brazilian footballer ronaldinho released: ਬ੍ਰਾਜ਼ੀਲ ਦੇ ਸਾਬਕਾ ਫੁੱਟਬਾਲ ਸਟਾਰ ਰੋਨਾਲਡੀਨਹੋ ਨੂੰ ਹੁਣ ਜਾਅਲੀ ਪਾਸਪੋਰਟ ਨਾਲ ਪੈਰਾਗੁਏ ਵਿੱਚ ਦਾਖਲ ਹੋਣ ਲਈ ਪੰਜ ਮਹੀਨਿਆਂ ਲਈ ਇੱਕ ਹੋਟਲ ਵਿੱਚ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਹੈ। ਪੈਰਾਗੁਏ ਦੇ ਜੱਜ ਗੁਸਤਾਵੋ ਅਮਰੀਲਾ ਨੇ ਰੋਨਾਲਡੀਨਹੋ ਅਤੇ ਉਸ ਦੇ ਭਰਾ ਰੌਬਰਟੋ ਡੀ ਅਸਿਸ ਮੋਰਿਰਾ ਨੂੰ ਦੋ ਸਾਲ ਕੈਦ ਦੀ ਮੁਅੱਤਲ ਸਜਾ ਸੁਣਾਈ ਅਤੇ ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਦਿੱਤੇ। ਇਨ੍ਹਾਂ ਦੋਵਾਂ ਭਰਾਵਾਂ ਨੂੰ ਦੋ ਲੱਖ ਡਾਲਰ ਦਾ ਜੁਰਮਾਨਾ ਵੀ ਭਰਨਾ ਪਏਗਾ। ਰੋਨਾਲਡੀਨਹੋ ਅਤੇ ਉਸ ਦੇ ਭਰਾ ਨੂੰ ਮਾਰਚ ਵਿੱਚ ਪੈਰਾਗੁਏ ਤੋਂ ਜਾਅਲੀ ਪਾਸਪੋਰਟ ਨਾਲ ਦੇਸ਼ ਵਿੱਚ ਦਾਖਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਦੋਵੇਂ ਕਾਰੋਬਾਰੀ ਗਤੀਵਿਧੀਆਂ ਲਈ ਪੈਰਾਗੁਏ ਆਏ ਸਨ।
ਇਸ ਮਹਾਨ ਫੁੱਟਬਾਲਰ ਨੂੰ ਪਹਿਲਾਂ ਪੈਰਾਗੁਏ ਦੀ ਬਹੁਤ ਜ਼ਿਆਦਾ ਰਾਖੀ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਪਰ ਬਾਅਦ ‘ਚ ਉਥੋਂ ਛੱਡ ਦਿੱਤਾ ਗਿਆ ਅਤੇ ਇੱਕ ਆਲੀਸ਼ਾਨ ਹੋਟਲ ਵਿੱਚ ਨਜ਼ਰਬੰਦ ਰੱਖਿਆ ਗਿਆ। ਇਹ ਦੋਵੇਂ ਭਰਾ ਹੁਣ ਤੁਰੰਤ ਆਪਣੇ ਦੇਸ਼ ਬ੍ਰਾਜ਼ੀਲ ਪਰਤ ਸਕਦੇ ਹਨ। ਬ੍ਰਾਜ਼ੀਲ ਦੀ 2002 ਦੀ ਚੈਂਪੀਅਨ ਟੀਮ ਦੇ ਮੈਂਬਰ ਅਤੇ ਬਾਰਸੀਲੋਨਾ, ਮਿਲਾਨ ਅਤੇ ਪੈਰਿਸ ਸੇਂਟ ਗਰੇਮਨ ਦੇ ਸਾਬਕਾ ਸਟਾਰ ਰੋਨਾਲਡੀਨਹੋ ਨੇ ਆਪਣਾ 40 ਵਾਂ ਜਨਮਦਿਨ ਪੈਰਾਗੁਏ ਵਿੱਚ ਨਜ਼ਰਬੰਦ ਹੋਣ ਦੌਰਾਨ ਹੀ ਮਨਾਇਆ। ਉਹ ਇੱਕ ਸਥਾਨਕ ਸੰਸਥਾ ਦੇ ਸੱਦੇ ‘ਤੇ ਪੈਰਾਗੁਏ ਆਇਆ ਸੀ।