IPL 2024 ਵਿੱਚ ਅੱਜ ਸੰਡੇ ਡਬਲ ਦਾ ਦੂਜਾ ਮੈਚ ਚੇੱਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ । ਦੋਵਾਂ ਵਿਚਾਲੇ ਇਹ ਮੁਕਾਬਲਾ ਚੇੱਨਈ ਦੇ ਐੱਮ.ਏ.ਚਿਦੰਬਰਮ ਸਟੇਡੀਅਮ ਵਿੱਚ ਹੋਵੇਗਾ। ਇਸ ਮੈਚ ਦੇ ਜ਼ਰੀਏ ਹੈਦਰਾਬਾਦ ਦੀ ਟੀਮ ਟਾਪ-4 ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਣਾ ਚਾਹੇਗੀ, ਜਦਕਿ ਚੇੱਨਈ ਟਾਪ-4 ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ । ਚੇੱਨਈ ਨੇ ਹੁਣ ਤੱਕ 8 ਮੈਚ ਖੇਡੇ ਹਨ, ਜਿਸ ਵਿੱਚ ਉਸ ਨੇ 4 ਮੈਚ ਜਿੱਤੇ ਅਤੇ 4 ਹਾਰੇ ਹਨ । ਦੂਜੇ ਪਾਸੇ ਹੈਦਰਾਬਾਦ ਨੇ ਵੀ 8 ਮੈਚ ਖੇਡੇ ਪਰ ਉਸ ਨੇ 5 ਮੈਚ ਜਿੱਤੇ ਅਤੇ 3 ਹਾਰੇ ਹਨ ।
ਅਜਿਹੇ ਵਿੱਚ ਅੱਜ ਦੋਨੋਂ ਟੀਮਾਂ ਜਿੱਤ ਹਾਸਿਲ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋਣਗੀਆਂ। ਇਸ ਤੋਂ ਪਹਿਲਾਂ ਦੋਹਾਂ ਦੇ ਵਿਚਾਲੇ ਹੋਈ ਭਿੜਤ ਵਿੱਚ ਹੈਦਰਾਬਾਦ ਨੇ ਚੇੱਨਈ ਨੂੰ ਹਰਾਇਆ ਸੀ। ਆਈਪੀਐੱਲ ਵਿੱਚ ਹੁਣ ਤੱਕ ਚੇੱਨਈ ਸੁਪਰ ਕਿੰਗਜ਼ ਤੇ ਸਨਰਾਇਜ਼ਰਸ ਹੈਦਰਾਬਾਦ ਦੇ ਵਿਚਾਲੇ 20 ਮੁਕਾਬਲੇ ਖੇਡੇ ਜਾ ਚੁੱਕੇ ਹਨ। ਇਨ੍ਹਾਂ ਮੈਚਾਂ ਵਿੱਚ ਚੇੱਨਈ ਨੇ ਸ਼ਾਨਦਾਰ ਬੜ੍ਹਤ ਬਣਾਉਂਦੇ ਹੋਏ 14 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਹੈਦਰਾਬਾਦ ਨੇ 6 ਵਿੱਚ ਜਿੱਤ ਹਾਸਿਲ ਕੀਤੀ ਹੈ। ਹਾਲਾਂਕਿ ਪਿਛਲੇ ਮੈਚ ਵਿੱਚ ਹੈਦਰਾਬਾਦ ਨੇ ਚੇੱਨਈ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ: ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ! ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਦੀ ਪਿਚ ਸਪਿਨਰਾਂ ਨੂੰ ਸਪੋਰਟ ਕਰਦੀ ਹੈ। ਇਸਦੇ ਇਲਾਵਾ ਤੇਜ਼ ਗੇਂਦਬਾਜ਼ਾਂ ਨੂੰ ਇਸ ਪਿਚ ‘ਤੇ ਮਦਦ ਮਿਲਦੀ ਹੈ। ਸਪਿਨਰ ਜ਼ਾਹਿਰ ਤੌਰ ‘ਤੇ ਬੱਲੇਬਾਜ਼ਾਂ ਨੂੰ ਮੁਸ਼ਕਿਲ ਵਿੱਚ ਪਾਉਂਦੇ ਹਨ। ਇੱਥੋਂ ਦੀ ਸੁੱਕੀ ਪਿਚ ਸਪਿਨਰਾਂ ਨੂੰ ਵਧੀਆ ਟਰਨ ਦਿੰਦੀ ਹੈ। ਮੈਚ ਅੱਗੇ ਵਧਣ ਦੇ ਨਾਲ ਪਿਚ ਸਲੋ ਹੋ ਜਾਂਦੀ ਹੈ। ਅਜਿਹੇ ਵਿੱਚ ਟੀਮਾਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰਦੀ ਹੈ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਚੇੱਨਈ ਸੁਪਰ ਕਿੰਗਜ਼: ਰੁਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਡੇਰਿਲ ਮਿਚੇਲ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਮੋਇਨ ਅਲੀ, ਐਮਐੱਸ ਧੋਨੀ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮੁਸਤਫਿਜ਼ੁਰ ਰਹਿਮਾਨ, ਮਥੀਸ਼ਾ ਪਥੀਰਾਨਾ।
ਸਨਰਾਈਜ਼ਰਸ ਹੈਦਰਾਬਾਦ: ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਏਡੇਨ ਮਾਰਕਰਮ, ਨਿਤੀਸ਼ ਰੈੱਡੀ, ਹੇਨਰਿਕ ਕਲਾਸੇਨ, ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਪੈਟ ਕਮਿੰਸ, ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਜੈਦੇਵ ਉਨਾਦਕਟ।
ਵੀਡੀਓ ਲਈ ਕਲਿੱਕ ਕਰੋ -: