dhawan playing street cricket: ਆਈਪੀਐਲ ਦਾ ਰੋਮਾਂਚ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਆਈਪੀਐਲ ਦੇ ਨਵੇਂ ਸਪਾਂਸਰ ਡ੍ਰੀਮ -11 ਨੇ ਆਪਣਾ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਵਿੱਚ ਭਾਰਤੀ ਖਿਡਾਰੀ ਸਟ੍ਰੀਟ ਕ੍ਰਿਕਟ ਖੇਡਦੇ ਦਿਖਾਈ ਦੇ ਰਹੇ ਹਨ। ਆਈਪੀਐਲ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ। ਦੱਸ ਦੇਈਏ ਕਿ ਇਸ ਸਾਲ ਚੀਨੀ ਕੰਪਨੀ ਵੀਵੋ ਦੇ ਆਈਪੀਐਲ ਤੋਂ ਅਲੱਗ ਹੋਣ ਤੋਂ ਬਾਅਦ ਡਰੀਮ 11 ਇੱਕ ਨਵਾਂ ਸਪਾਂਸਰ ਬਣ ਗਿਆ ਹੈ। ਡਰੀਮ 11 ਦੇ ਇਸ ਇਸ਼ਤਿਹਾਰ ਵਿੱਚ ਰੋਹਿਤ ਸ਼ਰਮਾ, ਐਮਐਸ ਧੋਨੀ, ਸ਼ਿਖਰ ਧਵਨ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ, ਰਿਸ਼ਭ ਪੰਤ ਗਲੀ ਕ੍ਰਿਕੇਟ ਖੇਡਦੇ ਦਿਖਾਈ ਦੇ ਰਹੇ ਹਨ। ਧਵਨ ਨੇ ਇਹ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ।
ਇਸ ਇਸ਼ਤਿਹਾਰ ਵਿੱਚ ਸਟ੍ਰੀਟ ਕ੍ਰਿਕਟ ਦਾ ਪੂਰਾ ਮਾਹੌਲ ਸਿਰਜਿਆ ਗਿਆ ਹੈ, ਜਿਸ ਵਿੱਚ ਭਾਰਤ ਦੇ ਸਟਾਰ ਖਿਡਾਰੀ ਕਾਫ਼ੀ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਸ ਵਿੱਚ ਬਾਹਰ ਗਲੀ ਵਿੱਚ ਬੈਠੇ ਲੋਕ, ਕੁਰਸੀ ਵਾਲੀ ਵਿਕਟ, ਗਲੀ ਕ੍ਰਿਕਟ ਦਾ ਸਾਰਾ ਮਾਹੌਲ ਦਿਖਾਇਆ ਗਿਆ ਹੈ। ਡ੍ਰੀਮ 11 ਆਈਪੀਐਲ ਦਾ ਥੀਮ ਗਾਣਾ ‘ਇਹ ਆਪਣੀ ਗੇਮ ਹੈ’ ਨੂੰ ਬਣਾਇਆ ਗਿਆ ਹੈ।