Delhi Capitals assistant physiotherapist: ਨਵੀਂ ਦਿੱਲੀ: ਚੇੱਨਈ ਸੁਪਰ ਕਿੰਗਜ਼ ਤੋਂ ਬਾਅਦ ਹੁਣ ਕੋਰੋਨਾ ਨੇ ਵੀ ਦਿੱਲੀ ਕੈਪੀਟਲਸ ਦੀ ਟੀਮ ਵਿੱਚ ਵੀ ਦਸਤਕ ਦੇ ਦਿੱਤੀ ਹੈ। ਦਿੱਲੀ ਟੀਮ ਦੇ ਸਹਾਇਕ ਫਿਜ਼ੀਓਥੈਰੇਪਿਸਟ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਦਿੱਲੀ ਦੇ ਨਾਲ ਜੁੜੇ ਹੋਏ ਸਹਿਯੋਗੀ ਸਟਾਫ ਦੁਬਈ ਪਹੁੰਚਣ ਤੋਂ ਬਾਅਦ ਤੋਂ ਹੀ ਕੁਆਰੰਟੀਨ ਵਿੱਚ ਸੀ ਅਤੇ ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਪਹਿਲਾਂ ਦੋ ਵਾਰ ਨੈਗੇਟਿਵ ਪਾਈ ਗਈ ਸੀ । ਪਰ ਇਹ ਟੈਸਟ ਰਿਪੋਰਟ ਤੀਜੀ ਵਾਰ ਪਾਜ਼ੀਟਿਵ ਆਈ ਹੈ।
ਚੰਗੀ ਗੱਲ ਇਹ ਹੈ ਕਿ ਉਹ ਕਿਸੇ ਖਿਡਾਰੀ ਜਾਂ ਹੋਰ ਸਹਾਇਤਾ ਸਟਾਫ਼ ਨਾਲ ਸੰਪਰਕ ਵਿੱਚ ਨਹੀਂ ਸੀ। ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਕੁਆਰੰਟੀਨ ਦੇ 14 ਦਿਨਾਂ ਬਾਅਦ ਜੇ ਉਨ੍ਹਾਂ ਦੀ ਰਿਪੋਰਟ ਦੋਵਾਂ ਵਾਰ ਨੈਗੇਟਿਵ ਪਾਈ ਜਾਂਦੀ ਹੈ, ਤਾਂ ਉਨ੍ਹਾਂ ਨੂੰ ਦੁਬਾਰਾ ਟੀਮ ਵਿੱਚ ਸ਼ਾਮਿਲ ਹੋਣ ਦਿੱਤਾ ਜਾਵੇਗਾ। ਦਿੱਲੀ ਦੀ ਮੈਡੀਕਲ ਟੀਮ ਉਨ੍ਹਾਂ ਦੇ ਸੰਪਰਕ ਵਿੱਚ ਹੈ।
ਦੱਸ ਦਈਏ ਕਿ ਕੋਵਿਡ -19 ਦੇ ਕਾਰਨ ਆਈਪੀਐਲ ਦਾ 13ਵਾਂ ਸੀਜ਼ਨ UAE ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਲੀਗ ਦੇ ਸ਼ਡਿਊਲ ਦੀ ਵੀ ਘੋਸ਼ਣਾ ਕਰ ਦਿੱਤੀ ਗਈ ਹੈ ਅਤੇ ਪਹਿਲਾ ਮੈਚ 19 ਸਤੰਬਰ ਨੂੰ ਖੇਡਿਆ ਜਾਵੇਗਾ। ਯੂਏਈ ਦੇ ਤਿੰਨ ਸ਼ਹਿਰਾਂ – ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ। ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚੋਂ ਦੁਬਈ ਸਭ ਤੋਂ ਵੱਧ 24 ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਸ ਦੇ ਨਾਲ ਹੀ ਅਬੂ ਧਾਬੀ ਵਿੱਚ 20 ਮੈਚ ਖੇਡੇ ਜਾਣਗੇ। ਸ਼ਾਰਜਾਹ ਵਿੱਚ ਸਭ ਤੋਂ ਘੱਟ 12 ਮੈਚ ਖੇਡੇ ਜਾਣਗੇ।