ਇੰਡੀਅਨ ਪ੍ਰੀਮਿਅਰ ਲੀਗ ਦੇ 17ਵੇਂ ਸੀਜ਼ਨ ਦੇ 49ਵੇਂ ਮੈਚ ਵਿੱਚ ਅੱਜ ਚੇੱਨਈ ਸੁਪਰ ਕਿੰਗਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਵੇਗਾ। ਮੈਚ ਚੇੱਨਈ ਦੇ ਘਰੇਲੂ ਮੈਦਾਨ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਦੇ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਚੇੱਨਈ ਤੇ ਪੰਜਾਬ ਦੇ ਵਿਚਾਲੇ ਇਸ ਸੀਜ਼ਨ ਦਾ ਇਹ ਪਹਿਲਾ ਮੁਕਾਬਲਾ ਹੋਵੇਗਾ। ਦੋਹਾਂ ਟੀਮਾਂ ਦਾ ਇਸ ਸੀਜ਼ਨ ਅੱਜ 10ਵਾਂ ਮੈਚ ਰਹੇਗਾ। ਚੇੱਨਈ ਨੇ ਪਿਛਲੇ 9 ਵਿੱਚੋਂ 5 ਜਿੱਤ ਦੇ ਬਾਅਦ 10 ਅੰਕਾਂ ਲੈ ਕੇ ਪੁਆਇੰਟ ਟੇਬਲ ਵਿੱਚ ਚੌਥੇ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ 9 ਵਿੱਚੋਂ 3 ਜਿੱਤ ਦੇ ਬਾਅਦ 6 ਪੁਆਇੰਟ ਦੇ ਨਾਲ 8ਵੇਂ ਪਾਇਦਾਨ ‘ਤੇ ਹੈ।
ਪਲੇਆਫ ਦੀ ਦੌੜ ਵਿੱਚ ਮਜ਼ਬੂਤੀ ਦੇ ਨਾਲ ਖੜੀ ਚੇੱਨਈ ਇੱਥੇ 2 ਅੰਕ ਲੈ ਕੇ ਪਲੇਆਫ ਦੇ ਆਪਣੇ ਚਾਂਸ ਨੂੰ ਹੋਰ ਮਜ਼ਬੂਤ ਕਰਨਾ ਚਾਹੇਗੀ। ਹੁਣ ਤੱਕ ਖੇਡੇ 9 ਮੈਚਾਂ ਵਿੱਚੋਂ ਕੁੱਲ 5 ਵਿੱਚ ਜਿੱਤ ਦਰਜ ਕਰ ਚੁੱਕੀ CSK ਦੀ ਟੀਮ ਆਪਣੇ ਘਰ ਵਿੱਚ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ। ਦੂਜੇ ਪਾਸੇ ਪੰਜਾਬ ਦੀ ਟੀਮ ਖਰਾਬ ਦੌਰ ਨਾਲ ਜੂਝ ਰਹੀ ਹੈ। ਉਸਦੇ ਪਿਛਲੇ ਬੱਲੇਬਾਜ਼ਾਂ ਵਿੱਚੋਂ ਸ਼ਸ਼ਾਂਕ ਸਿੰਘ ਤੇ ਆਸ਼ੂਤੋਸ਼ ਸ਼ਰਮਾ ਦੇ ਇਲਾਵਾ ਬਾਕੀ ਬੱਲੇਬਾਜ਼ੀ ਲਗਾਤਾਰ ਫਲਾਪ ਹੋ ਰਹੀ ਹੈ। ਇਸ ਖਰਾਬ ਪ੍ਰਦਰਸ਼ਨ ਦੇ ਚੱਲਦਿਆਂ ਉਹ 6 ਅੰਕਾਂ ਦੇ ਨਾਲ 8ਵੇਂ ਸਥਾਨ ‘ਤੇ ਹੀ ਹੈ। ਪਲੇਆਫ ਵਿੱਚ ਉਸਦੀ ਸਥਿਤੀ ਹੁਣ ਨਾਮੁਮਕਿਨ ਹੈ, ਪਰ ਟੀਮ ਦੇ ਕੋਲ ਹੁਣ 5 ਮੈਚ ਬਚੇ ਹਨ ਤੇ ਉਹ ਇੱਥੇ ਆਪਣਾ ਹੌਂਸਲਾ ਵਧਾਉਣ ਲਈ ਬੇਖੌਫ ਖੇਡਣਾ ਚਾਹੇਗੀ।
ਇਹ ਵੀ ਪੜ੍ਹੋ: ਦਲਬੀਰ ਗੋਲਡੀ ‘ਆਪ’ ‘ਚ ਹੋਏ ਸ਼ਾਮਲ, CM ਮਾਨ ਨੇ ਜੱਫੀ ਪਾ ਕੀਤਾ ਪਾਰਟੀ ‘ਚ ਸ਼ਾਮਲ
ਹੁਣ ਤੱਕ ਦੋਹਾਂ ਟੀਮਾਂ ਦੇ ਵਿਚਾਲੇ ਕੁੱਲ 28 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 15 ਚੇੱਨਈ ਦੀ ਟੀਮ ਨੇ ਜਿੱਤੇ, ਜਦਕਿ 13 ਮੈਚ ਪੰਜਾਬ ਨੇ ਆਪਣੇ ਨਾਮ ਕੀਤੇ। ਪਿਛਲੇ ਸੀਜ਼ਨ ਜਦੋਂ ਦੋਵੇਂ ਟੀਮਾਂ ਆਪਸ ਵਿੱਚ ਆਹਮੋ-ਸਾਹਮਣੇ ਹੋਈਆਂ ਸੀ ਤਾਂ ਇਸ ਮੈਚ ਵਿੱਚ ਪੰਜਾਬ 4 ਵਿਕਟਾਂ ਨਾਲ ਜਿੱਤਿਆ ਸੀ। ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਚੇੱਨਈ ਦੇ MA ਚਿਦੰਬਰਮ ਸਟੇਡੀਅਮ ਦੀ ਪਿਚ ਸਪਿਨਰਾਂ ਦੇ ਲਈ ਮਦਦਗਾਰ ਸਾਬਿਤ ਹੁੰਦੀ ਆਈ ਹੈ। ਇੱਥੇ ਬੈਟਿੰਗ ਕਰਨਾ ਥੋੜ੍ਹਾ ਮੁਸ਼ਕਿਲ ਹੈ। ਇੱਥੇ ਹੁਣ ਤੱਕ 81 IPL ਮੈਚ ਖੇਡੇ ਗਏ। 48 ਮੈਚ ਪਹਿਲਾਂ ਬੈਟਿੰਗ ਕਰਨ ਵਾਲੀ ਤੇ 33 ਮੈਚ ਚੇਜ ਕਰਨ ਵਾਲੀਆਂ ਟੀਮਾਂ ਨੇ ਜਿੱਤੇ। ਇਥੋਂ ਦਾ ਸਰਵਉੱਚ ਟੀਮ ਸਕੋਰ 246 ਹੈ, ਜੋ ਹੋਮ ਟੀਮ ਚੇੱਨਈ ਸੁਪਰਕਿੰਗਜ਼ ਨੇ 2010 ਵਿੱਚ ਰਾਜਸਥਾਨ ਰਾਇਲਜ਼ ਦੇ ਖਿਲਾਫ਼ ਬਣਾਇਆ ਸੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਚੇੱਨਈ ਸੁਪਰ ਕਿੰਗਜ਼: ਰੁਤੂਰਾਜ ਗਾਇਕਵਾੜ (ਕਪਤਾਨ), ਅਜਿੰਕਿਆ ਰਹਾਣੇ/ਸਮੀਰ ਰਿਜਵੀ, ਮੋਇਨ ਅਲੀ, ਡੇਰਿਲ ਮਿਚੇਲ/ਰਚਿਨ ਰਵਿੰਦਰ, ਸ਼ਿਵਮ ਦੁਬੇ, ਰਵਿੰਦਰ ਜਡੇਜਾ, MS ਧੋਨੀ (ਵਿਕਟਕੀਪਰ), ਮੁਸਤਫਿਜੁਰ ਰਹਿਮਾਨ, ਦੀਪਕ ਚਾਹਰ, ਮਥੀਸ਼ ਪਥਿਰਾਨਾ ਤੇ ਤੁਸ਼ਾਰ ਦੇਸ਼ਪਾਂਡੇ।
ਪੰਜਾਬ ਕਿੰਗਜ਼ : ਸੈਮ ਕਰਨ (ਕਪਤਾਨ), ਪ੍ਰਭਸਿਮਰਨ ਸਿੰਘ, ਰਾਇਲੀ ਰੂਸੋ, ਜਿਤੇਸ਼ ਸ਼ਰਮਾ (ਵਿਕਟਕੀਪਰ), ਲਿਯਮ ਲਿਵਿੰਗਸਟਨ, ਸ਼ਸ਼ਾਂਕ ਸਿੰਘ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਗਿਸੋ ਰਬਾਡਾ ਤੇ ਅਰਸ਼ਦੀਪ ਸਿੰਘ।
ਵੀਡੀਓ ਲਈ ਕਲਿੱਕ ਕਰੋ -: