ਟੀ-20 ਵਰਲਡ ਕੱਪ ਵਿਚ ਆਸਟ੍ਰੇਲੀਆ ਦੀ ਮੁਹਿੰਮ ਖਤਮ ਹੋਣ ਦੇ ਨਾਲ ਹੀ ਦਿੱਗਜ਼ ਖਿਡਾਰੀ ਨੇ ਖੇਡ ਨੂੰ ਅਲਵਿਦਾ ਕਹਿਣ ਦਾ ਫੈਸਲਾ ਲੈ ਲਿਆ। ਭਾਰਤ ਖਿਲਾਫ ਸੋਮਵਾਰ ਨੂੰ ਆਸਟ੍ਰੇਲੀਆ ਟੀਮ ਦਾ ਮੁਕਾਬਲਾ ਸੀ।ਸੁਪਰ-8 ਵਿਚ ਆਸਟ੍ਰੇਲੀਆ ਹਾਰ ਕੇ ਬਾਹਰ ਹੋ ਗਈ।
ਆਸਟ੍ਰੇਲੀਆ ਟੀਮ ਨੂੰ ਸੈਮੀਫਾਈਨਲ ਵਿਚ ਜਾਣ ਲਈ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਅਫਗਾਨਿਸਤਾਨ ਤੇ ਭਾਰਤ ਖਿਲਾਫ ਮੁਕਾਬਲੇ ਵਿਚ ਹਾਰ ਦੇ ਨਾਲ ਹੀ ਕੰਗਾਰੂਆਂ ਨੂੰ ਹੁਣ ਬਾਹਰ ਹੋਣਾ ਪਿਆ ਹੈ। ਭਾਰਤ ਤੇ ਅਫਗਾਨਿਸਤਾਨ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ।
ਇਸ ਵਿਚ ਆਸਟ੍ਰੇਲੀਆ ਦੇ ਦਿੱਗਜ਼ ਖਿਡਾਰੀ ਡੇਵਿਡ ਵਾਰਨਰ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਆਸਟ੍ਰੇਲੀਆ ਦੇ ਫੈਨਸ ਨੂੰ ਇਸ ਨਾਲ ਝਟਕਾ ਲੱਗੇਗਾ ਪਰ ਇਹੀ ਸੱਚਾਈ ਹੈ। ਡੇਵਿਡ ਵਾਰਨਰ ਦਾ ਸੰਨਿਆਸ ਇਸ ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਮੁਕਾਬਲੇ ਦੇ ਉਪਰ ਟਿਕਿਆ ਹੋਇਆ ਸੀ। ਹੁਣ ਅਫਗਾਨਿਸਤਾਨ ਦੀ ਜਿੱਤ ਦੇ ਨਾਲ ਆਸਟ੍ਰੇਲੀਆ ਦੀ ਟੀਮ ਬਾਹਰ ਹੈ ਤੇ ਵਾਰਨਰ ਵੀ ਅੱਗੇ ਨਹੀਂ ਖੇਡਣਗੇ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੀ ਚੰਗੀ ਪਹਿਲ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਇਆ ਟੂਰਨਾਮੈਂਟ
ਇਸ ਤੋਂ ਪਹਿਲਾਂ ਵਾਰਨਰ ਇਕਦਿਨਾ ਸਰੂਪ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਹੈ। ਟੈਸਟ ਕ੍ਰਿਕਟ ਨਾਲ ਵੀ ਉਹ ਸੰਨਿਆਸ ਲੈ ਚੁੱਕੇ ਹਨ। ਹਾਲਾਂਕਿ ਵਨਡੇ ਵਿਚ ਚੈਂਪੀਅਨਸ ਟ੍ਰਾਫੀ ਵਿਚ ਵਾਪਸੀ ਕਰਨ ਲਈ ਦਰਵਾਜ਼ੇ ਖੁੱਲ੍ਹੇ ਹਨ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: