Farmers protest indian kabaddi players: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅੱਜ 16 ਵੇਂ ਦਿਨ ਵੀ ਜਾਰੀ ਹੈ। ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਵੱਖ-ਵੱਖ ਵਰਗਾਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਇਸੇ ਤਹਿਤ ਦਿੱਲੀ ਅਤੇ ਹਰਿਆਣਾ ਦੀ ਸਿੰਘੂ ਸਰਹੱਦ (ਸਿੰਘੂ ਬਾਰਡਰ) ਅਤੇ ਟਿੱਕੀ ਬਾਰਡਰ ‘ਤੇ ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਹਰ ਰੰਗ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਰੰਗ ਭਾਰਤੀ ਕਬੱਡੀ ਟੀਮ ਦੇ ਖਿਡਾਰੀਆਂ ਦੁਆਰਾ ਭਰਿਆ ਜਾ ਰਿਹਾ ਹੈ। ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਮੰਗੀ ਬੱਗਾ ਪਿੰਡ, ਕਿਸਾਨਾਂ ਦੇ ਕਪੜੇ ਧੋਦੇ ਹੋਏ ਦਿਖਾਈ ਦੇ ਰਹੇ ਹਨ, ਜਦਕਿ ਕੁੱਝ ਅੰਤਰਰਾਸ਼ਟਰੀ ਖਿਡਾਰੀ ਲੰਗਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਇਹ ਖਿਡਾਰੀ ਅਕਸਰ ਹੀ ਖੇਡ ਮੁਕਾਬਲਿਆਂ ਵਿੱਚ ਦੂਜੇ ਦੇਸ਼ਾਂ ਦੀਆਂ ਟੀਮਾਂ ਨੂੰ ਧੋਦੇ ਦਿੱਖਦੇ ਹਨ, ਪਰ ਹੁਣ ਇੱਕ ਵੱਖਰੇ ਰੂਪ ਵਿੱਚ ਇਹ ਖਿਡਾਰੀ ਸਿੰਘੂ ਸਰਹੱਦ ‘ਤੇ ਆਪਣੀ ਟੀਮ ਨਾਲ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਕੱਪੜੇ ਧੋ ਰਹੇ ਹਨ। ਮੰਗੀ ਦੀ ਕਪਤਾਨੀ ਵਿੱਚ ਭਾਰਤ ਨੇ 2010 ਵਿੱਚ ਪਾਕਿਸਤਾਨ ਨੂੰ ਹਰਾ ਕੇ ਕਬੱਡੀ ਵਿਸ਼ਵ ਕੱਪ ਵੀ ਜਿੱਤਿਆ ਸੀ। ਸਾਰੇ ਖਿਡਾਰੀ ਪੂਰੇ ਪ੍ਰਬੰਧ ਨਾਲ ਕੱਪੜੇ ਦੇ ਬੈਗਾਂ ‘ਤੇ ਨੰਬਰ ਲਿੱਖਦੇ ਹਨ ਅਤੇ ਉਸੇ ਅਨੁਸਾਰ ਕੱਪੜੇ ਧੋਂਦੇ ਹਨ ਅਤੇ ਸੁਕਉਂਦੇ ਹਨ ਤਾਂ ਜੋ ਕਿਸਾਨਾਂ ਦੇ ਕੱਪੜੇ ਨਾ ਬਦਲਣ। ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਮੰਗੀ ਬੱਗਾ ਪਿੰਡ ਦਾ ਕਹਿਣਾ ਹੈ, “ਸਰਹੱਦ ਤੇ ਜਾਣ ਵਾਲਾ ਫੌਜੀ, ਖਿਡਾਰੀ ਅਤੇ ਕਿਸਾਨ ਸਾਰੇ ਪਿੰਡਾਂ ਤੋਂ ਆਉਂਦੇ ਹਨ। ਅਸੀਂ ਇਹ ਆਪਣੇ ਪਿੰਡ ਅਤੇ ਆਪਣੀ ਮਿੱਟੀ ਲਈ ਕਰ ਰਹੇ ਹਾਂ। ਇਥੇ ਅਸੀਂ ਇੱਕ ਸਰਵਿਸਮੈਨ ਵਜੋਂ ਕੰਮ ਕਰ ਰਹੇ ਹਾਂ। ਅਸੀਂ ਇੱਥੇ ਸਟਾਰ ਖਿਡਾਰੀ ਨਹੀਂ ਹਾਂ।”
ਇਸ ਤੋਂ ਇਲਾਵਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਜਿੰਦਰ ਸਿੰਘ ਸੀਚੇਵਾਲ, ਲੱਖਾਂ ਚੀਮਾਂ, ਖੁਸ਼ੀ ਦੁੱਗਾਂ, ਨੰਨੀ ਗੁਪਾਲਪੁਰ, ਗੁਲਜਾਰੀ ਮੂਨਕ, ਸੰਦੀਪ ਨੰਗਲ ਅੰਬੀਆ ਅਤੇ ਸੁਲਤਾਨ ਸ਼ਮਸ਼ਪੁਰ ਆਦਿ ਵਰਗੇ ਖਿਡਾਰੀ ਵੀ ਇਸ ਅੰਦੋਲਨ ਦਾ ਹਿੱਸਾ ਹਨ। ਜੋ ਲਗਾਤਾਰ ਅੰਦੋਲਨ ਦੌਰਾਨ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ। ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਇਹ ਕਿਸਾਨ ਇੱਥੇ ਬੈਠਣਗੇ, ਇਹ ਖਿਡਾਰੀ ਉਨ੍ਹਾਂ ਦੀ ਸੇਵਾ ਕਰਨਗੇ। ਇਸ ਦੇ ਨਾਲ ਹੀ, ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਸ਼ ਲਈ ਕਈ ਮੈਡਲ ਅਤੇ ਕੱਪ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਜੇ ਇਹ ਕਿਹਾ ਜਾਂਦਾ ਹੈ ਕਿ ਇਹ ਕਿਸਾਨ ਜਾਂ ਪ੍ਰਦਰਸ਼ਨਕਾਰੀ ਖਾਲਿਸਤਾਨੀ ਜਾਂ ਕੱਟੜਪੰਥੀ ਹਨ, ਤਾਂ ਉਨ੍ਹਾਂ ਨੂੰ ਬਹੁਤ ਦੁੱਖ ਲੱਗਦਾ ਹੈ।
ਇਹ ਵੀ ਦੇਖੋ : ਕੀ ਏਨਾਂ ਬਾਡੀ ਬਿਲਡਰ ਨੌਜਵਾਨਾਂ ਦੇ ਜ਼ੋਰ ਤੇ ਜੋਸ਼ ਨੂੰ ਨੱਥ ਪਾ ਲਊ ਮੋਦੀ ਸਰਕਾਰ