ਗੁਜਰਾਤ ਟਾਈਟਨਸ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਓਪਨਿੰਗ ਜੋੜੀਦਾਰ ਸਾਈ ਸੁਦਰਸ਼ਨ ਦਾ ਬੱਲਾ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੈਚ ‘ਚ ਜ਼ੋਰਦਾਰ ਬੋਲਦਾ ਨਜ਼ਰ ਆਇਆ। ਇਸ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਦੀ ਟੀਮ ਗਿੱਲ ਅਤੇ ਸੁਦਰਸ਼ਨ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ 20 ਓਵਰਾਂ ‘ਚ 231 ਦੌੜਾਂ ਤੱਕ ਪਹੁੰਚਾਉਣ ‘ਚ ਸਫਲ ਰਹੀ।
ਇਸ ਮੈਚ ਵਿੱਚ ਜਿੱਥੇ ਗਿੱਲ ਨੇ 104 ਦੌੜਾਂ ਬਣਾਈਆਂ, ਉੱਥੇ ਹੀ ਸੁਦਰਸ਼ਨ ਵੀ 103 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ। ਸੈਂਕੜਾ ਪਾਰੀ ਖੇਡਣ ਦੇ ਨਾਲ ਹੀ ਦੋਨਾਂ ਬੱਲੇਬਾਜ਼ਾਂ ਨੇ IPL ਵਿੱਚ ਕੁਝ ਖਾਸ ਰਿਕਾਰਡ ਵੀ ਬਣਾ ਲਏ ਹਨ। ਅਹਿਮਦਾਬਾਦ ਦੇ ਮੈਦਾਨ ‘ਤੇ ਟੀ-20 ਕ੍ਰਿਕਟ ‘ਚ ਗਿੱਲ ਦਾ ਇਹ ਚੌਥਾ ਸੈਂਕੜਾ ਸੀ ਅਤੇ ਉਹ ਇਕ ਮੈਦਾਨ ‘ਤੇ ਚਾਰ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਇਸ ਫਾਰਮੈਟ ਦੇ ਤੀਜੇ ਖਿਡਾਰੀ ਹਨ। ਇਸ ਸੂਚੀ ‘ਚ ਪਹਿਲਾ ਨੰਬਰ ਕ੍ਰਿਸ ਗੇਲ ਦਾ ਹੈ, ਜਿਸ ਨੇ ਮੀਰਪੁਰ ਮੈਦਾਨ ‘ਤੇ ਟੀ-20 ਕ੍ਰਿਕਟ ‘ਚ 5 ਸੈਂਕੜੇ ਵਾਲੀ ਪਾਰੀ ਖੇਡੀ ਹੈ।
ਇੰਡੀਅਨ ਪ੍ਰੀਮੀਅਰ ਲੀਗ ਦਾ ਇਹ 17ਵਾਂ ਸੀਜ਼ਨ ਹੈ, ਜਿਸ ‘ਚ ਹੁਣ ਤੱਕ ਇਹ ਸਿਰਫ ਦੂਜੀ ਵਾਰ ਹੈ ਕਿ ਇਕ ਹੀ ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ ਇਕ ਮੈਚ ‘ਚ ਸੈਂਕੜੇ ਵਾਲੀ ਪਾਰੀ ਖੇਡਣ ‘ਚ ਸਫਲ ਰਹੇ ਹਨ। IPL ਦੇ ਇਤਿਹਾਸ ਵਿੱਚ ਇਹ ਤੀਜੀ ਵਾਰ ਹੈ ਜਦੋਂ ਇੱਕ ਮੈਚ ਵਿੱਚ ਇੱਕ ਟੀਮ ਵੱਲੋਂ ਦੋ ਸੈਂਕੜੇ ਦੀ ਪਾਰੀ ਦੇਖਣ ਨੂੰ ਮਿਲੀ ਹੈ। ਇਸ ਮੈਚ ਤੋਂ ਪਹਿਲਾਂ ਇਹ ਕਾਰਨਾਮਾ ਪਹਿਲੀ ਵਾਰ ਸਾਲ 2016 ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਲਾਇਨਜ਼ ਵਿਚਾਲੇ ਖੇਡੇ ਗਏ ਮੈਚ ‘ਚ ਦੇਖਣ ਨੂੰ ਮਿਲਿਆ ਸੀ।
ਦੂਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 2019 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ ਗਈ ਸੀ। ਇਸ ਮੈਚ ‘ਚ ਗਿੱਲ ਅਤੇ ਸੁਦਰਸ਼ਨ ਵਿਚਾਲੇ 210 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ, ਜੋ IPL ਦੇ ਇਤਿਹਾਸ ‘ਚ ਕਿਸੇ ਵੀ ਵਿਕਟ ਲਈ ਚੌਥੀ ਸਭ ਤੋਂ ਵੱਡੀ ਸਾਂਝੇਦਾਰੀ ਹੈ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਨੇ CM ਮਾਨ ਨੂੰ ਸੌਂਪਿਆ ਵਾਤਾਵਰਨ ਏਜੰਡਾ, ਸਤਲੁਜ ਦਰਿਆ ਤੋਂ ਮਿੱਟੀ ਹਟਾਉਣ ਦਾ ਉਠਾਇਆ ਮੁੱਦਾ
ਸ਼ੁਭਮਨ ਗਿੱਲ ਦਾ ਬੱਲਾ, ਜੋ ਕਿ IPL ਦੇ ਇਸ ਸੀਜ਼ਨ ਵਿੱਚ ਹੁਣ ਤੱਕ ਲਗਭਗ ਖਾਮੋਸ਼ ਸੀ, ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੈਚ ਵਿੱਚ ਆਪਣੀ ਪੂਰੀ ਸ਼ਾਨ ਨਾਲ ਦਿਖਾਈ ਦਿੱਤਾ। 104 ਦੌੜਾਂ ਦੇ ਆਪਣੇ ਸੈਂਕੜੇ ਦੇ ਨਾਲ, ਗਿੱਲ IPL ਇਤਿਹਾਸ ਵਿੱਚ 9ਵਾਂ ਖਿਡਾਰੀ ਬਣ ਗਿਆ ਹੈ, ਜਿਸ ਨੇ ਇੱਕ ਕਪਤਾਨ ਵਜੋਂ ਸੈਂਕੜਾ ਲਗਾਇਆ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਐਡਮ ਗਿਲਕ੍ਰਿਸਟ, ਵਿਰਾਟ ਕੋਹਲੀ, ਡੇਵਿਡ ਵਾਰਨਰ, ਕੇਐਲ ਰਾਹੁਲ, ਸੰਜੂ ਸੈਮਸਨ ਅਤੇ ਰੁਤੁਰਾਜ ਗਾਇਕਵਾੜ ਨੇ ਇਹ ਉਪਲਬਧੀ ਹਾਸਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: