ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਬੁੱਧਵਾਰ ਤੋਂ ਚੌਥਾ ਟੈਸਟ ਮੈਚ ਖੇਡਿਆ ਜਾਣਾ ਹੈ। ਸਿਡਨੀ ‘ਚ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਕੋਰੋਨਾ ਦੀ ਲਪੇਟ ‘ਚ ਆ ਚੁੱਕੀਆਂ ਹਨ। ਇਸ ਕੜੀ ਵਿੱਚ ਇੰਗਲੈਂਡ ਦੇ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਵੀ ਕੋਵਿਡ-19 ਪੌਜੇਟਿਵ ਪਾਏ ਗਏ ਹਨ।
ਸਿਲਵਰਵੁੱਡ, ਪਹਿਲਾਂ ਹੀ ਆਈਸੋਲੇਸ਼ਨ ਵਿੱਚ ਹਨ, ਹੁਣ 8 ਜਨਵਰੀ, 2022 ਤੱਕ ਏਕਾਂਤਵਾਸ ਰਹਿਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਇਸ ਦੀ ਪੁਸ਼ਟੀ ਕੀਤੀ ਹੈ। ਈਸੀਬੀ ਨੇ ਆਪਣੇ ਬਿਆਨ ‘ਚ ਕਿਹਾ, ‘ਸਿਲਵਰਵੁੱਡ 8 ਜਨਵਰੀ ਤੱਕ ਆਈਸੋਲੇਸ਼ਨ ‘ਚ ਰਹੇਗਾ। ਸਿਲਵਰਵੁੱਡ ਵਿੱਚ ਕੋਰੋਨਾ ਦੇ ਹਲਕੇ ਲੱਛਣ ਹਨ ਅਤੇ ਉਹ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ। ਉਨ੍ਹਾਂ ਦੇ ਹੋਬਾਰਟ ‘ਚ ਹੋਣ ਵਾਲੇ ਪੰਜਵੇਂ ਏਸ਼ੇਜ਼ ਟੈਸਟ ਤੋਂ ਪਹਿਲਾਂ ਇੰਗਲਿਸ਼ ਟੀਮ ‘ਚ ਸ਼ਾਮਿਲ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ‘ਆਪ’ ‘ਤੇ ਰਾਜੇਵਾਲ ਮਿਲ ਕੇ ਲੜਣਗੇ ਚੋਣਾਂ? ਬਦਲੇ ਜਾ ਸਕਦੇ ਨੇ AAP ਉਮੀਦਵਾਰ
ਇੰਗਲੈਂਡ ਲਈ ਮੁਸੀਬਤ ਬਹੁਤ ਜ਼ਿਆਦਾ ਹੈ। ਗੇਂਦਬਾਜ਼ੀ ਕੋਚ ਜੌਨ ਲੁਈਸ, ਸਪਿਨ ਮੈਂਟਰ ਜੀਤਨ ਪਟੇਲ ਅਤੇ ਕੰਡੀਸ਼ਨਿੰਗ ਮਾਹਿਰ ਡੈਰੇਨ ਵੇਨਸ ਵੀ ਆਈਸੋਲੇਸ਼ਨ ਵਿੱਚ ਹਨ। ਇਸ ਕਾਰਨ ਇੰਗਲਿਸ਼ ਬੋਰਡ ਨੇ ਐਡਮ ਹੋਲਿਕ ਨੂੰ ਕੋਚਿੰਗ ਸੈੱਟਅਪ ‘ਚ ਸ਼ਾਮਿਲ ਕਰਨ ਦਾ ਐਲਾਨ ਕੀਤਾ ਸੀ ਪਰ ਉਹ ਵੀ ਕੋਰੋਨਾ ਪੌਜੇਟਿਵ ਵਿਅਕਤੀ ਦੇ ਸੰਪਰਕ ‘ਚ ਆਉਣ ਕਾਰਨ ਟੀਮ ‘ਚ ਸ਼ਾਮਿਲ ਨਹੀਂ ਹੋ ਸਕੇ। ਦੂਜੇ ਪਾਸੇ ਇੰਗਲੈਂਡ ਦੇ ਬੱਲੇਬਾਜ਼ ਜੈਕ ਕ੍ਰਾਲੀ ਨੇ ਕਿਹਾ ਕਿ ਹੁਣ ਟੀਮ ‘ਚੋਂ ਕਈ ਸਪੋਰਟ ਸਟਾਫ਼ ਮੈਂਬਰ ਗਾਇਬ ਹਨ। ਪਰ ਇੰਗਲੈਂਡ ਦੇ ਖਿਡਾਰੀਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਹੈ ਕ੍ਰਾਊਲੀ ਨੇ ਕਿਹਾ ਕਿ ਇੰਗਲੈਂਡ ਦੀ ਟੀਮ ਸਥਿਤੀ ਤੋਂ ਉਭਰ ਗਈ ਹੈ ਅਤੇ ਉਹ ਖੁਦ ਆਸਟ੍ਰੇਲੀਆ ਖਿਲਾਫ ਆਖਰੀ ਦੋ ਏਸ਼ੇਜ਼ ਟੈਸਟ ਮੈਚ ਖੇਡਣ ਉਤਸੁਕ ਹਨ।
ਵੀਡੀਓ ਲਈ ਕਲਿੱਕ ਕਰੋ -: