ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇਸ ਮੈਚ ਲਈ ਟਾਸ ਸ਼ਾਮ 6:30 ਵਜੇ ਹੋਵੇਗਾ । ਭਾਰਤ ਪੰਜ ਮੈਚਾਂ ਦੀ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਭਾਰਤ ਅੱਜ ਇਸ ਬੜ੍ਹਤ ਨੂੰ ਦੁੱਗਣਾ ਕਰਨ ਦੇ ਇਰਾਦੇ ਨਾਲ ਉਤਰੇਗਾ, ਜਦਕਿ ਕੰਗਾਰੂ ਟੀਮ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ।
ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਉਸਦੀ ਆਸਟ੍ਰੇਲੀਆ ‘ਤੇ ਲਗਾਤਾਰ ਚੌਥੀ ਟੀ-20 ਜਿੱਤ ਹੋਵੇਗੀ । ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਟੀ-20 ਵਿੱਚ ਇਹ ਉਸ ਦੀ ਲਗਾਤਾਰ ਛੇਵੀਂ ਜਿੱਤ ਹੋਵੇਗੀ । ਟੀਮ ਪਿਛਲੇ ਛੇ ਮੈਚਾਂ ਵਿੱਚ ਅਜੇਤੂ ਰਹੀ ਹੈ। ਮੇਜ਼ਬਾਨ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਫਾਰਮੈਟ ਵਿੱਚ ਹੁਣ ਤੱਕ ਕੁੱਲ 10 ਸੀਰੀਜ਼ ਖੇਡੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 5 ਵਿੱਚ ਭਾਰਤ ਜਿੱਤਿਆ ਨੇ ਤੇ 2 ਵਿੱਚ ਆਸਟ੍ਰੇਲੀਆ ਨੂੰ ਜਿੱਤ ਮਿਲੀ ਹੈ।
ਇਹ ਵੀ ਪੜ੍ਹੋ: PM ਸੁਰੱਖਿਆ ਚੂਕ ਮਾਮਲੇ ‘ਚ CM ਮਾਨ ਦਾ ਵੱਡਾ ਐਕਸ਼ਨ, DSP ਸਣੇ 6 ਹੋਰ ਮੁਲਾਜ਼ਮਾਂ ‘ਤੇ ਕਾਰਵਾਈ
ਜੇਕਰ ਇੱਥੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਦੀ ਵਿਕਟ ਹਮੇਸ਼ਾ ਗੇਂਦਬਾਜ਼ੀ ਲਈ ਅਨੁਕੂਲ ਰਹੀ ਹੈ । ਖਾਸ ਤੌਰ ‘ਤੇ ਇੱਥੇ ਸਪਿਨਰਾਂ ਨੂੰ ਜ਼ਿਆਦਾ ਮਦਦ ਮਿਲਦੀ ਹੈ । ਇੱਥੇ ਕੁੱਲ 3 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ । ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 1 ਮੈਚ ਜਿੱਤਿਆ ਹੈ ਅਤੇ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 2 ਮੈਚ ਜਿੱਤੇ ਹਨ । ਇਸ ਮੈਦਾਨ ‘ਤੇ ਟੀਮ ਦਾ ਸਭ ਤੋਂ ਵੱਧ ਸਕੋਰ 173 ਦੌੜਾਂ ਹੈ, ਜੋ ਵੈਸਟਇੰਡੀਜ਼ ਨੇ 2019 ਵਿੱਚ ਭਾਰਤ ਖਿਲਾਫ ਬਣਾਈਆਂ ਸੀ। ਭਾਰਤ ਅਤੇ ਆਸਟ੍ਰੇਲੀਆ ਇਸ ਮੈਦਾਨ ‘ਤੇ ਪਹਿਲੀ ਵਾਰ ਟੀ-20 ਵਿੱਚ ਆਹਮੋ-ਸਾਹਮਣੇ ਹੋਣਗੇ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਰੁਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ (ਵਿਕਟਕੀਪਰ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ ਅਤੇ ਮੁਕੇਸ਼ ਕੁਮਾਰ।
ਆਸਟ੍ਰੇਲੀਆ: ਮੈਥਿਊ ਵੇਡ (ਕਪਤਾਨ/ਵਿਕਟਕੀਪਰ), ਸਟੀਵ ਸਮਿਥ, ਮੈਥਿਊ ਸ਼ਾਰਟ, ਜੋਸ਼ ਇੰਗਲਿਸ, ਆਰੋਨ ਹਾਰਡੀ, ਮਾਰਕਸ ਸਟੋਇਨਿਸ, ਟਿਮ ਡੇਵਿਡ, ਸ਼ੌਨ ਐਬਟ, ਨਾਥਨ ਐਲਿਸ, ਜੇਸਨ ਬੇਹਰਨਡੋਰਫ, ਤਨਵੀਰ ਸਾਂਘਾ।
ਵੀਡੀਓ ਲਈ ਕਲਿੱਕ ਕਰੋ : –