Hardik Pandya IPL XI: Hardik Pandya all time IPL XI: ਹਾਰਦਿਕ ਪਾਂਡਿਆ ਪਿੱਛਲੇ ਕੁੱਝ ਦਿਨਾਂ ਤੋਂ ਸੁਰਖੀਆਂ ਵਿੱਚ ਹਨ। ਹਾਰਦਿਕ ਨੇ ਆਪਣੇ ਪਿਤਾ ਬਣਨ ਦੀ ਖ਼ਬਰ ਸਭ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਹੁਣ ਹਾਰਦਿਕ ਨੇ ਕੁਮੈਂਟੇਟਰ ਹਰਸ਼ਾ ਭੋਗਲੇ ਨਾਲ ਲਾਈਵ ਗੱਲਬਾਤ ਦੌਰਾਨ ਆਈਪੀਐਲ ਆਲਟਾਈਮ ਇਲੈਵਨ ਦਾ ਐਲਾਨ ਕੀਤਾ ਹੈ। ਆਈਪੀਐਲ ਇਲੈਵਨ ਵਿੱਚ ਹਾਰਦਿਕ ਨੇ ਰੋਹਿਤ ਸ਼ਰਮਾ ਨੂੰ ਨਹੀਂ ਬਲਕਿ ਧੋਨੀ ਨੂੰ ਕਪਤਾਨ ਚੁਣਿਆ ਹੈ। ਦੱਸ ਦੇਈਏ ਕਿ ਆਈਪੀਐਲ ਦੇ ਇਤਿਹਾਸ ਵਿੱਚ ਮੁੰਬਈ ਇੰਡੀਅਨਜ਼ ਸਭ ਤੋਂ ਜ਼ਿਆਦਾ ਵਾਰ ਜਿੱਤਣ ਵਾਲੀ ਟੀਮ ਹੈ ਅਤੇ ਰੋਹਿਤ ਸਭ ਤੋਂ ਸਫਲ ਕਪਤਾਨ ਹੈ। ਮਜ਼ੇ ਦੀ ਗੱਲ ਇਹ ਹੈ ਕਿ ਹਾਰਦਿਕ ਰੋਹਿਤ ਦੀ ਅਗਵਾਈ ਹੇਠ ਮੁੰਬਈ ਇੰਡੀਅਨਜ਼ ਲਈ ਖੇਡਦਾ ਹੈ, ਪਰ ਆਪਣੀ ਆਲ ਟਾਈਮ ਇਲੈਵਨ ਵਿੱਚ ਹਾਰਦਿਕ ਨੇ ਸੀਐਸਕੇ ਦੇ ਕਪਤਾਨ ਧੋਨੀ ਨੂੰ ਕਪਤਾਨੀ ਦਿੱਤੀ ਹੈ। ਹਾਰਦਿਕ ਪਾਂਡਿਆ ਪਿੱਛਲੇ ਕੁੱਝ ਦਿਨਾਂ ਤੋਂ ਸੁਰਖੀਆਂ ਵਿੱਚ ਹਨ। ਹਾਰਦਿਕ ਨੇ ਆਪਣੇ ਪਿਤਾ ਬਣਨ ਦੀ ਖ਼ਬਰ ਸਭ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਹੁਣ ਹਾਰਦਿਕ ਨੇ ਕੁਮੈਂਟੇਟਰ ਹਰਸ਼ਾ ਭੋਗਲੇ ਨਾਲ ਲਾਈਵ ਗੱਲਬਾਤ ਦੌਰਾਨ ਆਈਪੀਐਲ ਆਲਟਾਈਮ ਇਲੈਵਨ ਦਾ ਐਲਾਨ ਕੀਤਾ ਹੈ। ਆਈਪੀਐਲ ਇਲੈਵਨ ਵਿੱਚ ਹਾਰਦਿਕ ਨੇ ਰੋਹਿਤ ਸ਼ਰਮਾ ਨੂੰ ਨਹੀਂ ਬਲਕਿ ਧੋਨੀ ਨੂੰ ਕਪਤਾਨ ਚੁਣਿਆ ਹੈ। ਦੱਸ ਦੇਈਏ ਕਿ ਆਈਪੀਐਲ ਦੇ ਇਤਿਹਾਸ ਵਿੱਚ ਮੁੰਬਈ ਇੰਡੀਅਨਜ਼ ਸਭ ਤੋਂ ਜ਼ਿਆਦਾ ਵਾਰ ਜਿੱਤਣ ਵਾਲੀ ਟੀਮ ਹੈ ਅਤੇ ਰੋਹਿਤ ਸਭ ਤੋਂ ਸਫਲ ਕਪਤਾਨ ਹੈ। ਮਜ਼ੇ ਦੀ ਗੱਲ ਇਹ ਹੈ ਕਿ ਹਾਰਦਿਕ ਰੋਹਿਤ ਦੀ ਅਗਵਾਈ ਹੇਠ ਮੁੰਬਈ ਇੰਡੀਅਨਜ਼ ਲਈ ਖੇਡਦਾ ਹੈ, ਪਰ ਆਪਣੀ ਆਲ ਟਾਈਮ ਇਲੈਵਨ ਵਿੱਚ ਹਾਰਦਿਕ ਨੇ ਸੀਐਸਕੇ ਦੇ ਕਪਤਾਨ ਧੋਨੀ ਨੂੰ ਕਪਤਾਨੀ ਦਿੱਤੀ ਹੈ।
ਆਪਣੀ ਟੀਮ ਦੀ ਚੋਣ ਕਰਦਿਆਂ ਹਾਰਦਿਕ ਨੇ ਕਿਹਾ ਕਿ ਉਹ ਆਲਟਾਈਮ ਆਈਪੀਐਲ ਇਲੈਵਨ ਦੇ ਰਿਕਾਰਡ ਨੂੰ ਧਿਆਨ ਵਿੱਚ ਰੱਖਦੇ ਹੋਏ ਚੁਣ ਰਹੇ ਹਨ। ਹਾਰਦਿਕ ਨੇ ਕ੍ਰਿਸ ਗੇਲ ਅਤੇ ਰੋਹਿਤ ਸ਼ਰਮਾ ਨੂੰ ਸਲਾਮੀ ਬੱਲੇਬਾਜ਼ ਚੁਣਿਆ, ਜਦਕਿ ਕੋਹਲੀ-ਏਬੀ ਡੀਵਿਲੀਅਰਜ਼ ਨੂੰ 3 ਅਤੇ 4 ਨੰਬਰ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮਿਸਟਰ ਆਈਪੀਐਲ ਸੁਰੇਸ਼ ਰੈਨਾ ਨੂੰ ਆਪਣੀ ਟੀਮ ਵਿੱਚ 5 ਵੇਂ ਨੰਬਰ ਉੱਤੇ ਸ਼ਾਮਿਲ ਕੀਤਾ ਹੈ। ਹਾਰਦਿਕ ਨੇ ਧੋਨੀ ਨੂੰ ਆਲ-ਟਾਈਮ ਆਈਪੀਐਲ ਇਲੈਵਨ ਵਿੱਚ ਵਿਕੇਟਕੀਪਰ ਦੇ ਤੌਰ ‘ਤੇ ਜਗ੍ਹਾ ਦਿੱਤੀ ਹੈ, ਜਦਕਿ ਖ਼ੁਦ ਨੂੰ ਆਲਰਾਊਡਰ ਦੇ ਤੌਰ ਤੇ ਸ਼ਾਮਿਲ ਕੀਤਾ ਹੈ। ਇਸ ਦੇ ਨਾਲ ਹੀ ਸੁਨੀਲ ਨਰੇਨ ਅਤੇ ਰਾਸ਼ਿਦ ਖਾਨ ਸਪਿਨਰ ਵਜੋਂ ਉਨ੍ਹਾਂ ਦੀ ਪਸੰਦ ਬਣ ਗਏ ਹਨ। ਤੇਜ਼ ਗੇਂਦਬਾਜ਼ੀ ਵਿਭਾਗ ਵਿੱਚ ਹਾਰਦਿਕ ਨੇ ਬੁਮਰਾਹ ਅਤੇ ਮਲਿੰਗਾ ਨੂੰ ਜਗ੍ਹਾ ਦਿੱਤੀ ਹੈ। ਹਾਰਦਿਕ ਪਾਂਡਿਆ ਆਲ-ਟਾਈਮ ਆਈਪੀਐਲ ਇਲੈਵਨ :- ਕ੍ਰਿਸ ਗੇਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਏਬੀ ਡੀਵਿਲੀਅਰਜ਼, ਸੁਰੇਸ਼ ਰੈਨਾ, ਮਹਿੰਦਰ ਸਿੰਘ ਧੋਨੀ (ਕਪਤਾਨ), ਹਾਰਦਿਕ ਪਾਂਡਿਆ, ਸੁਨੀਲ ਨਰੇਨ, ਰਾਸ਼ਿਦ ਖਾਨ, ਜਸਪ੍ਰੀਤ ਬੁਮਰਾਹ, ਲਸਿਥ ਮਲਿੰਗਾ।