IND Vs AUS Brisbane Test : ਬ੍ਰਿਸਬੇਨ ਵਿੱਚ ਚੌਥੇ ਟੈਸਟ ਦੇ ਦੂਜੇ ਦਿਨ ਦਾ ਖੇਡ ਖ਼ਰਾਬ ਮੌਸਮ ਅਤੇ ਗਿੱਲੇ ਮੈਦਾਨ ਕਾਰਨ ਜਲਦੀ ਖਤਮ ਹੋ ਗਿਆ ਹੈ। ਚਾਹ ਦੇ ਸਮੇਂ ਤੋਂ ਪਹਿਲਾਂ ਤੇਜ਼ ਮੀਂਹ ਪਿਆ ਸੀ, ਜਿਸ ਤੋਂ ਬਾਅਦ ਸਟੰਪਸ ਦਾ ਐਲਾਨ ਕਰ ਦਿੱਤਾ ਗਿਆ ਸੀ। ਸਟੰਪਸ ਤੱਕ ਭਾਰਤ ਨੇ 26 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 62 ਦੌੜਾਂ ਬਣਾਈਆਂ ਹਨ। ਆਸਟ੍ਰੇਲੀਆ ਦੀ ਪਹਿਲੀ ਪਾਰੀ ਦੇ ਅਧਾਰ ‘ਤੇ ਟੀਮ ਇੰਡੀਆ ਅਜੇ ਵੀ 302 ਦੌੜਾਂ ਪਿੱਛੇ ਹੈ। ਅਜਿੰਕਿਆ ਰਹਾਣੇ ਦੋ ਅਤੇ ਚੇਤੇਸ਼ਵਰ ਪੁਜਾਰਾ ਨੇ ਅੱਠ ਦੌੜਾਂ ਬਣਾਈਆਂ ਹਨ। ਜਦਕਿ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਰੂਪ ਵਿੱਚ ਭਾਰਤ ਨੂੰ ਦੋ ਝਟਕੇ ਲੱਗੇ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਆਸਟ੍ਰੇਲੀਆਈ ਟੀਮ ਦੁਪਹਿਰ ਦੇ ਖਾਣੇ ਤੱਕ ਪਹਿਲੀ ਪਾਰੀ ਵਿੱਚ 369 ਦੌੜਾਂ ‘ਤੇ ਆਊਟ ਹੋ ਗਈ ਸੀ। ਮਾਰਨਸ ਲੈਬੂਸ਼ਨ ਨੇ 108 ਦੌੜਾਂ ਬਣਾਈਆਂ ਸੀ। ਭਾਰਤ ਲਈ ਟੀ ਨਟਰਾਜਨ, ਸ਼ਾਰਦੂਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੇ ਤਿੰਨ-ਤਿੰਨ ਵਿਕਟਾਂ ਹਾਸਿਲ ਕੀਤੀਆਂ ਸੀ।
ਆਸਟ੍ਰੇਲੀਆ ਦੀ ਪਹਿਲੀ ਪਾਰੀ ਦੇ ਅਧਾਰ ‘ਤੇ ਇੰਡੀਆ ਅਜੇ ਵੀ 307 ਦੌੜਾਂ ਨਾਲ ਪਿੱਛੇ ਹੈ। ਚਾਹ ਦੇ ਸਮੇਂ ਤੋਂ ਬਾਅਦ ਦੁਬਾਰਾ ਖੇਡ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਿਆ। ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ 26 ਓਵਰਾਂ ਵਿੱਚ ਹੀ ਆਊਟ ਹੋ ਗਏ ਸੀ। ਚੇਤੇਸ਼ਵਰ ਪੁਜਾਰਾ (8) ਅਤੇ ਅਜਿੰਕਿਆ ਰਹਾਣੇ (2) ਅਜੇਤੂ ਹਨ। ਸ਼ੁਬਮਨ ਗਿੱਲ ਪੈਟ ਕਮਿੰਸ ਦਾ ਸੱਤ ਦੌੜਾਂ ਬਣਾ ਕੇ ਸ਼ਿਕਾਰ ਬਣਿਆ। ਜਦਕਿ ਰੋਹਿਤ ਸ਼ਰਮਾ ਅਰਧ ਸੈਂਕੜੇ ਤੋਂ ਖੁੰਝ ਗਿਆ। ਰੋਹਿਤ ਨੇ 44 ਦੌੜਾਂ ਬਣਾਈਆਂ ਹਨ।
ਇਹ ਵੀ ਦੇਖੋ : ਕਿਉਂ ਬੇਸਿੱਟਾ ਰਹੀ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ?ਬਾਹਰ ਆਏ ਬਲਵੀਰ ਸਿੰਘ ਰਾਜੇਵਾਲ ਤੋਂ ਸੁਣੋ ਕਾਰਣ