IND Vs AUS brisbane test: 15 ਜਨਵਰੀ ਤੋਂ ਬ੍ਰਿਸਬੇਨ ਦੇ ਗਾਬਾ ਮੈਦਾਨ ਵਿੱਚ ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਆਖਰੀ ਟੈਸਟ ਮੁਸ਼ਕਿਲ ਵਿੱਚ ਫ਼ੱਸਦਾ ਹੋਇਆ ਨਜਰ ਆ ਰਿਹਾ ਹੈ। ਟੀਮ ਇੰਡੀਆ ਨੇ ਕੋਵਿਡ -19 ਦੇ ਸਖਤ ਪ੍ਰੋਟੋਕੋਲ ਕਾਰਨ ਬ੍ਰਿਸਬੇਨ ਵਿੱਚ ਆਖਰੀ ਟੈਸਟ ਮੈਚ ਨਾ ਖੇਡਣ ਦੀ ਇੱਛਾ ਜਾਹਿਰ ਕੀਤੀ ਹੈ। ਹਾਲਾਂਕਿ ਟੀਮ ਇੰਡੀਆ ਨੂੰ ਸਿਡਨੀ ਕ੍ਰਿਕਟ ਗਰਾਉਂਡ ‘ਤੇ ਹੀ ਦੋ ਮੈਚ ਖੇਡਣ ‘ਤੇ ਕੋਈ ਇਤਰਾਜ਼ ਨਹੀਂ ਹੈ। ਬ੍ਰਿਸਬੇਨ ਵਿੱਚ, ਕੋਰੋਨਾ ਵਾਇਰਸ ਕਾਰਨ ਬਹੁਤ ਸਖਤ ਨਿਯਮ ਲਾਗੂ ਕੀਤੇ ਗਏ ਹਨ। ਬ੍ਰਿਸਬੇਨ ਪਹੁੰਚਣ ‘ਤੇ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਇੱਕ ਵਾਰ ਫਿਰ ਕੁਆਰੰਟੀਨ ਵਿੱਚ ਰਹਿਣਾ ਪੈ ਸਕਦਾ ਹੈ। ਟੀਮ ਇੰਡੀਆ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਆਪਣੇ ਖਿਡਾਰੀਆਂ ਨੂੰ ਦੁਬਾਰਾ ਕੁਆਰੰਟੀਨ ‘ਤੇ ਨਹੀਂ ਭੇਜਣਗੇ ਕਿਉਂਕਿ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਆਪਣਾ ਕੁਆਰੰਟੀਨ ਪੀਰੀਅਡ ਪੂਰਾ ਕਰ ਲਿਆ ਹੈ।
ਆਸਟ੍ਰੇਲੀਆਈ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ, “ਟੀਮ ਇੰਡੀਆ ਆਪਣੇ ਖਿਡਾਰੀਆਂ ਨੂੰ ਦੁਬਾਰਾ ਕੁਆਰੰਟੀਨ ਭੇਜਣ ਦੀ ਸਥਿਤੀ ਵਿੱਚ ਨਹੀਂ ਹੈ।” ਫਿਲਹਾਲ ਬ੍ਰਿਸਬੇਨ ਵਿੱਚ ਸਰਹੱਦ ਬੰਦ ਹੈ ਅਤੇ ਕੁਆਰੰਟੀਨ ਦੇ ਬਹੁਤ ਸਖਤ ਨਿਯਮ ਹਰ ਉਸ ਵਿਅਕਤੀ ਉੱਤੇ ਲਾਗੂ ਹੁੰਦੇ ਹਨ ਜੋ ਇਸਦਾ ਦੌਰਾ ਕਰਦਾ ਹੈ। ਬ੍ਰਿਸਬੇਨ ਵਿੱਚ ਕੁਆਰੰਟੀਨ ਨਿਯਮਾਂ ਵਿੱਚ ਢਿੱਲ ਨਾ ਹੋਣ ਦੀ ਸਥਿਤੀ ਵਿੱਚ ਟੀਮ ਇੰਡੀਆ ਨੇ ਸਿਡਨੀ ਵਿੱਚ ਹੀ ਦੋ ਟੈਸਟ ਮੈਚ ਖੇਡਣ ਦੀ ਇੱਛਾ ਜਤਾਈ ਹੈ। ਸਥਿਤੀ ਇਸ ਬਾਰੇ ਸਪਸ਼ਟ ਨਹੀਂ ਹੈ ਕਿ ਕੀ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਬ੍ਰਿਸਬੇਨ ਵਿੱਚ ਕੁਆਰੰਟੀਨ ਨਿਯਮਾਂ ਵਿੱਚ ਢਿਲ ਮਿਲੇਗੀ ਜਾਂ ਨਹੀਂ। ਕ੍ਰਿਕਟ ਆਸਟ੍ਰੇਲੀਆ ਨੇ ਬ੍ਰਿਸਬੇਨ ਟੈਸਟ ਬਾਰੇ ਅਜੇ ਟੀਮ ਇੰਡੀਆ ਨਾਲ ਗੱਲ ਨਹੀਂ ਕੀਤੀ ਹੈ। ਕ੍ਰਿਕਟ ਆਸਟ੍ਰੇਲੀਆ ਨੇ ਹਾਲਾਂਕਿ ਆਪਣੇ ਖਿਡਾਰੀਆਂ ਨੂੰ ਕਿਹਾ ਹੈ ਕਿ ਬ੍ਰਿਸਬੇਨ ਵਿੱਚ ਉਨ੍ਹਾਂ ਨੂੰ ਸਿਰਫ ਮੈਦਾਨਾਂ ਅਤੇ ਹੋਟਲਾਂ ਵਿੱਚ ਜਾਣ ਦੀ ਆਗਿਆ ਦਿੱਤੀ ਜਾਏਗੀ।