ਇੰਟਰਨੈਸ਼ਨਲ ਕ੍ਰਿਕਟ ਕਾਊਸਲ (ICC) ਨੇ ਚੈਂਪੀਅਨਸ ਟਰਾਫੀ 2025 ਲਈ ਪ੍ਰਾਈਸ ਮਨੀ ਦਾ ਐਲਾਨ ਕੀਤਾ ਹੈ। ਪਾਕਿਸਤਾਨ ਵਿਚ ਚੈਂਪੀਅਨਸ ਟਰਾਫੀ 9 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਵਿਚ 8 ਦੇਸ਼ ਹਿੱਸਾ ਲੈਣਗੇ।
ਚੈਂਪੀਅਨ ਨੂੰ 19.46 ਕਰੋੜ (2.24 ਮਿਲੀਅਨ US ਡਾਲਰ) ਤੇ ਰਨਰਅੱਪ ਟੀਮ ਨੂੰ 9.72 ਕਰੋੜ (1.12 ਮਿਲੀਅਨ US ਡਾਲਰ) ਮਿਲਣਗੇ। ਦੂਜੇ ਪਾਸੇ ਸੈਮੀਫਾਈਲ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ 4.86 ਕਰੋੜ ਰੁਪਏ ਦਿੱਤੇ ਜਾਣਗੇ।
ਦੱਸ ਦੇਈਏ ਕਿ ਚੈਂਪੀਅਨਸ ਟਰਾਫੀ ਦੀ ਕੁੱਲ ਪ੍ਰਾਈਜ ਮਨੀ 59.93ਕਰੋੜ ਹੈ ਜੋ 2017 ਵਿਚ ਹੋਈ ਪਿਛਲੀ ਚੈਂਪੀਅਨਸ ਟਰਾਫੀ ਦੇ ਮੁਕਾਬਲੇ 53 ਫੀਸਦੀ ਵੱਧ ਹੈ। 2017 ਦੀ ਕੁੱਲ ਪ੍ਰਾਈਜ ਮਨੀ 28.88 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ‘ਪੰਡਿਤਰਾਓ ਧਰੇਨਵਰ’ ਨੇ SGPC ਨੂੰ ਲਿਖੀ ਚਿੱਠੀ, ਕਾਮੇਡੀਅਨ ਜਸਪ੍ਰੀਤ ਸਿੰਘ ਖਿਲਾਫ ਕਾਰਵਾਈ ਦੀ ਕੀਤੀ ਮੰਗ
ਹਾਈਬ੍ਰਿਡ ਮਾਡਲ ਵਿਚ ਹੋਣ ਵਾਲਾ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋ ਕੇ 9 ਮਾਰਚ ਤੱਕ ਚੱਲੇਗਾ। 19 ਦਿਨਾਂ ਵਿਚ 15 ਮੈਚ ਖੇਡੇ ਜਾਣਗੇ। ਦੂਜੇ ਸੈਮੀਫਾਈਲ ਤੇ ਫਾਈਨਲ ਲਈ ਰਿਜਰਵ ਡੇ ਵੀ ਰੱਖਿਆ ਗਿਆ ਹੈ ।ਭਾਰਤ ਤੇ ਪਾਕਿਸਤਾਨ ਵਿਚ ਮੈਚ 23 ਫਰਵਰੀ ਨੂੰ ਦੁਬਈ ਵਿਚ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
