ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿੱਚ ਅੱਜ ਡਬਲ ਹੈਡਰ (ਇੱਕ ਦਿਨ ਵਿੱਚ 2 ਮੈਚ) ਖੇਡੇ ਜਾਣਗੇ । ਦਿਨ ਦਾ ਦੂਜਾ ਮੈਚ ਮੁੰਬਈ ਇੰਡੀਅਨਜ਼ (MI) ਅਤੇ ਚੇੱਨਈ ਸੁਪਰ ਕਿੰਗਜ਼ (CSK) ਵਿਚਾਲੇ ਖੇਡਿਆ ਜਾਵੇਗਾ । ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ । ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਇਸ ਮੈਚ ਨੂੰ ਸੀਜ਼ਨ ਦਾ ‘ਐਲ-ਕਲਾਸਿਕੋ’ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ IPL ਵਿੱਚ ਮੁੰਬਈ ਅਤੇ ਚੇੱਨਈ ਦੀਆਂ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਇਹ ਮੈਚ ਵੀ ਕਾਫੀ ਟੱਕਰ ਵਾਲਾ ਹੁੰਦਾ ਹੈ । ਇਸ ਨੂੰ ਪ੍ਰਸ਼ੰਸਕਾਂ ਨੇ ਕਲਾਸਿਕੋ ਦਾ ਨਾਂ ਵੀ ਦਿੱਤਾ ਹੈ । ਦੋਵੇਂ ਟੀਮਾਂ 5-5 ਵਾਰ ਖਿਤਾਬ ਜਿੱਤ ਕੇ ਲੀਗ ਦੀਆਂ ਸਭ ਤੋਂ ਸਫਲ ਟੀਮਾਂ ਹਨ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ MI ਦਾ ਪਲੜਾ ਭਾਰੀ ਹੈ। ਹੁਣ ਤੱਕ IPL ਵਿੱਚ ਦੋਵਾਂ ਟੀਮਾਂ ਵਿਚਾਲੇ ਕੁੱਲ 36 ਮੈਚ ਖੇਡੇ ਜਾ ਚੁੱਕੇ ਹਨ । ਜਿਨ੍ਹਾਂ ਵਿੱਚੋਂ ਮੁੰਬਈ ਨੇ 20 ਮੈਚ ਜਿੱਤੇ ਹਨ ਜਦਕਿ ਚੇੱਨਈ ਨੇ 16 ਮੈਚ ਜਿੱਤੇ ਹਨ। ਜਿਸਦਾ ਮਤਲਬ ਹੈ ਕਿ ਮੁੰਬਈ ਨੇ ਚੇੱਨਈ ਦੇ ਖਿਲਾਫ 55% ਮੈਚ ਜਿੱਤੇ ਹਨ । ਇਸ ਦੇ ਨਾਲ ਹੀ ਵਾਨਖੇੜੇ ਸਟੇਡੀਅਮ ਵਿੱਚ ਦੋਵੇਂ ਟੀਮਾਂ 11 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ਵਿੱਚੋਂ MI ਨੇ 7 ਵਾਰ ਅਤੇ CSK ਨੇ 4 ਵਾਰ ਜਿੱਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਮੌਸਮ ਨੇ ਲਈ ਕਰਵਟ! ਕਈ ਇਲਾਕਿਆਂ ‘ਚ ਪੈ ਰਿਹਾ ਭਾਰੀ ਮੀਂਹ, IMD ਵੱਲੋਂ ਅਲਰਟ ਜਾਰੀ
ਵਾਨਖੇੜੇ ਦੀ ਪਿੱਚ ਆਮ ਤੌਰ ‘ਤੇ ਬੱਲੇਬਾਜ਼ਾਂ ਲਈ ਜ਼ਿਆਦਾ ਮਦਦਗਾਰ ਸਾਬਤ ਹੁੰਦੀ ਹੈ । ਇੱਥੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਦੇ ਹਨ। ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਕੁਝ ਮਦਦ ਮਿਲਦੀ ਹੈ। ਹੁਣ ਤੱਕ ਇੱਥੇ 112 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ । 51 ਮੈਚਾਂ ਵਿੱਚ ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਅਤੇ 61 ਮੈਚਾਂ ਵਿੱਚ ਚੇਜ ਕਰਨ ਵਾਲੀ ਟੀਮ ਹੀ ਜਿੱਤ ਸਕੀ ਹੈ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਰੋਮਾਰਿਓ ਸ਼ੈਫਰਡ, ਟਿਮ ਡੇਵਿਡ, ਮੁਹੰਮਦ ਨਬੀ, ਸ਼੍ਰੇਅਸ ਗੋਪਾਲ, ਜੇਰਾਲਡ ਕੂਟਜੀ, ਜਸਪ੍ਰੀਤ ਬੁਮਰਾਹ ਅਤੇ ਆਕਾਸ਼ ਮਧਵਾਲ।
ਚੇੱਨਈ ਸੁਪਰ ਕਿੰਗਜ਼: ਰੁਤੁਰਾਜ ਗਾਇਕਵਾੜ (ਕਪਤਾਨ), ਰਚਿਨ ਰਵਿੰਦਰਾ, ਅਜਿੰਕਿਆ ਰਹਾਣੇ, ਡੇਰਿਲ ਮਿਸ਼ੇਲ, ਸਮੀਰ ਰਿਜਵੀ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ), ਦੀਪਕ ਚਾਹਰ, ਮੁਸਤਫਿਜ਼ੁਰ ਰਹਿਮਾਨ, ਤੁਸ਼ਾਰ ਦੇਸ਼ਪਾਂਡੇ ਅਤੇ ਮਥੀਸ਼ਾ ਪਥਿਰਾਨਾ।
ਵੀਡੀਓ ਲਈ ਕਲਿੱਕ ਕਰੋ -: