IPL ਦੇ 15ਵੇਂ ਸੀਜ਼ਨ ‘ਤੇ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। IPL 2022 ਵਿੱਚ ਕੋਰੋਨਾ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ । ਕੋਰੋਨਾ ਦੇ ਇਹ ਦੋਵੇਂ ਮਾਮਲੇ ਦਿੱਲੀ ਕੈਪੀਟਲਜ਼ ਦੀ ਟੀਮ ਤੋਂ ਸਾਹਮਣੇ ਆਏ ਹਨ। ਪਹਿਲਾਂ ਦਿੱਲੀ ਟੀਮ ਦੇ ਫਿਜ਼ੀਓ ਪੈਟਰਿਕ ਫਰਹਾਤ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਇਸ ਤੋਂ ਬਾਅਦ ਟੀਮ ਦੇ ਇੱਕ ਖਿਡਾਰੀ (ਆਸਟ੍ਰੇਲੀਅਨ ਆਲਰਾਊਂਡਰ) ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਤੋਂ ਬਾਅਦ ਹੁਣ ਦਿੱਲੀ ਕੈਪੀਟਲਜ਼ ਟੀਮ ਦੇ ਸਾਰੇ ਮੈਂਬਰਾਂ ਨੂੰ ਹੋਟਲ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ ਹੈ। ਸਾਰੇ ਖਿਡਾਰੀਆਂ ਨੂੰ ਦੋ ਦਿਨ ਹੋਟਲ ਵਿੱਚ ਰੱਖਿਆ ਜਾਵੇਗਾ ਅਤੇ ਇਸ ਦੌਰਾਨ ਸਾਰਿਆਂ ਦਾ ਟੈਸਟ ਕੀਤਾ ਜਾਵੇਗਾ। ਕੋਰੋਨਾ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਇਸ ਕਾਰਨ 20 ਅਪ੍ਰੈਲ ਨੂੰ ਦਿੱਲੀ ਅਤੇ ਪੰਜਾਬ ਵਿਚਾਲੇ ਹੋਣ ਵਾਲਾ ਮੈਚ ਵੀ ਮੁਲਤਵੀ ਕੀਤਾ ਜਾ ਸਕਦਾ ਹੈ।
ਹਾਲਾਂਕਿ ਇਸ ਮਾਮਲੇ ‘ਚ ਹੁਣ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਰੈਪਿਡ ਐਂਟੀਜੇਨ ਟੈਸਟ ਵਿੱਚ ਦਿੱਲੀ ਦੇ ਇੱਕ ਖਿਡਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਇਸ ਖਿਡਾਰੀ ਦਾ ਆਰਟੀਪੀਸੀਆਰ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ ਜਾਵੇਗੀ । ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਸਟ੍ਰੇਲੀਆਈ ਆਲਰਾਊਂਡਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਦਿੱਲੀ ਸਟਾਫ਼ ਦੇ ਇੱਕ ਹੋਰ ਮੈਂਬਰ ਵਿੱਚ ਕੋਰੋਨਾ ਦੇ ਲੱਛਣ ਪਾਏ ਗਏ ਹਨ, ਪਰ ਆਰਟੀਪੀਸੀਆਰ ਟੈਸਟ ਵਿੱਚ ਰਿਪੋਰਟ ਨੈਗੇਟਿਵ ਆਈ ਹੈ।
ਦੱਸ ਦੇਈਏ ਕਿ ਦਿੱਲੀ ਦੀ ਟੀਮ ਨੇ ਅੱਜ ਮੁੰਬਈ ਤੋਂ ਪੁਣੇ ਲਈ ਰਵਾਨਾ ਹੋਣਾ ਸੀ, ਕਿਉਂਕਿ ਉਸ ਨੇ 20 ਅਪ੍ਰੈਲ ਨੂੰ ਪੰਜਾਬ ਖਿਲਾਫ ਮੈਚ ਖੇਡਣਾ ਹੈ, ਪਰ ਕੋਰੋਨਾ ਦਾ ਦੂਜਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਰੇ ਖਿਡਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਹੋਟਲ ਵਿੱਚ ਬੰਦ ਸਾਰੇ ਖਿਡਾਰੀਆਂ ਦਾ ਅੱਜ ਅਤੇ ਕੱਲ੍ਹ ਟੈਸਟ ਕੀਤਾ ਜਾਵੇਗਾ। ਹਰ ਟੈਸਟ ਦੀ ਰਿਪੋਰਟ ਵਿੱਚ ਸਾਰੇ ਖਿਡਾਰੀਆਂ ਦੇ ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਹੀ ਟੀਮ ਪੰਜਾਬ ਖਿਲਾਫ ਮੈਚ ਖੇਡੇਗੀ । ਦਿੱਲੀ ਦੇ ਜਿਨ੍ਹਾਂ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਵੇਗੀ, ਉਹ ਪੁਣੇ ਜਾਣਗੇ ਅਤੇ ਕੋਰੋਨਾ ਦੇ ਮਾਮਲੇ ਵਧਣ ‘ਤੇ ਮੈਚ ਮੁਲਤਵੀ ਕਰ ਦਿੱਤਾ ਜਾਵੇਗਾ।
ਗੌਰਤਲਬ ਹੈ ਕਿ IPL 2021 ਵਿੱਚ ਵੀ ਅੱਧੇ ਸੀਜ਼ਨ ਤੋਂ ਬਾਅਦ ਬਾਇਓ ਬਬਲ ਵਿੱਚ ਕੋਰੋਨਾ ਦੀ ਐਂਟਰੀ ਹੋਈ ਸੀ ਅਤੇ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਸਾਹਮਣੇ ਆਏ ਸਨ । ਇਸ ਤੋਂ ਬਾਅਦ ਬੀਸੀਸੀਆਈ ਨੇ ਆਈਪੀਐਲ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਸੀ। ਬਾਅਦ ਵਿੱਚ ਆਈਪੀਐਲ ਦਾ ਦੂਜਾ ਪੜਾਅ UAE ਵਿੱਚ ਕਰਵਾਇਆ ਗਿਆ ਸੀ । ਇਸ ਸਾਲ ਵੀ IPL ਦਾ ਅੱਧਾ ਸੀਜ਼ਨ ਨਿਕਲ ਗਿਆ ਹੈ ਅਤੇ ਕੋਰੋਨਾ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਤੋਂ ਬਾਅਦ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੀ ਇਸ ਵਾਰ ਵੀ ਬੀਸੀਸੀਆਈ ਨੂੰ ਆਈਪੀਐਲ ਨੂੰ ਰੋਕਣਾ ਪਵੇਗਾ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”