ਸਾਬਕਾ ਭਾਰਤੀ ਕ੍ਰਿਕਟਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਦੇ ਕੋਰੋਨਾ ਪੌਜੇਟਿਵ ਪਾਏ ਗਏ ਹਨ। ਗੌਤਮ ਗੰਭੀਰ ਨੇ ਮੰਗਲਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਸੰਪਰਕ ‘ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।
ਗੌਤਮ ਗੰਭੀਰ ਨੇ ਟਵੀਟ ਕਰਕੇ ਲਿਖਿਆ ਹੈ ਕਿ, “ਮੈਂ ਹਲਕੇ ਲੱਛਣਾਂ ਤੋਂ ਬਾਅਦ ਕੋਰੋਨਾ ਪੌਜੇਟਿਵ ਪਾਇਆ ਗਿਆ ਹਾਂ। ਸਾਰੇ ਲੋਕ ਜੋ ਮੇਰੇ ਸੰਪਰਕ ਵਿੱਚ ਆਏ ਹਨ, ਆਪਣਾ ਟੈਸਟ ਕਰਵਾ ਲੈਣ ਅਤੇ ਸੁਰੱਖਿਅਤ ਰਹੋ।” ਗੌਤਮ ਗੰਭੀਰ ਪੂਰਬੀ ਦਿੱਲੀ ਤੋਂ ਲੋਕ ਸਭਾ ਮੈਂਬਰ ਹਨ। ਤੁਹਾਨੂੰ ਦੱਸ ਦੇਈਏ ਕਿ ਗੌਤਮ ਗੰਭੀਰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਹਨ। ਇੰਡੀਅਨ ਪ੍ਰੀਮੀਅਰ ਲੀਗ (IPL 2022) ‘ਚ ਪਹਿਲੀ ਵਾਰ ਹਿੱਸਾ ਲੈ ਰਹੀ ਲਖਨਊ ਦੀ ਟੀਮ ਨੇ ਬੀਤੇ ਦਿਨ ਆਪਣੇ ਨਾਮ ਦਾ ਐਲਾਨ ਕੀਤਾ ਹੈ, ਗੌਤਮ ਗੰਭੀਰ ਇਸ ਟੀਮ ਦੇ ਮੈਂਟਰ ਬਣੇ ਹਨ। ਲਖਨਊ ਦੀ ਟੀਮ ਨੇ ਆਪਣਾ ਨਾਮ ਲਖਨਊ ਸੁਪਰ ਜਾਇੰਟਸ ਰੱਖਿਆ ਹੈ, ਜੋ ਕਿ ਆਈਪੀਐਲ ਇਤਿਹਾਸ ਦੀ ਸਭ ਤੋਂ ਮਹਿੰਗੀ ਟੀਮ ਵੀ ਹੈ।
ਗੌਤਮ ਗੰਭੀਰ ਪਿਛਲੇ ਦਿਨਾਂ ਤੋਂ ਲਗਾਤਾਰ ਇੰਟਰਵਿਊ ਦੇ ਰਹੇ ਸਨ, ਹਾਲਾਂਕਿ ਉਹ ਇਹ ਸਭ ਆਨਲਾਈਨ ਕਰ ਰਹੇ ਸਨ। ਗੌਤਮ ਗੰਭੀਰ, ਜੋ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨਾਲ ਖੇਡ ਚੁੱਕੇ ਹਨ, ਦੋ ਵਾਰ ਆਈਪੀਐਲ ਜੇਤੂ ਕਪਤਾਨ ਹਨ। ਪਰ ਹੁਣ ਉਹ ਲਖਨਊ ਟੀਮ ਨੂੰ ਮੈਂਟਰ ਕਰਨਗੇ। ਲਖਨਊ ਦੀ ਟੀਮ ਨੇ ਕੇਐਲ ਰਾਹੁਲ ਨੂੰ ਆਪਣਾ ਕਪਤਾਨ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: