Deepak kumar upstages world champion zoirov : ਏਸ਼ੀਅਨ ਚਾਂਦੀ ਦਾ ਤਗਮਾ ਜੇਤੂ ਦੀਪਕ ਕੁਮਾਰ (52 ਕਿਲੋ) ਨੇ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਸ਼ਖੋਬਿਦਿਨ ਜੋਇਰੋਵ ਨੂੰ ਹਰਾ ਕੇ ਇੱਕ ਵੱਡਾ ਉਲਟਫੇਰ ਕੀਤਾ ਹੈ। ਇਸਦੇ ਨਾਲ ਹੀ, ਭਾਰਤੀ ਮੁੱਕੇਬਾਜ਼ ਨੇ ਬੁਲਗਾਰੀਆ ਦੇ ਸੋਫੀਆ ਵਿੱਚ ਚੱਲ ਰਹੇ 72 ਵੇਂ ਸਟ੍ਰਾਂਜ਼ਾ ਮੈਮੋਰੀਅਲ ਬਾਕਸਿੰਗ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਦੀਪਕ ਨੇ ਸ਼ੁੱਕਰਵਾਰ ਨੂੰ ਆਪਣੇ ਕਰੀਅਰ ਦੀ ਸਭ ਤੋਂ ਯਾਦਗਾਰੀ ਜਿੱਤ ਦਰਜ ਕੀਤੀ ਅਤੇ ਉਸ ਨੇ ਬਹੁਤ ਮਜ਼ਬੂਤ ਜੋਇਰੋਵ ਨੂੰ 4-1 ਨਾਲ ਹਰਾਇਆ, ਜਿਸ ਨੇ ਭਾਰਤ ਦੇ ਅਮਿਤ ਪੰਗਲ ਨੂੰ ਹਰਾ ਕੇ 2019 ਦੀ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਜੋਇਰੋਵ ਏਸ਼ੀਅਨ ਖੇਡਾਂ ਅਤੇ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗਮਾ ਜੇਤੂ ਵੀ ਹੈ। ਦੀਪਕ ਨੇ ਵੀਰਵਾਰ ਨੂੰ ਬੁਲਗਾਰੀਆ ਦੇ ਦਾਰਿਸਲਾਵ ਵਾਸਿਲੇਵ ਨੂੰ 5-0 ਨਾਲ ਹਰਾ ਕੇ ਅੰਤਮ ਚਾਰ ਵਿੱਚ ਥਾਂ ਬਣਾਈ ਸੀ।
ਉਸੇ ਹੀ ਸਮੇਂ, ਨਵੀਨ ਬੁਰਾ (69 ਕਿਲੋ) ਕੁਆਰਟਰ ਫਾਈਨਲ ਵਿੱਚ ਬ੍ਰਾਜ਼ੀਲ ਦੇ ਇਰਾਵਿਓ ਐਡਸਨ ਨੂੰ ਹਰਾਉਣ ਤੋਂ ਬਾਅਦ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ, ਜਿੱਥੇ ਉਸਦਾ ਸਾਹਮਣਾ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜੇਤੂ ਬੋਬੋ-ਉਸਮੋਨ ਬਟੂਰੋਵ ਨਾਲ ਹੋਵੇਗਾ। ਭਾਰਤ ਨੇ ਇਸ ਟੂਰਨਾਮੈਂਟ ਦੇ ਪਿੱਛਲੇ ਪੜਾਅ ਵਿੱਚ ਤਿੰਨ ਤਗਮੇ (ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ) ਜਿੱਤੇ ਸਨ।
ਇਹ ਵੀ ਦੇਖੋ : ਨੌਜਵਾਨ ਲੜਕੀ ਨੇ ਕੇਂਦਰ ਸਰਕਾਰ ਨੂੰ ਲਤਾੜਿਆਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ