IPL 2023 ਵਿੱਚ ਅੱਜ ਸੀਜ਼ਨ ਦਾ 29ਵਾਂ ਮੈਚ ਚੇੱਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਚੇੱਨਈ ਦੇ ਚੇਪਾਕ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਚੇੱਨਈ ਨੂੰ ਹੁਣ ਤੱਕ 5 ਮੈਚਾਂ ਵਿੱਚੋਂ 3 ਵਿੱਚ ਜਿੱਤ ਤੇ 2 ਵਿੱਚ ਹਾਰ ਮਿਲੀ ਹੈ। ਉੱਥੇ ਹੀ ਹੈਦਰਾਬਾਦ ਦੀ ਟੀਮ ਨੇ 5 ਵਿੱਚੋਂ 2 ਮੈਚ ਜਿੱਤੇ ਹਨ। ਚੇੱਨਈ ਦੀ ਟੀਮ ਪੁਆਇੰਟ ਟੇਬਲ ਵਿੱਚ ਰਾਜਸਥਾਨ ਤੇ ਲਖਨਊ ਤੋਂ ਨੀਚੇ 6 ਅੰਕਾਂ ਦੇ ਨਾਲ ਤੀਜੇ ਨੰਬਰ ‘ਤੇ ਹੈ। ਜੇਕਰ ਚੇੱਨਈ ਜ਼ਿਆਦਾ ਫਰਕ ਨਾਲ ਮੈਚ ਜਿੱਤ ਜਾਂਦਾ ਹੈ ਤਾਂ ਉਹ 8 ਅੰਕਾਂ ਨਾਲ ਪਹਿਲੇ ਨੰਬਰ ‘ਤੇ ਆ ਜਾਵੇਗਾ।
ਦੱਸ ਦੇਈਏ ਕਿ ਇਸ ਸੀਜ਼ਨ ਵਿੱਚ ਹੈਦਰਾਬਾਦ ਵੱਡੀ ਸਾਂਝੇਦਾਰੀ ਕਰਨ ਵਿੱਚ ਫੇਲ੍ਹ ਰਹੀ ਹੈ। IPL ਵਿੱਚ ਹੁਣ ਤੱਕ ਦੋਵੇਂ ਟੀਮਾਂ 19 ਵਾਰ ਭਿੜੀਆਂ ਹਨ। ਇਨ੍ਹਾਂ ਵਿੱਚੋਂ 14 ਮੈਚ ਚੇੱਨਈ ਦੀ ਟੀਮ ਜਿੱਤੀ ਹੈ, ਜਦਕਿ ਹੈਦਰਾਬਾਦ ਨੂੰ 5 ਮੈਚਾਂ ਵਿੱਚ ਜਿੱਤ ਮਿਲੀ ਹੈ। CSK ਤੇ SRH ਦਾ ਮੁਕਾਬਲਾ ਚੇਪਾਕ ਵਿੱਚ ਖੇਡਿਆ ਜਾਵੇਗਾ। ਇਹ CSK ਦਾ ਹੋਮ ਗ੍ਰਾਊਂਡ ਹੈ। ਇੱਥੇ ਪਿਛਲੇ 10 ਸਾਲਾਂ ਵਿੱਚ ਸਿਰਫ਼ ਦੋ ਹੀ ਟੀਮਾਂ ਚੇੱਨਈ ਨੂੰ ਮਾਤ ਦੇ ਸਕੀਆਂ ਹਨ। ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਨੂੰ ਇੱਥੇ CSK ਦੇ ਖਿਲਾਫ਼ ਜਿੱਤ ਮਿਲੀ ਹੈ। ਅਜਿਹੇ ਵਿੱਚ SRH ਦੇ ਲਈ CSK ਨੂੰ ਉਨ੍ਹਾਂ ਦੇ ਗੜ੍ਹ ਵਿੱਚ ਹਰਾਉਣਾ ਆਸਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ : ਅੱਤਵਾਦੀ ਹਮਲੇ ‘ਚ ਪੰਜਾਬ ਦੇ 4 ਜਵਾਨਾਂ ਸਣੇ 5 ਸ਼ਹੀਦ, CM ਮਾਨ ਨੇ ਦਿੱਤੀ ਸ਼ਰਧਾਂਜਲੀ
ਹੁਣ ਤੱਕ ਚੇਪਾਕ ਵਿੱਚ ਦੋ ਖੇਡਾਂ ਹਾਈ ਸਕੋਰਿੰਗ ਰਹੀਆਂ ਹਨ। ਇਸ ਪਿੱਚ ‘ਤੇ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ ਜਿੱਤ ਹਾਸਿਲ ਕੀਤੀ ਸੀ। ਇਸ ਮੈਚ ਵਿੱਚ ਵੀ ਅਜਿਹਾ ਹੀ ਹੋ ਸਕਦਾ ਹੈ। ਪਿਛਲੇ ਪੰਜ ਟੀ-20 ਮੈਚਾਂ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 160 ਦੌੜਾਂ ਤੋਂ ਵੱਧ ਰਿਹਾ ਹੈ। ਇਸ ਪਿੱਚ ‘ਤੇ ਟਾਸ ਜਿੱਤ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਚੇੱਨਈ ਸੁਪਰ ਕਿੰਗਜ਼: ਮਹਿੰਦਰ ਇੰਘ ਧੋਨੀ (ਕਪਤਾਨ), ਰਿਤੁਰਾਜ ਗਾਇਕਵਾੜ, ਡੇਵੋਨ ਕਾਨਵੇ, ਅੰਬਾਤੀ ਰਾਇਡੂ, ਅਜਿੰਕਿਆ ਰਹਾਣੇ, ਮੋਇਨ ਅਲੀ, ਰਵਿੰਦਰ ਜਡੇਜਾ, ਸ਼ਿਵਮ ਦੁਬੇ, ਤੁਸ਼ਾਰ ਦੇਸ਼ਪਾਂਡੇ, ਮਥੀਸ਼ਾ ਪਥਿਰਾਨਾ ਤੇ ਮਹੀਸ਼ ਤੀਕਸ਼ਾਨਾ।
ਸਨਰਾਈਜ਼ਰਸ ਹੈਦਰਾਬਾਦ: ਐਡਨ ਮਾਰਕਰਮ (ਕਪਤਾਨ), ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਹੈਰੀ ਬ੍ਰੂਕ, ਅਭਿਸ਼ੇਕ ਸ਼ਰਮਾ, ਵਾਸ਼ਿੰਗਟਨ ਸੁੰਦਰ, ਮਾਰਕੋ ਯਾਨਸੇਨ, ਹੇਨਰਿਕ ਕਲਾਸੇਨ, ਭੁਵਨੇਸ਼ਵਰ ਕੁਮਾਰ। ਥੰਗਾਰਸੁ ਨਟਰਾਜਨ ਤੇ ਮਯੰਕ ਮਾਰਕੰਡੇ।
ਵੀਡੀਓ ਲਈ ਕਲਿੱਕ ਕਰੋ -: