happy birthday yuzvendra chahal: ਭਾਰਤੀ ਟੀਮ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਵੀਰਵਾਰ ਨੂੰ 30 ਸਾਲ ਦੇ ਹੋ ਗਏ ਹਨ। ਕ੍ਰਿਕਟ ਜਗਤ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਿਹਾ ਹੈ। ਚਾਹਲ ਮੈਦਾਨ ਦੇ ਅੰਦਰ ਅਤੇ ਬਾਹਰ ਆਪਣੇ ਹਾਸੇ ਮਜ਼ਾਕ ਵਾਲੇ ਰਵੱਈਏ ਲਈ ਜਾਣੇ ਜਾਂਦੇ ਹਨ। ਉਸ ਦੇ ਜਨਮਦਿਨ ‘ਤੇ, ਟੀਮ ਦੇ ਸਾਥੀਆਂ ਅਤੇ ਸਾਬਕਾ ਖਿਡਾਰੀਆਂ ਨੇ ਵੀ ਉਸ ਨੂੰ ਵੱਖਰੇ ਤੌਰ’ ਤੇ ਵਧਾਈ ਦਿੱਤੀ ਹੈ।
ਯੁਵਰਾਜ ਸਿੰਘ ਨੇ ਵੱਖਰੇ ਢੰਗ ਨਾਲ ਵਧਾਈ ਦਿੰਦੇ ਹੋਏ ਚਾਹਲ ਨੂੰ ‘ਚੂਹਾ’ ਕਿਹਾ। ਸਾਬਕਾ ਆਲਰਾਉਂਡਰ ਯੁਵਰਾਜ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇੱਕ ਵੱਖਰੇ ਢੰਗ ਨਾਲ ਲਿਖਿਆ, “ਯੁਜੀ ਚਾਹਲ ਜਾਂ ਮੈਨੂੰ ਤੁਹਾਨੂੰ ਮਿਸਟਰ ਚੂਹਾ ਬੁਲਾਉਣਾ ਚਾਹੀਦਾ ਹੈ। ਤੁਸੀ ਥੋੜਾ ਭਾਰ ਵਧਾਊ ਇਸ ਲਈ ਵਿਸ਼ੇਸ਼ ਪ੍ਰਾਰਥਨਾ। ਸਾਨੂੰ ਆਪਣੇ ਮਜ਼ਾਕੀਆ ਵਿਡੀਓਜ਼ ਅਤੇ ਟਿਪਣੀਆਂ ਨਾਲ ਇੰਟਰਟੈਨ ਕਰਨਾ ਜਾਰੀ ਰੱਖੋ! ਤੁਹਾਡਾ ਸਾਲ ਸਫਲ ਰਹੇ!” ਜਨਮਦਿਨ ਮੁਬਾਰਕ ਯੂਜੀ ਚਾਹਲ।”
ਚਾਹਲ ਦੇ ਸਪਿਨ ਸਾਥੀ ਕੁਲਦੀਪ ਯਾਦਵ ਨੇ ਲਿਖਿਆ, ਮੇਰੇ ਸਾਥੀਅਤੇ ਇਸ ਤੋਂ ਵੀ ਮਹੱਤਵਪੂਰਨ ਮੈਦਾਨ ਦੇ ਅੰਦਰ ਅਤੇ ਬਾਹਰ ਮੇਰਾ ਭਾਈ, ਜਨਮਦਿਨ ਦੀ ਮੁਬਾਰਕਬਾਦ। ਮੇਰੀਆਂ ਸ਼ੁੱਭਕਾਮਨਾਵਾਂ, ਤੁਸੀਂ ਤੰਦਰੁਸਤ ਰਹੋ, ਖੁਸ਼ ਰਹੋ, ਸਫਲ ਹੋਵੋ ਅਤੇ ਵੱਧ ਤੋਂ ਵੱਧ ਵਿਕਟਾਂ ਲਉ, ਮੇਰੀਆਂ ਸ਼ੁੱਭ ਕਾਮਨਾਵਾਂ।”
ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਪਹਿਲਾਂ ਚਾਹਲ ਨੂੰ ਵਧਾਈ ਦਿੱਤੀ ਅਤੇ ਟਵੀਟ ਕੀਤਾ, “ਯੁਜੀ ਜਨਮਦਿਨ ਮੁਬਾਰਕ। ਏਦਾਂ ਹੀ ਰਹੋ, ਜਲਦੀ ਮਿਲਦੇ ਹਾਂ।”
ਬੀਸੀਸੀਆਈ ਨੇ ਚਾਹਲ ਨਾਲ ਜੁੜੇ ਕੁੱਝ ਅੰਕੜੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਲਿਖਿਆ, “ਪੁਰਸ਼ ਕ੍ਰਿਕਟ ‘ਚ ਟੀ -20 ਫਾਰਮੈਟ ਵਿੱਚ ਪੰਜ ਜਾਂ ਵਧੇਰੇ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਟੀ -20 ਅਤੇ ਵਨਡੇ ਵਿੱਚ ਛੇ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼। ਟੀ -20 ਵਿੱਚ 50 ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼। ਯੁਜੀ ਚਾਹਲ ਨੂੰ ਜਨਮਦਿਨ ਦੀਆਂ ਮੁਬਾਰਕਾਂ।”ਚਾਹਲ ਨੇ ਭਾਰਤ ਲਈ 52 ਵਨਡੇ, 42 ਟੀ -20 ਮੈਚ ਖੇਡੇ ਹਨ ਜਿਸ ਵਿੱਚ ਉਸਨੇ ਕ੍ਰਮਵਾਰ 91 ਅਤੇ 55 ਵਿਕਟਾਂ ਲਈਆਂ ਹਨ।