ਕੋਵਿਡ -19 ਨੇ ਭਾਰਤ ਤੋਂ ਟੀ -20 ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹ ਲਈ ਹੈ। ਕੋਰੋਨਾ ਦੇ ਕਾਰਨ, ਬੀਸੀਸੀਆਈ ਨੇ ਟੀ 20 ਵਰਲਡ ਕੱਪ ਭਾਰਤ ਦੀ ਬਜਾਏ ਯੂਏਈ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਦੱਸਿਆ ਕਿ ਉਹ ਜਲਦੀ ਹੀ ਆਈਸੀਸੀ ਨੂੰ ਸੂਚਿਤ ਕਰਨ ਜਾ ਰਹੇ ਹਨ। ਹਾਲਾਂਕਿ ਤਰੀਕਾਂ ਦੇ ਸੰਬੰਧ ਵਿੱਚ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਈਸੀਸੀ ਨੇ ਬੀਸੀਸੀਆਈ ਨੂੰ ਇਹ ਫੈਸਲਾ ਕਰਨ ਅਤੇ ਇਸ ਬਾਰੇ ਦੱਸਣ ਲਈ ਚਾਰ ਹਫ਼ਤੇ ਦਿੱਤੇ ਸਨ ਕਿ ਕੀ ਕੋਵਿਡ -19 ਸਥਿਤੀ ਦੇ ਮੱਦੇਨਜ਼ਰ ਭਾਰਤ ਇਸ ਸਮਾਗਮ ਦੀ ਮੇਜ਼ਬਾਨੀ ਕਰ ਸਕਦਾ ਹੈ। ਆਈਪੀਐਲ -14 ਦੇ ਦੂਜੇ ਪੜਾਅ ਦੇ ਮੈਚ ਯੂਏਈ ਵਿੱਚ 19 ਸਤੰਬਰ ਤੋਂ 15 ਅਕਤੂਬਰ ਤੱਕ ਹੋਣੇ ਹਨ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਇੱਕ ਹੋਰ ਵੱਡਾ ਰਾਹਤ ਪੈਕੇਜ, ਕੋਵਿਡ ਤੋਂ ਪ੍ਰਭਾਵਿਤ ਸੈਕਟਰ ਲਈ 1.1 ਲੱਖ ਕਰੋੜ ਤੇ ਸਿਹਤ ਖੇਤਰ ਲਈ 50 ਹਜ਼ਾਰ ਕਰੋੜ ਦਾ ਐਲਾਨ
ਮੰਨਿਆ ਜਾ ਰਿਹਾ ਹੈ ਕਿ ਟੀ 20 ਵਰਲਡ ਕੱਪ ਆਈਪੀਐਲ ਦੇ ਖਤਮ ਹੋਣ ਤੋਂ ਦੋ ਦਿਨ ਬਾਅਦ 17 ਅਕਤੂਬਰ ਤੋਂ ਆਯੋਜਿਤ ਕੀਤਾ ਜਾਵੇਗਾ। ਵੈਸੇ, ਟੀ -20 ਵਰਲਡ ਕੱਪ ਦੇ ਸ਼ਡਿਊਲ ਬਾਰੇ ਅੰਤਿਮ ਫੈਸਲਾ ਆਈ.ਸੀ.ਸੀ ਵੱਲੋ ਲਿਆ ਜਾਣਾ ਹੈ। ਰਿਪੋਰਟ ਦੇ ਅਨੁਸਾਰ, ਅਬੂ ਧਾਬੀ, ਸ਼ਾਰਜਾਹ ਅਤੇ ਦੁਬਈ, ਸੰਯੁਕਤ ਅਰਬ ਅਮੀਰਾਤ ਵਿੱਚ ਟੀ -20 ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨਗੇ। ਇਸ ਦੇ ਨਾਲ ਹੀ ਰਾਉਂਡ 1 ਦੇ ਮੈਚ ਓਮਾਨ ਵਿੱਚ ਕਰਵਾਏ ਜਾਣਗੇ। ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਆਈਸੀਸੀ ਨੇ ਆਸਟ੍ਰੇਲੀਆ ਵਿੱਚ ਪ੍ਰਸਤਾਵਿਤ 2020 ਟੀ -20 ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਸੀ। ਬਾਅਦ ਵਿਚ ਆਈਸੀਸੀ ਨੇ ਫੈਸਲਾ ਕੀਤਾ ਸੀ ਕਿ 2021 ਐਡੀਸ਼ਨ ਭਾਰਤ ਵਿੱਚ ਖੇਡਿਆ ਜਾਵੇਗਾ, ਜਦਕਿ 2022 ਐਡੀਸ਼ਨ ਆਸਟ੍ਰੇਲੀਆ ਵਿੱਚ ਖੇਡਿਆ ਜਾਵੇਗਾ।
ਇਹ ਵੀ ਦੇਖੋ : ਅਧਿਆਪਕਾਂ ਨੇ ਘੇਰ ਲਿਆ ਕੈਪਟਨ ਦਾ ਸਿਸਵਾਂ ਫਾਰਮ, ਹੋ ਗਿਆ ਹੰਗਾਮਾ, ਪੁਲਿਸ ਨੇ ਘੜੀਸ-ਘੜੀਸ ਕੇ ਖਦੇੜੇ ਟੀਚਰ, ਦੇਖੋ live