ਚੇਪਾਕ ਵਿੱਚ ਚੇੱਨਈ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਦੇ ਬੈਟਿੰਗ ਆਰਡਰ ਨੂੰ ਤਰ੍ਹਾਂ ਧੋ ਦਿੱਤਾ। CSK ਦੇ ਆਲਰਾਊਂਡਰ ਜਡੇਜਾ ਨੇ ਸਿਰਫ਼ ਸ਼ਾਨਦਾਰ ਗੇਂਦਬਾਜ਼ੀ ਹੀ ਨਹੀਂ, ਬਲਕਿ ਬਤੌਰ ਫੀਲਡਰ ਵੀ ਆਪਣੀ ਛਾਪ ਛੱਡੀ। ਜਡੇਜਾ ਨੇ ਆਪਣੇ ਆਪਣੇ 4 ਓਵਰ ਦੇ ਕੋਟੇ ਵਿੱਚ 3 ਵਿਕਟਾਂ ਲਈਆਂ। ਇਸ ਦੌਰਾਨ ਜਡੇਜਾ ਨੇ ਆਈਪੀਐੱਲ ਵਿੱਚ ਇੱਕ ਅਜਿਹਾ ਮੁਕਾਮ ਹਾਸਿਲ ਕੀਤਾ, ਜੋ ਅੱਜ ਤੱਕ ਕੋਈ ਵੀ ਨਹੀਂ ਕਰ ਸਕਿਆ।
ਦਰਅਸਲ, ਚੇੱਨਈ ਸੁਪਰ ਕਿੰਗਜ਼ ਦੇ ਸਟਾਰ ਆਲਰਾਊਂਡਰ ਨੇ IPL ਵਿੱਚ 100 ਕੈਚ ਪੂਰੇ ਕੀਤੇ। ਅਜਿਹਾ ਕਰਨ ਵਾਲੇ ਉਹ ਪੰਜਵੇਂ ਫੀਲਡਰ ਬਣੇ। ਰਵਿੰਦਰ ਜਡੇਜਾ ਨੇ ਇਸ ਦੌਰਾਨ ਰੋਹਿਤ ਸ਼ਰਮਾ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ IPL ਵਿੱਚ ਇੱਕ ਮੁਕਾਮ ਹਾਸਿਲ ਕੀਤਾ। ਉਹ ਆਈਪੀਐੱਲ ਦੇ ਇਤਿਹਾਸ ਵਿੱਚ 1000 ਤੋਂ ਵੱਧ ਦੌੜਾਂ, 100 ਵਿਕਟਾਂ ਤੇ 100 ਕੈਚ ਲੈਣ ਵਾਲੇ ਪਹਿਲੇ ਖਿਡਾਰੀ ਬਣੇ।
ਇਹ ਵੀ ਪੜ੍ਹੋ: ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਕਤ.ਲ ਕੇਸ ‘ਚ ਵੱਡਾ ਐਕਸ਼ਨ, ਪੁਲਿਸ ਵੱਲੋਂ ਮੁੱਖ ਦੋਸ਼ੀ ਦਾ ਐਨਕਾਊਂਟਰ
IPL ਦੇ ਇਤਿਹਾਸ ਵਿੱਚ ਜਡੇਜਾ ਤੋਂ ਪਹਿਲਾਂ ਸਿਰਫ਼ 4 ਖਿਡਾਰੀ ਹੀ 100 ਜਾਂ ਇਸ ਸਤੋਂ ਵੱਧ ਕੈਚ ਲੈ ਸਕੇ ਹਨ। ਜਡੇਜਾ ਨੇ ਇਹ ਕਾਰਨਾਮਾ 231 ਮੈਚਾਂ ਵਿੱਚ ਪੂਰਾ ਕੀਤਾ ਹੈ। ਜਡੇਜਾ ਆਈਪੀਐੱਲ ਵਿੱਚ 100 ਕੈਚ ਲੈਣ ਵਾਲੇ ਚੌਥੇ ਭਾਰਤੀ ਤੇ ਦੁਨੀਆ ਦੇ ਪੰਜਵੇਂ ਖਿਡਾਰੀ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਵਿਰਾਟ ਕੋਹਲੀ (110), ਸੁਰੇਸ਼ ਰੈਨਾ(109). ਕਾਇਰਨ ਪੋਲਾਰਡ(103) ਤੇ ਰੋਹਿਤ ਸ਼ਰਮਾ (100) ਅਜਿਹਾ ਕਰ ਚੁੱਕੇ ਹਨ।
ਦੱਸ ਦੇਈਏ ਕਿ ਰਵਿੰਦਰ ਜਡੇਜਾ ਸਾਲ 2008 ਯਾਨੀ ਕਿ ਪਹਿਲੇ ਸੀਜ਼ਨ ਤੋਂ ਹੀ ਆਈਪੀਐੱਲ ਵਿੱਚ ਖੇਡ ਰਹੇ ਹਨ। ਹੁਣ ਤੱਕ ਉਨ੍ਹਾਂ ਨੇ 231 ਮੈਚਾਂ ਵਿੱਚ ਇੱਕ ਬੱਲੇਬਾਜ ਦੇ ਤੌਰ ‘ਤੇ 2,776 ਦੌੜਾਂ ਬਣਾਈਆਂ ਹਨ। ਉੱਥੇ ਹੀ ਇੱਕ ਗੇਂਦਬਾਜ਼ ਦੇ ਰੂਪ ਵਿੱਚ ਉਨ੍ਹਾਂ ਨੇ ਹੁਣ ਤੱਕ 156 ਵਿਕਟਾਂ ਲਈਆਂ ਹਨ। ਉਹ IPL ਦੇ ਇਤਿਹਾਸ ਵਿੱਚ 2000 ਤੋਂ ਵੱਧ ਦੌੜਾਂ ਤੇ 150 ਤੋਂ ਵੱਧ ਵਿਕਟਾਂ ਲੈਣ ਵਾਲੇ ਵੀ ਪਹਿਲੇ ਖਿਡਾਰੀ ਹਨ। ਜਡੇਜਾ ਇੰਡੀਅਨ ਪ੍ਰੀਮਿਅਰ ਲੀਗ ਦੇ ਇਤਿਹਾਸ ਵਿੱਚ 9ਵੇਂ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ।
ਵੀਡੀਓ ਲਈ ਕਲਿੱਕ ਕਰੋ -: