ਦੇਸ਼ ਭਰ ਵਿਚ ਤੇਜ਼ੀ ਨਾਲ ਵੱਧ ਰਹੇ ਕੋਵਿਡ ਮਾਮਲਿਆਂ ਨੂੰ ਦੇਖਦੇ ਹੋਏ ਭਾਰਤੀ ਕ੍ਰਿਕਟ ਬੋਰਡ ਵੈਸਟਇੰਡੀਜ਼ ਖਿਲਾਫ ਆਉਣ ਵਾਲੇ ਲਿਮਟਿਡ ਓਵਰਾਂ ਦੀ ਸੀਰੀਜ ਦੇ ਆਯੋਜਨ ਵਾਲੀ ਥਾਂ ਵਿਚ ਬਦਲਾਅ ਕਰ ਸਕਦਾ ਹੈ। ਬੋਰਡ ਨੇ ਹਾਲਾਂਕਿ ਇਸ ਮਾਮਲੇ ਵਿਚ ਕੋਈ ਰਸਮੀ ਫੈਸਲਾ ਨਹੀਂ ਕੀਤਾ ਹੈ।
ਭਾਰਤ ਨੂੰ ਫਰਵਰੀ ਵਿਚ ਵੈਸਟਇੰਡੀਜ਼ ਦੇ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਅਤੇ ਇੰਨੇ ਹੀ ਇਕ ਦਿਨਾ ਮੈਚਾਂ ਦੀ ਸੀਰੀਜ ਲਈ ਮੇਜ਼ਬਾਨੀ ਕਰਨੀ ਹੈ। ਇਸ ਦਾ ਆਗਾਜ਼ 6 ਫਰਵਰੀ ਨੂੰ ਅਹਿਮਦਾਬਾਦ ਵਿਚ 50 ਓਵਰ ਦੇ ਮੈਚ ਤੋਂ ਸ਼ੁਰੂ ਹੋਵੇਗਾ।
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਕੁਝ ਵੀ ਤੈਅ ਨਹੀਂ ਹੋਇਆ ਹੈ। ਇਹ ਲਗਾਤਾਰ ਬਦਲਣ ਵਾਲੀ ਸਥਿਤੀ ਹੈ ਅਤੇ ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਸਹੀ ਸਮੇਂ ‘ਤੇ ਫੈਸਲਾ ਕਰਾਂਗੇ।
ਅਹਿਮਦਾਬਾਦ ਦੇ ਇਲਾਵਾ, ਜੈਪੁਰ (9 ਫਰਵਰੀ), ਕੋਲਕਾਤਾ (12 ਫਰਵਰੀ), ਕਟਕ (15 ਫਰਵਰੀ), ਵਿਸ਼ਾਖਾਪਟਨਮ (18 ਫਰਵਰੀ) ਤੇ ਤਿਰੁਵੰਤਪੁਰਮ (20 ਫਰਵਰੀ) ਮੈਚਾਂ ਦੀ ਮੇਜ਼ਬਾਨੀ ਕਰਨ ਵਾਲੀਆਂ ਹੋਰ ਥਾਵਾਂ ਹਨ। ਦੇਸ਼ ਵਿਚ ਕੋਰੋਨਾ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਬੋਰਡ ਤਿੰਨ ਥਾਵਾਂ ‘ਤੇ 6 ਮੈਚਾਂ ਦੀ ਮੇਜ਼ਬਾਨੀ ਕਰ ਸਕਦਾ ਹੈ। ਮੌਜੂਦਾ ਪ੍ਰੋਗਰਾਮ ਮੁਤਾਬਕ ਵੈਸਟਇੰਡੀਜ਼ ਦੀ ਟੀਮ ਨੂੰ 1 ਫਰਵਰੀ ਨੂੰ ਅਹਿਮਦਾਬਾਦ ਵਿਚ ਆਉਣ ਤੋਂ ਬਾਅਦ ਤਿੰਨ ਦਿਨਾਂ ਤਕ ਏਕਾਂਤਵਾਸ ਰਹਿਣਾ ਹੈ। ਬੀਸੀਸੀਆਈ ਨੇ ਫਿਲਾਹਲ ਸਾਰੇ ਘਰੇਲੂ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: