ਮੁੰਬਈ ਵਿਚ ਅੱਤਵਾਦੀ ਹਮਲੇ ਦੇ ਬਾਅਦ ਪਹਿਲੀ ਵਾਰ BCCI ਦੇ ਪ੍ਰਧਾਨ ਰੋਜਰ ਬਿੰਨੀ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਸੋਮਵਾਰ ਨੂੰ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਬਾਰਡਰ ਤੋਂ ਪਾਕਿਸਤਾਨ ਰਵਾਨਾ ਹੋਏ।ਉਹ ਇਥੇ ਏਸ਼ੀਆ ਕੱਪ ਦਾ ਮੈਚ ਦੇਖਣਗੇ। ਇਸ ਤੋਂ ਇਲਾਵਾ ਲਾਹੌਰ ਵਿਚ ਪਾਕਿਸਤਾਨ ਕ੍ਰਿਕਟ ਬੋਰਡ ਦੇ ਆਫੀਸ਼ੀਅਲ ਡਿਨਰ ਵਿਚ ਸ਼ਾਮਲ ਹੋਣਗੇ।
ਅੰਮ੍ਰਿਤਸਰ ਏਅਰਪੋਰਟ ‘ਤੇ ਗੱਲ ਕਰਦੇ ਹੋਏ ਰਾਜੀਵ ਸ਼ੁਕਲਾ ਨੇ ਕਿਹਾ ਕਿ ਉਹ 2 ਦਿਨ ਪਾਕਿਸਤਾਨ ਵਿਚ ਰਹਿਣਗੇ। ਪਾਕਿਸਾਤਨ ਏਸ਼ੀਆ ਕੱਪ ਦਾ ਹੋਸਟ ਹੈ। ਇਹ ਕ੍ਰਿਕਟ ਦੀ ਵਿਜ਼ਟ ਹੈ, ਇਸ ਲਈ ਪੂਰਾ ਫੋਕਸ ਉਸੇ ‘ਤੇ ਰਹੇਗਾ। ਇਸ ਵਿਚ ਸਿਆਸਤ ਜਾਂ ਕੋਈ ਦੂਜੀ ਚੀਜ਼ ਨਹੀਂ ਹੈ। ਪੰਜਾਬ ਦੇ ਰਾਜਪਾਲ ਨੇ ਸਾਡੇ ਲਈ ਡਿਨਰ ਰੱਖਿਆ ਹੈ। ਉਥੇ ਬੰਗਲਾਦੇਸ਼ ਤੇ ਅਫਗਾਨਿਸਤਾਨ ਦੀਆਂ ਟੀਮਾਂ ਵੀ ਹੋਣਗੀਆਂ।
ਸ਼ੁਕਲਾ ਨੇ ਕਿਹਾ ਕਿ ਕ੍ਰਿਕਟ ਵੱਖਰਾ ਹੈ। ਭਾਰਤ ਸਰਕਾਰ ਸਾਨੂੰ ਜੋ ਕਹੇਗੀ, ਅਸੀਂ ਉਹੀ ਕਰਾਂਗੇ। ਸ਼ੁਕਲਾ ਨੇ ਭਾਰਤ-ਪਾਕਿ ‘ਤੇ ਮੈਚ ਕਿਹਾ ਕਿ ਉਸ ‘ਚੇ ਇੰਡੀਆ ਦਾ ਟੋਟਲ ਚੰਗਾ ਸੀ। ਹਾਲਾਂਕਿ ਪਾਕਿਸਤਾਨ ਦਾ ਖੇਡਣ ਦਾ ਮੌਕਾ ਨਹੀਂ ਮਿਲਿਆ।
ਪ੍ਰਧਾਨ ਰੋਜਰ ਬਿੰਨੀ ਨੇ ਕਿਹਾ ਕਿ ਮੈਂ ਆਖਰੀ ਵਾਰ 2006 ਵਿਚ ਪਾਕਿਸਤਾਨ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦਾ ਮੈਚ ਆਸਟ੍ਰੇਲੀਆ-ਇੰਗਲੈਂਡ ਦੀ ਏਸ਼ੇਜ ਸੀਰੀਜ ਤੋਂ ਵੀ ਵੱਡਾ ਹੁੰਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਏਸ਼ੀਆਈ ਤੇ ਹੋਰ ਕ੍ਰਿਕਟ ਬੋਰਡਾਂ ਦੇ ਮੈਂਬਰਾਂ ਨੂੰ ਮੈਗਾ ਈਵੈਂਟ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਜਿਸ ਦੇ ਬਾਅਦ ਬਿੰਨੀ ਤੇ ਸ਼ੁਕਲ ਪਾਕਿਸਤਾਨ ਦੀ ਯਾਤਰਾ ‘ਤੇ ਰਵਾਨਾ ਹੋਏ ਹਨ।
ਇਹ ਵੀ ਪੜ੍ਹੋ : ਚੰਦਰਯਾਨ-3 ਦਾ ਵਿਕਰਮ ਲੈਂਡਰ ਗਿਆ ਸਲੀਪ ਮੋਡ ‘ਚ, 22 ਸਤੰਬਰ ਨੂੰ ਐਕਟਿਵ ਹੋਣ ਦੀ ਉਮੀਦ
ਪਾਕਿਸਤਾਨ ਇਸ ‘ਤੇ ਏਸ਼ੀਆ ਕੱਪ 2023 ਦਾ ਮੇਜ਼ਬਾਨ ਹੈ। ਪਾਕਿਸਤਾਨ ਤੋਂ ਇਲਾਵਾ ਸ਼੍ਰੀਲੰਕਾ ਵਿਚ ਵੀ ਮੈਚ ਖੇਡੇ ਜਾ ਰਹੇ ਹਨ। BCCI ਦੇ ਸਕੱਤਰ ਜੈ ਸ਼ਾਹ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਵੀ ਹਨ। ਇਸ ਵਜ੍ਹਾ ਤੋਂ ਪ੍ਰਤੀਨਿਧੀ ਪਾਕਿਸਤਾਨ ਭੇਜੇ ਗਏ। ਇਥੇ ਬੋਰਡ ਦੀ ਮੌਜੂਦਗੀ ਦਿਖਾਉਣੀ ਜ਼ਰੂਰੀ ਸੀ।
ਭਾਰਤੀ ਟੀਮ ਦੇ ਪਾਕਿਸਤਾਨ ਜਾਣ ਤੋਂ ਮਨ੍ਹਾ ਕਰਨ ਦੇ ਬਾਅਦ ਪੀਸੀਬੀ ਨੂੰ ਏਸੀਸੀ ਦੇ ਸਾਹਮਣੇ ਇਕ ਬਾਈਬ੍ਰਿਡ ਮਾਡਲ ਪੇਸ਼ ਕਰਨ ਲਈ ਮਜਬੂਰ ਹੋਣਾ ਪਿਆ ਜਿਥੇ ਏਸ਼ੀਆ ਕੱਪ ਪਾਕਿਸਤਾਨ ਤੇ ਸ਼੍ਰੀਲੰਕਾ ਵਿਚ ਖੇਡਿਆ ਜਾ ਰਿਹਾ ਹੈ। ਜਿਥੇ ਪਾਕਿਸਤਾਨ ਚਾਰ ਮੈਚਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਤੇ ਬਾਕੀ 9 ਮੈਚ ਸ਼੍ਰੀਲੰਕਾ ਵਿਚ ਖੇਡੇ ਜਾਣੇ ਹਨ।
ਵੀਡੀਓ ਲਈ ਕਲਿੱਕ ਕਰੋ -: