ICC T20 Ranking Batting: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ -20 ਕੌਮਾਂਤਰੀ ਸੀਰੀਜ਼ ਖ਼ਤਮ ਹੋ ਗਈ ਹੈ। ਸੀਰੀਜ਼ ਖਤਮ ਹੋਣ ਤੋਂ ਬਾਅਦ ਆਈਸੀਸੀ ਟੀ -20 ਰੈਂਕਿੰਗ ਵਿੱਚ ਕੁੱਝ ਵੱਡੇ ਬਦਲਾਅ ਹੋਏ ਹਨ। ਪਾਕਿਸਤਾਨ ਦਾ ਬਾਬਰ ਆਜ਼ਮ ਹੁਣ ਨੰਬਰ -1 ਟੀ -20 ਬੱਲੇਬਾਜ਼ ਨਹੀਂ ਰਿਹਾ ਹੈ ਅਤੇ ਉਸ ਦੀ ਜਗ੍ਹਾ ਹੁਣ ਇੰਗਲੈਂਡ ਦਾ ਡੇਵਿਡ ਮਲਾਨ ਨੰਬਰ -1 ‘ਤੇ ਆ ਗਿਆ ਹੈ। ਭਾਰਤ ਦੇ ਕੇ ਐਲ ਰਾਹੁਲ ਨੂੰ ਵੀ ਘਾਟਾ ਪਿਆ ਅਤੇ ਉਹ ਚੌਥੇ ਨੰਬਰ ‘ਤੇ ਖਿਸਕ ਗਿਆ ਹੈ। ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੂੰ ਇਸ ਫ਼ਾਇਦਾ ਹੋਇਆ ਹੈ ਅਤੇ ਉਹ 9 ਵੇਂ ਨੰਬਰ ‘ਤੇ ਆ ਗਿਆ ਹੈ। ਆਸਟ੍ਰੇਲੀਆ ਖ਼ਿਲਾਫ਼ ਲੜੀ ‘ਚ ਮਲਾਨ ਨੇ ਤਿੰਨ ਮੈਚਾਂ ਵਿੱਚ 43 ਦੀ ਔਸਤ ਨਾਲ 129 ਦੌੜਾਂ ਬਣਾਈਆਂ, ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਸੀ।
ਆਸਟ੍ਰੇਲੀਆ ਦੇ ਕਪਤਾਨ ਐਰੋਨ ਫਿੰਚ ਨੰਬਰ -3 ‘ਤੇ ਬਣੇ ਹੋਏ ਹਨ, ਜਦਕਿ ਨਿਊਜ਼ੀਲੈਂਡ ਦਾ ਕੋਲਿਨ ਮੁਨਰੋ ਪੰਜਵੇਂ ਨੰਬਰ ‘ਤੇ ਖਿਸਕ ਗਿਆ ਹੈ। ਆਸਟ੍ਰੇਲੀਆ ਦਾ ਗਲੇਨ ਮੈਕਸਵੈਲ ਛੇਵੇਂ ਸਥਾਨ ‘ਤੇ ਬਣਿਆ ਹੋਇਆ ਹੈ, ਜਦਕਿ ਤੀਸਰੇ ਮੈਚ ਵਿੱਚ ਨਹੀਂ ਖੇਡਣ ਵਾਲੇ ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਨੂੰ ਵੀ ਰੈਂਕਿੰਗ ‘ਚ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ ਉਹ 10 ਵੇਂ ਸਥਾਨ ‘ਤੇ ਖਿਸਕ ਗਿਆ ਹੈ। ਡੇਵਿਡ ਮਲਾਨ ਇਸ ਤਰ੍ਹਾਂ ਆਪਣੇ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿੰਗ ‘ਤੇ ਪਹੁੰਚ ਗਿਆ ਹੈ। ਮਲਾਨ ਨੇ ਹੁਣ ਤੱਕ ਕੁੱਲ 16 ਟੀ -20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ 48.71 ਅਤੇ 156.67 ਦੀ ਔਸਤ ਨਾਲ 682 ਦੌੜਾਂ ਬਣਾਈਆਂ ਹਨ। ਇਸ ਸਮੇਂ ਦੇ ਦੌਰਾਨ, ਮਲਾਨ ਨੇ ਇੱਕ ਸੈਂਕੜਾ ਅਤੇ 7 ਅਰਧ ਸੈਂਕੜੇ ਜੜੇ ਹਨ।