ਟੋਕੀਓ ਓਲੰਪਿਕਸ ਦਾ ਅੱਜ ਯਾਨੀ ਕਿ 2 ਅਗਸਤ ਨੂੰ 11 ਵਾਂ ਦਿਨ ਹੈ। 11 ਵੇਂ ਦਿਨ ਭਾਰਤ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਭਾਰਤ ਦੀ ਮਹਿਲਾ ਹਾਕੀ ਟੀਮ ਨੇ ਸਵੇਰੇ ਜਿੱਤ ਦਰਜ ਕਰ ਇਤਿਹਾਸ ਰਚ ਦਿੱਤਾ ਹੈ।
ਰਾਣੀ ਰਾਮਪਾਲ ਦੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ। ਇਸ ਨਾਲ ਭਾਰਤੀ ਟੀਮ ਨੇ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤ ਅੱਜ ਅਥਲੈਟਿਕਸ ਵਿੱਚ ਵੀ ਇਤਿਹਾਸ ਸਿਰਜ ਸਕਦਾ ਹੈ। ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਜੇਕਰ ਉਹ ਮੈਡਲ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਉਹ ਅਥਲੈਟਿਕਸ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਜਾਵੇਗੀ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ ‘ਤੇ ਸੁਖਬੀਰ ਬਾਦਲ ਨੇ ਦਿੱਤੀ ਵਧਾਈ, ਟਵੀਟ ਕਰ ਕਿਹਾ – ‘ਗੁਰਜੀਤ ਦੇ ਸ਼ਾਨਦਾਰ ਪ੍ਰਦਰਸ਼ਨ ਨੇ…’
ਇਸ ਤੋਂ ਇਲਾਵਾ ਘੋੜ ਸਵਾਰੀ ਵਿੱਚ ਵੀ ਭਾਰਤ ਦੀਆਂ ਉਮੀਦਾਂ ਵਧੀਆਂ ਹਨ। ਘੋੜ ਸਵਾਰੀ ਵਿੱਚ ਭਾਰਤ ਦੀਆਂ ਉਮੀਦਾਂ ਫਵਾਦ ਮਿਰਜ਼ਾ ਦੇ ਪ੍ਰਦਰਸ਼ਨ ‘ਤੇ ਟਿਕੀਆਂ ਹਨ। ਫਵਾਦ ਮਿਰਜ਼ਾ ਨੇ ਜੰਪਿੰਗ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਫਵਾਦ ਕਿਸੇ ਵਿਅਕਤੀਗਤ ਈਵੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ ਹਨ। ਉਹ ਕੁਆਲੀਫਿਕੇਸ਼ਨ ਰਾਊਂਡ ਵਿੱਚ 25 ਵੇਂ ਸਥਾਨ ‘ਤੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਿਰਫ ਚੋਟੀ ਦੇ 25 ਘੋੜਸਵਾਰਾਂ ਨੂੰ ਹੀ ਫਾਈਨਲ ਵਿੱਚ ਜਗ੍ਹਾ ਮਿਲਦੀ ਹੈ।
ਇਹ ਵੀ ਪੜ੍ਹੋ : ਸਾਰੇ ਦੇਸ਼ ਦੀਆਂ ਨਿਗਾਹਾਂ ਪੰਜਾਬ ਦੀ ਸ਼ੇਰਨੀ ‘ਤੇ, ਅੱਜ ਇਤਿਹਾਸ ਰਚੇਗੀ Kamalpreet Kaur,ਦੇਖੋ ਘਰ ‘ ਚ ਲੱਗੀਆਂ ਰੌਣਕਾਂ