ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ‘ਤੇ BCCI ਨੇ 12 ਲੱਖ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਹੈ। ਪੰਜਾਬ ਕਿੰਗਜ਼ ਦੇ ਖਿਲਾਫ਼ ਮਿਲੀ ਮੁੰਬਈ ਇੰਡੀਅਨਜ਼ ਦੀ ਜਿੱਤ ਦੇ ਬਾਅਦ ਹਾਰਦਿਕ ਪੰਡਯਾ ਨੂੰ BCCI ਨੇ ਇਹ ਸਜ਼ਾ ਦਿੱਤੀ ਹੈ। ਮੁੱਲਾਂਪੁਰ ਵਿੱਚ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਸਲੋ ਓਵਰ ਰੇਟ ਦੇ ਚੱਲਦਿਆਂ ਲੱਖਾਂ ਦਾ ਜੁਰਮਾਨਾ ਲਗਾਇਆ ਗਿਆ ਹੈ। ਪੰਜਾਬ ਕਿੰਗਜ਼ ਦੇ ਖਿਲਾਫ਼ ਮੁੰਬਈ ਦੀ ਟੀਮ ਨਿਰਧਾਰਿਤ ਸਮੇਂ ‘ਤੇ ਓਵਰ ਪੂਰੇ ਨਹੀਂ ਕਰ ਸਕੀ ਸੀ, ਜਿਸ ਕਾਰਨ ਹਾਰਦਿਕ ਪੰਡਯਾ ਦੇ ਖਿਲਾਫ਼ ਬਕਸ ਦੇ ਐਕਸ਼ਨ ਲਿਆ ਹੈ।
ਦਰਅਸਲ, BCCI ਨੇ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਮੈਚ ਦੇ ਬਾਅਦ ਇੱਕ ਰਿਲੀਜ਼ ਵਿੱਚ ਕਿਹਾ ਕਿ ਹਾਰਦਿਕ ਪੰਡਯਾ, ਮੁੰਬਈ ਇੰਡੀਅਜ਼ ਦੇ ਕਪਤਾਨ ‘ਤੇ ਜੁਰਮਾਨਾ ਠੋਕਿਆ ਗਿਆ ਹੈ, ਕਿਉਂਕਿ ਉਨ੍ਹਾਂ ਦੀ ਟੀਮ ਨਿਰਧਾਰਿਤ ਸਮੇਂ ‘ਤੇ ਪੂਰੇ ਓਵਰ ਨਹੀਂ ਸੁੱਟ ਸਕੀ। ਘੱਟ ਓਵਰ ਗਤੀ ਅਪਰਾਧ ਮਾਲਕ ਸਬੰਧਤ ਆਈਪੀਐੱਲ ਦੀ ਧਾਰਾ ਦੇ ਤਹਿਤ ਇਹ ਮੁੰਬਈ ਦੀ ਟੀਮ ਦਾ ਸੀਜ਼ਨ ਦਾ ਪਹਿਲਾ ਅਪਰਾਧ ਸੀ। ਜਿਸ ਕਾਰਨ ਪੰਡਯਾ ‘ਤੇ 12 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਮਿਲੀ ਕਾਮਯਾਬੀ, ਵੱਡੇ ਬ.ਦ.ਮਾਸ਼ ਦੇ 2 ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ
ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਦੀ ਟੀਮ ਤੈਅ ਸਮੇਂ ਤੋਂ 2 ਓਵਰ ਪਿੱਛੇ ਚੱਲ ਰਹੀ ਸੀ ਤੇ ਇਸ ਕਾਰਨ ਟੀਮ ਨੂੰ 19ਵੇਂ ਤੇ 20ਵੇਂ ਓਵਰ ਵਿੱਚ ਇੱਕ ਵਾਧੂ ਫੀਲਡਰ 30 ਗਜ ਦੇ ਘੇਰੇ ਵਿੱਚ ਰੱਖਣਾ ਪਿਆ ਸੀ। ਹਾਲਾਂਕਿ ਇਸ ਨਾਲ ਮੁੰਬਈ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੇ ਮੁੰਬਈ ਦੀ ਟੀਮ ਨੇ ਪੰਜਾਬ ਕਿੰਗਜ਼ ਨੂੰ 9 ਦੌੜਾਂ ਨਾਲ ਹਰਾ ਕੇ ਮੈਚ ਜਿੱਤ ਲਿਆ।
ਗੌਰਤਲਬ ਹੈ ਕਿ ਮੁੰਬਈ ਇੰਡੀਅਨਜ਼ ਦੀ ਮੌਜੂਦਾ ਸੀਜ਼ਨ ਵਿੱਚ ਪਹਿਲੀ ਗਲਤੀ ਰਹੀ, ਜਿਸ ਕਾਰਨ BCCI ਨੇ ਹਾਰਦਿਕ ਪੰਡਯਾ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਜੇਕਰ ਦੂਜੀ ਵਾਰ ਮੁੰਬਈ ਦੀ ਟੀਮ ਇਹ ਗ਼ਲਤੀ ਕਰਦੀ ਹੈ ਤਾਂ ਕਪਤਾਨ ਹਾਰਦਿਕ ਨੂੰ 12 ਲੱਖ ਦੀ ਜਗ੍ਹਾ 24 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਜਾਵੇਗਾ। ਪੰਡਯਾ ਤੋਂ ਇਲਾਵਾ ਬਾਕੀ ਖਿਡਾਰੀਆਂ ਨੂੰ ਵੀ ਸਜ਼ਾ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: