ਇੰਡੀਅਨ ਪ੍ਰੀਮਿਅਰ ਲੀਗ ਵਿੱਚ ਅੱਜ ਚੇੱਨਈ ਸੁਪਰ ਕਿੰਗਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਇਹ ਮੈਚ ਚੇੱਨਈ ਦੇ ਐੱਮ.ਏ ਚਿਦੰਬਰਮ ਸਟੇਡੀਅਮ ਵਿੱਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। 17ਵੇਂ ਸੀਜ਼ਨ ਦੇ 22ਵੇਂ ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ। ਚੇੱਨਈ ਦਾ ਇਹ 17ਵੇਂ ਸੀਜ਼ਨ ਵਿੱਚ ਪੰਜਵਾਂ ਮੈਚ ਰਹੇਗਾ। ਟੀਮ ਨੂੰ 4 ਵਿੱਚੋਂ 2 ਮੈਚਾਂ ਵਿੱਚ ਜਿੱਤ ਮਿਲੀ ਹੈ। ਦੂਜੇ ਪਾਸੇ ਕੋਲਕਾਤਾ ਦਾ ਇਹ ਚੌਥਾ ਮੈਚ ਰਹੇਗਾ। ਟੀਮ ਇਸ ਸੀਜ਼ਨ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰੀ।
IPL ਵਿੱਚ ਦੋਹਾਂ ਟੀਮਾਂ ਵਿਚਾਲੇ ਹੁਣ ਤੱਕ 29 ਮੈਚ ਖੇਡੇ ਗਏ। 18 ਮੈਚਾਂ ਵਿੱਚ ਚੇੱਨਈ ਤੇ 10 ਵਿੱਚ ਕੋਲਕਾਤਾ ਨੂੰ ਜਿੱਤ ਮਿਲੀ। ਇੱਕ ਮੁਕਾਬਲਾ ਬੇਨਤੀਜਾ ਰਿਹਾ। ਖਾਸ ਗੱਲ ਇਹ ਹੀ ਕਿ ਕੋਲਕਾਤਾ ਨੇ 2012 ਵਿੱਚ ਆਪਣਾ ਪਹਿਲਾ ਖਿਤਾਬ CSK ਨੂੰ ਹੀ ਫਾਈਨਲ ਵਿੱਚ ਹਰਾ ਕੇ ਜਿੱਤਿਆ ਸੀ। ਚੇਪਾਕ ਵਿੱਚ ਦੋਹਾਂ ਵਿਚਾਲੇ 10 ਮੈਚ ਹੋਏ, ਜਿਨ੍ਹਾਂ ਵਿੱਚੋਂ 7 ਵੋਚ ਚੇੱਨਈ ਤੇ 3 ਵਿੱਚ ਕੋਲਕਾਤਾ ਨੂੰ ਜਿੱਤ ਮਿਲੀ।
ਇਹ ਵੀ ਪੜ੍ਹੋ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ! ਅਦਾਕਾਰ ਸੰਜੇ ਦੱਤ ਦੀ ਸਿਆਸਤ ‘ਚ ਹੋ ਸਕਦੀ ਐਂਟਰੀ
ਜੇਕਰ ਇੱਥੇ ਚੇੱਨਈ ਦੇ MA ਚਿਦੰਬਰਮ ਸਟੇਡੀਅਮ ਦੀ ਪਿਚ ਸਪਿਨਰਾਂ ਦੇ ਲਈ ਮਦਦਗਾਰ ਸਾਬਿਤ ਹੁੰਦੀ ਆਈ ਹੈ। ਇੱਥੇ ਬੱਲੇਬਾਜ਼ੀ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਹਾਲਾਂਕਿ ਪਿਛਲੇ ਸੀਜ਼ਨ ਦੇ ਬਾਅਦ ਇੱਥੇ ਦੌੜਾਂ ਵੀ ਖੂਬ ਬਣਨੀਆਂ ਸ਼ੁਰੂ ਹੋ ਗਈਆਂ ਹਨ। ਅਜਿਹਾ ਵਿੱਚ ਦੇਖਣਾ ਅਹਿਮ ਹੋਵੇਗਾ ਕਿ ਕੋਲਕਾਤਾ ਦੇ ਖਿਲਾਫ਼ ਪਿਚ ਬੈਟਿੰਗ ਨੂੰ ਮਦਦ ਕਰੇਗੀ ਜਾਂ ਸਪਿਨਰਾਂ ਨੂੰ। ਚੇੱਨਈ ਵਿੱਚ ਹੁਣ ਤੱਕ ਕੁੱਲ 78 IPL ਮੈਚ ਖੇਡੇ ਗਏ। 47 ਮੈਚਾਂ ਵਿੱਚ ਬੈਟਿੰਗ ਤੇ 31 ਮੈਚਾਂ ਵਿੱਚ ਚੇਜ ਕਰਨ ਵਾਲੀਆਂ ਟੀਮਾਂ ਨੂੰ ਜਿੱਤ ਮਿਲੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਚੇੱਨਈ ਸੁਪਰ ਕਿੰਗਜ਼: ਰੁਤੂਰਾਜ ਗਾਇਕਵਾੜ(ਕਪਤਾਨ), ਰਚਿਨ ਰਵਿੰਦਰ, ਅਜਿੰਕਯਾ ਰਹਾਣੇ, ਮੋਇਨ ਅਲੀ,ਡੇਰਿਲ ਮਿਚੇਲ/ਸਮੀਰ ਰਿਜਵੀ, ਸ਼ਿਵਮ ਦੁਬੇ,ਰਵਿੰਦਰ ਜਡੇਜਾ, MS ਧੋਨੀ (ਵਿਕਟਕੀਪਰ), ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ/ਮਹੀਸ਼ ਤੀਕਸ਼ਣਾ ਤੇ ਮਥੀਸ਼ ਪਥਿਰਾਨਾ।
ਕੋਲਕਾਤਾ ਨਾਈਟ ਰਾਇਡਰਜ਼: ਸ਼੍ਰੇਅਸ ਅਈਅਰ(ਕਪਤਾਨ), ਫਿਲ ਸਾਲਟ, ਸੁਨੀਲ ਨਰੇਨ, ਵੇਂਕਟੇਸ਼ ਅਈਅਰ, ਅੰਗਕ੍ਰਿਸ਼ ਰਘੁਵੰਸ਼ੀ, ਰਿੰਕੂ ਸਿੰਘ, ਆਂਦ੍ਰੇ ਰਸੇਲ, ਵੈਭਵ ਅਰੋੜਾ, ਮਿਚੇਲ ਸਟਾਰਕ, ਹਰਸ਼ਿਤ ਰਾਣਾ ਤੇ ਵਰੁਣ ਚੱਕਰਵਰਤੀ।
ਵੀਡੀਓ ਲਈ ਕਲਿੱਕ ਕਰੋ -: