ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਰਿਜ਼ਰਵ ਡੇਅ ‘ਤੇ ਚੇੱਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਦੇ ਵਿਚਾਲੇ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਐਤਵਾਰ ਨੂੰ ਅਹਿਮਦਾਬਾਦ ਵਿੱਚ ਬਾਰਿਸ਼ ਹੁੰਦੀ ਰਹੀ, ਇਸ ਕਾਰਨ ਮੈਚ ਨਹੀਂ ਹੋਇਆ। ਇਸੇ ਕਾਰਨ ਅੱਜ ਸ਼ਾਮ 7.30 ਵਜੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੁਕਾਬਲਾ ਖੇਡਿਆ ਜਾਵੇਗਾ। ਚੇੱਨਈ ਦੀ ਟੀਮ 10ਵੀਂ ਵਾਰ ਫਾਈਨਲ ਖੇਡੇਗੀ। ਜਿਸ ਵਿੱਚੋਂ ਟੀਮ ਨੇ 4 ਵਾਰ ਖਿਤਾਬ ਜਿੱਤਿਆ ਹੈ। ਉੱਥੇ ਹੀ ਗੁਜਰਾਤ ਲਗਾਤਾਰ ਦੂਜੇ ਸਾਲ ਫਾਈਨਲ ਵਿੱਚ ਪਹੁੰਚੀ ਹੈ। ਦੱਸ ਦੇਈਏ ਕਿ ਗੁਜਰਾਤ ਦੀ ਟੀਮ ਪਿਛਲੇ ਸਾਲ ਵੀ ਚੈਂਪੀਅਨ ਬਣੀ ਸੀ।
ਜੇਕਰ ਬਾਰਿਸ਼ ਦੇ ਕਾਰਨ ਅੱਜ ਵੀ ਮੈਚ ਰੱਦ ਹੋਇਆ ਤਾਂ ਲੀਗ ਵਿੱਚ ਟਾਪ ‘ਤੇ ਰਹਿਣ ਵਾਲੀ ਟੀਮ ਨੂੰ ਜੇਤੂ ਐਲਾਨਿਆ ਜਾਵੇਗਾ। ਗੁਜਰਾਤ ਟਾਈਟਨਸ IPL ਲੀਗ ਖਤਮ ਹੋਣ ਦੇ ਬਾਅਦ ਟਾਪ ‘ਤੇ ਸੀ, ਜਦਕਿ ਚੇੱਨਈ ਸੁਪਰ ਕਿੰਗਜ਼ ਦੀ ਟੀਮ ਦੂਜੇ ਸਥਾਨ ‘ਤੇ ਸੀ। ਅਜਿਹੇ ਵਿੱਚ ਜੇਕਰ ਅੱਜ IPL ਫਾਈਨਲ ਨਾ ਹੋਣ ‘ਤੇ ਗੁਜਰਾਤ ਜੇਤੂ ਹੋਵੇਗੀ ਅਤੇ ਲਗਾਤਾਰ ਦੂਜੀ ਵਾਰ ਇਸ ਖਿਤਾਬ ‘ਤੇ ਕਬਜ਼ਾ ਕਰੇਗੀ। ਪਿਛਲੇ ਸੀਜ਼ਨ ਦੇ ਵੈਦਰ ਪਲੇਇੰਗ ਕੰਡੀਸ਼ਨ ਦੇ ਮੁਤਾਬਕ ਰਿਜ਼ਰਵ ਡੇਅ ‘ਤੇ ਵੀ ਫਾਈਨਲ ਨਾ ਹੋਣ ਦੀ ਸਥਿਤੀ ਵਿੱਚ ਲੀਗ ਵਿੱਚ ਟਾਪ ‘ਤੇ ਰਹਿਣ ਵਾਲੀ ਟੀਮ ਨੂੰ ਜੇਤੂ ਐਲਾਨਣ ਦੀ ਗੱਲ ਕਹੀ ਗਈ ਸੀ।
ਪਿਛਲੇ ਸਾਲ IPL ਸੀਜ਼ਨ ਵਿੱਚ ਲਖਨਊ ਤੇ ਗੁਜਰਾਤ ਦੀਆਂ 2 ਨਵੀਆਂ ਟੀਮਾਂ ਜੋੜੀਆਂ ਗਈਆਂ। ਦੋਨੋਂ ਹੀ ਟੀਮਾਂ ਪਲੇਆਫ਼ ਵਿੱਚ ਪਹੁੰਚੀਆਂ, ਪਰ ਗੁਜਰਾਤ ਨੇ ਖਿਤਾਬ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਵਾਰ ਵੀ ਟੀਮ ਲਗਭਗ ਉਨ੍ਹਾਂ ਖਿਡਾਰੀਆਂ ਦੇ ਨਾਲ ਟੂਰਨਾਮੈਂਟ ਵਿੱਚ ਉਤਰੀ। ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਗੁਜਰਾਤ ‘ਤੇ ਟਾਈਟਲ ਡਿਫੈਂਡ ਕਰਨ ਦਾ ਦਬਾਅ ਹੋਵੇਗਾ। ਟੀਮ ਨੇ ਇਸ ਸੀਜ਼ਨ ਹੁਣ ਤੱਕ ਕੁੱਲ 16 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 11 ਵਿੱਚ ਜਿੱਤ ਤੇ 5 ਵਿੱਚ ਹਾਰ ਮਿਲੀ। ਲੀਗ ਸਟੇਜ ਵਿੱਚ ਟੀਮ ਨੇ 4 ਮੁਕਾਬਲੇ ਗਵਾਏ। ਪਰ ਕੁਆਲੀਫਾਇਰ-1 ਵਿੱਚ ਚੇੱਨਈ ਦੇ ਖਿਲਾਫ਼ ਹਾਰਨ ਤੋਂ ਬਾਅਦ ਕੁਲਾਈਫਾਇਰ-2 ਵਿੱਚ ਟੀਮ ਨੇ ਮੁੰਬਈ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ।
ਉੱਥੇ ਹੀ ਜੇਕਰ ਧੋਨੀ ਦੀ ਕਪਤਾਨੀ ਵਾਲੀ ਚੇੱਨਈ ਸੁਪਰ ਕਿੰਗਜ਼ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਹੈ। ਟੀਮ ਨੇ ਟੂਰਨਾਮੈਂਟ ਵਿੱਚ ਮੁੰਬਈ ਦੇ ਬਾਅਦ ਸਭ ਤੋਂ ਜ਼ਿਆਦਾ ਖਿਤਾਬ ਜਿੱਤੇ ਹਨ। 14 ਵਿੱਚੋਂ 12 ਸੀਜ਼ਨ ਵਿੱਚ ਟੀਮ ਪਲੇਆਫ ਵਿੱਚ ਪਹੁੰਚੀ ਤੇ 10ਵੀਂ ਵਾਰ ਫਾਈਨਲ ਖੇਡ ਰਹੀ ਹੈ। ਚੇੱਨਈ ਨੂੰ ਇਸ ਸੀਜ਼ਨ ਵਿੱਚ ਹੁਣ ਤੱਕ ਖੇਡੇ ਗਏ 15 ਮੈਚਾਂ ਵਿੱਚੋਂ 9 ਵਿੱਚ ਜਿੱਤ ਤੇ 5 ਵਿੱਚ ਹਾਰ ਮਿਲੀ ਹੈ। ਉੱਥੇ ਹੀ ਇੱਕ ਮੈਚ ਬਾਰਿਸ਼ ਕਾਰਨ ਰੱਦ ਰਿਹਾ। ਟੀਮ ਨੇ ਕੁਲਾਈਫਾਇਰ-1 ਵਿੱਚ ਗੁਜਰਾਤ ਨੂੰ ਹੀ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ।
ਜੇਕਰ ਇਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ ਮੁਕਾਬਲੇ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਤਿੰਨ ਵਾਰ ਗੁਜਰਾਤ ਤੇ ਇੱਕ ਵਾਰ ਚੇੱਨਈ ਨੂੰ ਜਿੱਤ ਮਿਲੀ ਹੈ। ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਨਾਲ ਬੱਲੇਬਾਜ਼ਾਂ ਨੂੰ ਕਾਫ਼ੀ ਮਦਦ ਮਿਲਦੀ ਹੈ। ਇੱਥੇ ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਤੋਂ ਬਿਲਕੁਲ ਉਲਟ ਮਾਹੌਲ ਹੋਵੇਗਾ। ਤੇਜ਼ ਗੇਂਦਬਾਜ਼ਾਂ ਦੇ ਲਈ ਪੇਸ ਤੇ ਬਾਊਂਸ ਹੋਵੇਗਾ ਤਾਂ ਆਊਟਫੀਲਡ ਵੀ ਤੇਜ਼ ਹੋਵੇਗੀ। ਸਪਿਨ ਗੇਂਦਬਾਜ਼ਾਂ ਨੂੰ ਇਸ ਪਿੱਚ ‘ਤੇ ਬਹੁਤ ਪਰੇਸ਼ਾਨੀ ਹੁੰਦੀ ਹੈ। ਇਸ ਸੀਜ਼ਨ ਵਿੱਚ ਇਸ ਮੈਦਾਨ ‘ਤੇ ਕੁੱਲ 8 ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਗੁਜਰਾਤ ਨੂੰ 5 ਵਿੱਚ ਜਿੱਤ ਤੇ 3 ਵਿੱਚ ਹਾਰ ਮਿਲੀ ਹੈ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 5 ਵਾਰ ਜਿੱਤ ਮਿਲੀ ਹੈ ਤੇ ਜਦਕਿ ਚੀਜ਼ ਕਰਨ ਵਾਲੀ ਟੀਮ ਨੂੰ ਤਿੰਨ ਵਾਰ ਜਿੱਤ ਮਿਲੀ ਹੈ।
ਟੀਮ ਦੀ ਸੰਭਾਵਿਤ ਪਲੇਇੰਗ ਇਲੈਵਨ
ਗੁਜਰਾਤ ਟਾਈਟਨਸ: ਹਾਰਦਿਕ ਪੰਡਯਾ(ਕਪਤਾਨ), ਸ਼ੁਭਮਨ ਗਿੱਲ, ਰਿਧੀਮਾਨ ਸਾਹਾ(ਵਿਕਟਕੀਪਰ), ਡੇਵਿਡ ਮਿਲਰ, ਰਾਹੁਲ ਤੇਵਤਿਆ, ਵਿਜੇ ਸ਼ੰਕਰ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ ਤੇ ਜੋਸ਼ੁਆ ਲਿਟਿਲ।
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ(ਕਪਤਾਨ), ਡੇਵੋਨ ਕਾਨਵੇ, ਰਿਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਸ਼ਿਵਮ ਦੁਬੇ, ਮੋਇਨ ਅਲੀ, ਰਵਿੰਦਰ ਜਡੇਜਾ, ਦੀਪਕ ਚਾਹਰ, ਮਹੀਸ਼ ਤੀਕਸ਼ਣਾ ਤੇ ਤੁਸ਼ਾਰ ਦੇਸ਼ਪਾਂਡੇ।
ਵੀਡੀਓ ਲਈ ਕਲਿੱਕ ਕਰੋ -: