Dilhara lokuhettige banned : ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਦਿਲਹਾਰਾ ਲੋਕੁਹੇਟੀਗੇ (Dilhara Lokuhettige) ‘ਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ 8 ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ। ਆਈਸੀਸੀ ਦੇ ਭ੍ਰਿਸ਼ਟਾਚਾਰ ਰੋਕੂ ਟ੍ਰਿਬਿਉਨਲ ਨੇ ਦਿਲਹਾਰਾ ਨੂੰ ਆਈਸੀਸੀ ਦੇ ਭ੍ਰਿਸ਼ਟਾਚਾਰ ਰੋਕੂ ਕੋਡ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ। ਜਿਸ ਕਾਰਨ ਉਸਨੂੰ ਇਹ ਸਜਾ ਦਿੱਤੀ ਗਈ ਹੈ। ਇੱਕ ਰਿਪੋਰਟ ਦੇ ਅਨੁਸਾਰ, 40 ਸਾਲਾ ਆਲਰਾਉਂਡਰ ਨੂੰ ਆਈਸੀਸੀ ਦੇ ਐਂਟੀ ਕੁਰੱਪਸ਼ਨ ਟ੍ਰਿਬਿਉਨਲ ਨੇ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਦੀ ਉਲੰਘਣਾ ਕਰਨ ਲਈ ਦੋਸ਼ੀ ਪਾਇਆ ਸੀ। ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਸ੍ਰੀਲੰਕਾ ਦੇ ਸਾਬਕਾ ਆਲਰਾਉਂਡਰ ਨੂੰ ਧਾਰਾ 2.1.1, ਅਨੁਛੇਦ 2.1.4 ਅਤੇ ਚੋਣ ਜ਼ਾਬਤਾ ਦੀ ਧਾਰਾ 2.4.4 ਅਧੀਨ ਦੋਸ਼ੀ ਪਾਇਆ ਹੈ। ਦਿਲਹਾਰਾ ਲੋਕੁਹੇਟੀਗੇ ਨੇ ਸ਼੍ਰੀਲੰਕਾ ਦੀ ਟੀਮ ਲਈ 9 ਵਨਡੇ ਮੈਚ ਖੇਡੇ ਹਨ, ਜਿਸ ਵਿੱਚ ਉਸਨੇ 83 ਦੌੜਾਂ ਬਣਾਈਆਂ ਅਤੇ 6 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਉਸ ਨੇ 2 ਟੀ -20 ਮੈਚਾਂ ਵਿੱਚ 18 ਦੌੜਾਂ ਬਣਾਈਆਂ ਅਤੇ 2 ਵਿਕਟਾਂ ਲਈਆਂ ਹਨ।
ਆਈਸੀਸੀ ਵੱਲੋਂ ਜਾਰੀ ਬਿਆਨ ਅਨੁਸਾਰ ਦਿਲਹਰਾ ਉੱਤੇ ਆਈਸੀਸੀ ਵੱਲੋਂ ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਦੀ ਤਰਫ਼ੋਂ ਟੀ 10 ਲੀਗ ਵਿੱਚ ਈਸੀਬੀ ਦੇ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਉਲੰਘਣਾ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ। ਸ਼੍ਰੀਲੰਕਾ ਦੇ ਸਾਬਕਾ ਆਲਰਾਉਂਡਰ ‘ਤੇ ਪਾਬੰਦੀ 3 ਅਪ੍ਰੈਲ 2019 ਤੋਂ ਲਾਗੂ ਹੋ ਗਈ ਸੀ ਅਤੇ ਉਸ ਨੂੰ ਮੁਅੱਤਲ ਕੀਤਾ ਗਿਆ ਸੀ। ਇਸ ਦੇ ਨਾਲ, ਦਿਲਹਰਾ ‘ਤੇ ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਦੇ ਭ੍ਰਿਸ਼ਟਾਚਾਰ ਰੋਕੂ ਕੋਡ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ ਹੈ। ਇਸ ਮਾਮਲੇ ‘ਚ ਇਹ ਕਾਰਵਾਈ ਅਜੇ ਵੀ ਜਾਰੀ ਹੈ।
ਇਹ ਵੀ ਦੇਖੋ : Delhi ‘ਚ ਅੱਜ ਤੋਂ ਮੁਕੰਮਲ lockdown! ਕੋਰੋਨਾ ਨੇ ਮਚਾਈ ਹਾਹਾਕਾਰ