ਆਲਰਾਊਂਡਰ ਹਾਰਦਿਕ ਪੰਡਯਾ ਲਿਗਾਮੈਂਟ ਵਿੱਚ ਸੱਟ ਲੱਗਣ ਕਾਰਨ ਵਨਡੇ ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ਼ ਪਲੇਇੰਗ ਇਲੈਵਨ ਵਿੱਚੋਂ ਬਾਹਰ ਰਹਿ ਸਕਦੇ ਹਨ। ਇਹ ਮੈਚ ਐਤਵਾਰ 29 ਅਕਤੂਬਰ ਨੂੰ ਲਖਨਊ ਵਿੱਚ ਖੇਡਿਆ ਜਾਵੇਗਾ। ਉਹ ਇਸ ਸਮੈਚ ਦੇ ਲਈ ਟੀਮ ਇੰਡੀਆ ਦੇ ਨਾਲ ਲਖਨਊ ਨਹੀਂ ਗਏ ਹਨ। ਉਹ ਹਾਲੇ ਨਸਿਆਹਨਲ ਅਕੈਡਮੀ(NCA) ਬੈਂਗਲੁਰੂ ਵਿੱਚ ਹੈ ਤੇ ਆਪਣੀ ਸੱਟ ਦਾ ਇਲਾਜ ਕਰਵਾ ਰਹੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਦੀ ਸੱਟ ਠੀਕ ਨਹੀਂ ਹੁੰਦੀ ਤਾਂ ਉਹ 2 ਨਵੰਬਰ ਨੂੰ ਮੁੰਬਈ ਵਿੱਚ ਸ਼੍ਰੀਲੰਕਾ ਤੇ 5 ਨਵੰਬਰ ਨੂੰ ਕੋਲਕਾਤਾ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ਼ ਹੋਣ ਵਾਲੇ ਮੈਚ ਵਿੱਚੋਂ ਬਾਹਰ ਹੋ ਸਕਦੇ ਹਨ। ਹਾਲਾਂਕਿ, ਹਾਲੇ ਤਕ BCCI ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਦੇ ਗਿੱਟੇ ਵਿੱਚ ਗ੍ਰੇਡ 1 ਲਿਗਾਮੈਂਟ ਟੀਅਰ ਹੈ। ਸੋਜ ਕਾਫੀ ਜ਼ਿਆਦਾ ਵਧੀ ਹੋਈ ਹੈ, ਜਿਸ ਕਾਰਨ ਉਨ੍ਹਾਂ ਨੂੰ ਦਰਦ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਹਾਰਦਿਕ ਨੂੰ ਕੋਈ ਫ੍ਰੈਕਚਰ ਨਹੀਂ ਹੈ। NCA ਦੇ ਇੱਕ ਅਧਿਕਾਰੀ ਅਨੁਸਾਰ ਪੰਡਯਾ ਦੀ ਸੱਟ ਗੰਭੀਰ ਹੋ ਸਕਦੀ ਹੈ। ਐੱਨਸੀ ਏ ਵਿੱਚ ਮੈਡੀਕਲ ਟੀਮ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਹਾਰਦਿਕ ਨੂੰ ਠੀਕ ਹੋਣ ਵਿੱਚ 2 ਹਫਤੇ ਲੱਗ ਸਕਦੇ ਹਨ। ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਹੀ NCA ਵੱਲੋਂ ਉਨ੍ਹਾਂ ਨੂੰ ਰਿਲੀਜ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਰਿਪੋਰਟ ਮੁਤਾਬਕ ਹਾਰਦਿਕ ਦੇ ਲਿਗਾਮੈਂਟ ਵਿੱਚ ਸੱਟ ਲੱਗੀ ਹੋਈ ਹੈ। ਟੀਮ ਮੈਨੇਜਮੈਂਟ ਉਨ੍ਹਾਂ ਨੂੰ ਲੈ ਕੇ ਕੋਈ ਰਿਸ੍ਕ ਨਹੀਂ ਲੈਣਾ ਚਾਹੁੰਦਾ ਹੈ। ਅਜਿਹੇ ਵਿੱਚ ਇੰਗਲੈਂਡ ਦੇ ਖਿਲਾਫ਼ ਮੈਚ ਦੇ ਬਾਅਦ ਨਵੰਬਰ ਦੇ ਪਹਿਲੇ ਹਫਤੇ ਵਿੱਚ ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਦੇ ਖਿਲਾਫ਼ ਮੈਚ ਵਿੱਚ ਵੀ ਆਰਾਮ ਦਿੱਤਾ ਜਾ ਸਕਦਾ ਹੈ। ਭਾਰਤੀ ਟੀਮ ਹਾਲੇ ਵਿਸ਼ਵ ਕੱਪ ਵਿੱਚ ਕਾਫ਼ੀ ਮਜ਼ਬੂਤ ਸਥਿਤੀ ਵਿੱਚ ਹੈ ਤੇ ਉਸਦਾ ਸੈਮੀਫਾਈਨਲ ਵਿੱਚ ਪਹੁੰਚਣਾ ਲਗਭਗ ਪੱਕਾ ਹੋ ਚੁੱਕਿਆ ਹੈ। ਅਜਿਹੇ ਵਿੱਚ ਟੀਮ ਮੈਨੇਜਮੈਂਟ ਚਾਹੁੰਦਾ ਹੈ ਕਿ ਉਹ ਵੱਡੇ ਮੈਚਾਂ ਦੇ ਲਈ ਪੂਰੀ ਤਰ੍ਹਾਂ ਫਿੱਟ ਹੋ ਜਾਣ।
ਵੀਡੀਓ ਲਈ ਕਲਿੱਕ ਕਰੋ -: