈਚ ਕਰਵਾ ਸਕਦੀ ਹੈ। ਤੈਅ ਮੰਨਿਆ ਜਾ ਰਿਹਾ ਹੈ ਕੇ ਟੂਰਨਾਮੈਂਟ ਦੇ ਬਾਕੀ 31 ਮੈਚ ਯੂਏਈ ਵਿੱਚ ਹੋਣਗੇ। ਜਿਹੜੀ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ, ਉਸ ਅਨੁਸਾਰ ਬਾਕੀ ਮੈਚਾਂ ਨੂੰ 20 ਜਾਂ 22 ਦਿਨਾਂ ਵਿੱਚ ਪੂਰਾ ਕਰਨ ਦੀਆਂ ਸੰਭਾਵਨਾਵਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਮੇਂ ਦੌਰਾਨ, ਜ਼ਿਆਦਾਤਰ ਮੈਚ ਡਬਲ ਹੈੱਡਰ ਵਜੋਂ ਖੇਡੇ ਜਾਣਗੇ ਤਾਂ ਜੋ ਆਈਪੀਐਲ ਜਲਦੀ ਖਤਮ ਕੀਤਾ ਜਾ ਸਕੇ।
ਇਹ ਵੀ ਦੇਖੋ : ਨਸ਼ਿਆਂ ਦੀ ਦਲ-ਦਲ ‘ਚੋਂ ਨਿਕਲੀ Dancer ਦੇ ਹੈਰਾਨੀਜਨਕ ਖੁਲਾਸੇ, Cultural Group ‘ਚ ਕੀ ਕੁਝ ਹੁੰਦਾ ਖੁਦ ਹੀ ਸੁਣੋ