ਅਫਗਾਨਿਸਤਾਨ ਵਿੱਚ ਫੌਜ ਦਾ ਤਾਲਿਬਾਨ ਦੇ ਸਾਹਮਣੇ ਟਿਕਣਾ ਮੁਸ਼ਕਿਲ ਜਾਪ ਰਿਹਾ ਹੈ। ਏਜੰਸੀਆਂ ਦੇ ਅਨੁਸਾਰ ਮੰਗਲਵਾਰ ਨੂੰ ਹੀ ਤਿੰਨ ਵੱਡੇ ਸ਼ਹਿਰ ਤਾਲਿਬਾਨ ਦੇ ਕੰਟਰੋਲ ਵਿੱਚ ਆ ਗਏ ਹਨ। ਅਫਗਾਨਿਸਤਾਨ ਦੇ ਸੂਬਿਆਂ ਦੀਆਂ ਰਾਜਧਾਨੀਆਂ ਨੂੰ ਤਾਲਿਬਾਨ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ।
ਉਨ੍ਹਾਂ ਵਿੱਚੋਂ, ਤਾਜ਼ਾ ਨਾਂ ਪੁਲ-ਏ-ਖੁਮਰੀ, ਫੈਜ਼ਾਬਾਦ, ਫਰਾਹ ਨਾਲ ਸਬੰਧਿਤ ਹਨ। ਪਿਛਲੇ ਦੋ ਤੋਂ ਤਿੰਨ ਦਿਨਾਂ ਵਿੱਚ ਤਾਲਿਬਾਨ ਨੇ ਅਫਗਾਨਿਸਤਾਨ ਦੇ ਕਰੀਬ ਇੱਕ ਦਰਜਨ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਹੈ। ਜਿਸ ਤੋਂ ਬਾਅਦ ਅਫਗਾਨ ਸਰਕਾਰ ਅਤੇ ਫੌਜ ਲਈ ਮੁਸ਼ਕਿਲਾਂ ਵੱਧਦੀਆਂ ਜਾਪ ਰਹੀਆਂ ਹਨ। ਤਾਲਿਬਾਨ ਨੇ ਪਿਛਲੇ ਤਿੰਨ ਦਿਨਾਂ ਵਿੱਚ ਜਿਨ੍ਹਾਂ ਨੌਂ ਸ਼ਹਿਰਾਂ ਉੱਤੇ ਕਬਜ਼ਾ ਕੀਤਾ ਹੈ, ਉਨ੍ਹਾਂ ਵਿੱਚੋਂ ਕੁੱਝ ਕਾਬੁਲ ਦੇ ਨੇੜੇ ਹਨ।
ਇਹੀ ਕਾਰਨ ਹੈ ਕਿ ਹੁਣ ਤਾਲਿਬਾਨ ਦਾ ਦਬਦਬਾ ਕਾਫੀ ਹੱਦ ਤੱਕ ਵੱਧਦਾ ਜਾਪ ਰਿਹਾ ਹੈ ਅਤੇ ਅਮਰੀਕੀ ਫ਼ੌਜ ਦੇ ਬਾਹਰ ਆਉਂਦੇ ਹੀ ਹੌਲੀ ਹੌਲੀ ਅਫ਼ਗਾਨ ਫ਼ੌਜ ਕਮਜ਼ੋਰ ਹੁੰਦੀ ਜਾਪ ਰਹੀ ਹੈ। ਇਸ ਸਭ ਦੇ ਵਿਚਕਾਰ, ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਬੁੱਧਵਾਰ ਨੂੰ ਮਜ਼ਾਰ-ਏ-ਸ਼ਰੀਫ ਦਾ ਦੌਰਾ ਕਰ ਰਹੇ ਹਨ। ਇੱਥੇ ਰਾਸ਼ਟਰਪਤੀ ਨੇ ਉਨ੍ਹਾਂ ਫ਼ੌਜੀ ਅਧਿਕਾਰੀਆਂ ਨੂੰ ਮਿਲਣਾ ਹੈ, ਜੋ ਇੱਥੋਂ ਤਾਲਿਬਾਨ ਲੜਾਕਿਆਂ ਨਾਲ ਲੜ ਰਹੇ ਹਨ। ਕਾਬੁਲ ਤੋਂ ਬਾਅਦ, ਮਜ਼ਾਰ-ਏ-ਸ਼ਰੀਫ ਉਨ੍ਹਾਂ ਕੁੱਝ ਸ਼ਹਿਰਾਂ ਵਿੱਚੋਂ ਇੱਕ ਹੈ ਜੋ ਅਜੇ ਵੀ ਅਫਗਾਨ ਸਰਕਾਰ ਦੇ ਕੰਟਰੋਲ ਵਿੱਚ ਹਨ। ਤੁਹਾਨੂੰ ਦੱਸ ਦੇਈਏ ਕਿ ਮਜ਼ਾਰ-ਏ-ਸ਼ਰੀਫ ਤੋਂ ਬੀਤੇ ਦਿਨ ਭਾਰਤ ਸਰਕਾਰ ਨੇ ਕੌਂਸਲੇਟ ਵਿੱਚ ਕੰਮ ਕਰ ਰਹੇ ਆਪਣੇ ਨਾਗਰਿਕਾਂ, ਅਧਿਕਾਰੀਆਂ, ਕਰਮਚਾਰੀਆਂ ਨੂੰ ਦੇਸ਼ ਵਾਪਿਸ ਬੁਲਾ ਲਿਆ ਹੈ। ਮੰਗਲਵਾਰ ਸ਼ਾਮ ਨੂੰ ਵਿਸ਼ੇਸ਼ ਉਡਾਣ ਰਾਹੀਂ ਲੋਕਾਂ ਨੂੰ ਮਜ਼ਾਰ-ਏ-ਸ਼ਰੀਫ ਤੋਂ ਭਾਰਤ ਵਾਪਿਸ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਸਟਾਰ ਆਲਰਾਊਂਡਰ ਕ੍ਰਿਸ ਕੇਰਨਸ ਲਾਈਫ ਸਪੋਰਟ ਸਿਸਟਮ ‘ਤੇ ਲੜ ਰਹੇ ਨੇ ਜ਼ਿੰਦਗੀ ਤੇ ਮੌਤ ਦੀ ਜੰਗ
ਅਫਗਾਨਿਸਤਾਨ ਦੇ ਕ੍ਰਿਕਟਰ ਰਾਸ਼ਿਦ ਖਾਨ ਨੇ ਵੀ ਆਪਣੇ ਦੇਸ਼ ਦੇ ਵਿਗੜਦੇ ਹਲਾਤਾਂ ‘ਤੇ ਦੁਨੀਆ ਤੋਂ ਮਦਦ ਦੀ ਅਪੀਲ ਕੀਤੀ ਹੈ। ਰਾਸ਼ਿਦ ਖਾਨ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਲਿਖਿਆ ਕਿ ਪਿਆਰੇ, ਵਰਲਡ leaders, ਮੇਰਾ ਦੇਸ਼ ਇਸ ਸਮੇਂ ਮੁਸੀਬਤ ਵਿੱਚ ਹੈ, ਹਜ਼ਾਰਾਂ ਮਾਸੂਮ ਬੱਚੇ, ਔਰਤਾਂ, ਲੋਕ ਸ਼ਹੀਦ ਹੋ ਰਹੇ ਹਨ, ਘਰ ਬਰਬਾਦ ਹੋ ਰਹੇ ਹਨ। ਰਾਸ਼ਿਦ ਖਾਨ ਨੇ ਦੁਨੀਆ ਨੂੰ ਅਪੀਲ ਕੀਤੀ ਹੈ ਕਿ ਉਹ ਸਾਨੂੰ ਅਜਿਹੇ ਸੰਕਟ ਵਿੱਚ ਨਾ ਛੱਡਣ। ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਫਗਾਨੀਆਂ ਨੂੰ ਮਾਰੇ ਜਾਣ ਤੋਂ ਬਚਾਉ। ਤੁਹਾਨੂੰ ਦੱਸ ਦੇਈਏ ਕਿ ਰਾਸ਼ਿਦ ਖਾਨ ਅਫਗਾਨਿਸਤਾਨ ਦੇ ਇੱਕ ਕ੍ਰਿਕਟਰ ਹਨ, ਜੋ ਭਾਰਤ ਸਮੇਤ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਬਹੁਤ ਮਸ਼ਹੂਰ ਹਨ।
ਇਹ ਵੀ ਦੇਖੋ : ਕਿਉਂ ਸੀ ਖਾੜਕੂਆਂ ਦੀ HIT ਲਿਸਟ ‘ਚ ਸਾਬਕਾ ਫੌਜ ਮੁੱਖੀ ਜਨਰਲ ਵੈਦਿਆ ਨਾਮ!