IND vs AUS Pink Ball Test Match Live Score: 90 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤੱਰੀ ਆਸਟ੍ਰੇਲੀਆ ਦੀ ਸ਼ੁਰੂਆਤ ਚੰਗੀ ਰਹੀ ਹੈ। ਦੂਜੀ ਪਾਰੀ ਵਿੱਚ ਆਸਟ੍ਰੇਲੀਆ 15 ਦੌੜਾਂ ਬਿਨਾਂ ਕਿਸੇ ਵਿਕਟ ਦੇ ਨੁਕਸਾਨ ‘ਤੇ ਹੈ। ਮੈਥਿਊ ਵੇਡ (14 ਦੌੜਾਂ) ਅਤੇ ਜੋ ਬਰਨਜ਼ (0 ਦੌੜਾਂ) ਕ੍ਰੀਜ਼ ‘ਤੇ ਹਨ। ਆਸਟ੍ਰੇਲੀਆ ਨੂੰ ਜਿੱਤ ਲਈ 75 ਦੌੜਾਂ ਹੋਰ ਚਾਹੀਦੀਆਂ ਹਨ। ਟੀਮ ਇੰਡੀਆ ਦੂਜੀ ਪਾਰੀ ਵਿੱਚ 9 ਵਿਕਟਾਂ ਗੁਆਉਣ ਤੋਂ ਬਾਅਦ ਸਿਰਫ 36 ਦੌੜਾਂ ਹੀ ਬਣਾ ਸਕੀ। ਆਖਰਕਾਰ ਮੁਹੰਮਦ ਸ਼ਮੀ ਸੱਟ ਨਾਲ ਰਿਟਾਇਰ ਹੋ ਗਿਆ। ਆਸਟ੍ਰੇਲੀਆ ਦੇ ਸਾਹਮਣੇ ਮੈਚ ਜਿੱਤਣ ਲਈ 90 ਦੌੜਾਂ ਦਾ ਟੀਚਾ ਹੈ। ਆਸਟ੍ਰੇਲੀਆ ਵਲੋਂ 90 ਦੌੜਾਂ ਦੇ ਟੀਚੇ ਦੇ ਪਿੱਛੇ ਦੌਰਾਨ ਚੰਗੀ ਸ਼ੁਰੂਆਤ ਕੀਤੀ ਗਈ ਹੈ।
ਭਾਰਤੀ ਟੀਮ ਦਾ 36 ਦੌੜਾਂ ਦਾ ਸਕੋਰ ਟੈਸਟ ਦੀ ਇੱਕ ਪਾਰੀ ਵਿੱਚ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 46 ਸਾਲ ਪਹਿਲਾਂ 42 ਦੌੜਾਂ ਦਾ ਸਭ ਤੋਂ ਘੱਟ ਸਕੋਰ ਬਣਾਇਆ ਸੀ। ਇਹ ਇੰਗਲੈਂਡ ਵਿਰੁੱਧ 1974 ਵਿੱਚ ਲਾਰਡਜ਼ ਵਿਖੇ ਬਣਾਇਆ ਗਿਆ ਸੀ। ਕੋਈ ਵੀ ਭਾਰਤੀ ਟੀਮ ਦਾ ਬੱਲੇਬਾਜ਼ ਦੋਹਰੇ ਅੰਕ ਨੂੰ ਪਾਰ ਨਹੀਂ ਕਰ ਸਕਿਆ। ਅਗਰਵਾਲ ਨੇ ਸਭ ਤੋਂ ਵੱਧ 9 ਦੌੜਾਂ ਬਣਾਈਆਂ, ਜਦਕਿ ਵਿਹਾਰੀ 8 ਦੌੜਾਂ ਬਣਾ ਸਕਿਆ। ਪੁਜਾਰਾ, ਰਹਾਣੇ ਅਤੇ ਅਸ਼ਵਿਨ ਖਾਤਾ ਵੀ ਨਹੀਂ ਖੋਲ੍ਹ ਸਕੇ। ਹੇਜ਼ਲਵੁੱਡ ਨੇ ਆਸਟ੍ਰੇਲੀਆ ਲਈ ਸਿਰਫ 8 ਦੌੜਾਂ ‘ਤੇ 5 ਵਿਕਟਾਂ ਲਈਆਂ, ਜਦਕਿ ਕਮਿੰਸ 21 ਦੌੜਾਂ ਦੇ ਕੇ ਚਾਰ ਵਿਕਟਾਂ ਲੈਣ ‘ਚ ਸਫਲ ਰਿਹਾ। ਇਸ ਵੇਲੇ 90 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟ੍ਰੇਲੀਆਈ ਟੀਮ 25 ਦੌੜਾਂ ਦੇ 0 ਵਿਕਟਾਂ ਦੇ ਨੁਕਸਾਨ ‘ਤੇ ਹੈ। ਮੈਥਿਊ ਵੇਡ (20 ਦੌੜਾਂ) ਅਤੇ ਜੋ ਬਰਨਜ਼ (4 ਦੌੜਾਂ) ਕ੍ਰੀਜ਼ ਉੱਤੇ ਹਨ। ਆਸਟ੍ਰੇਲੀਆ ਨੂੰ ਜਿੱਤ ਲਈ 70 ਦੌੜਾਂ ਦੀ ਜ਼ਰੂਰਤ ਹੈ।
ਇਹ ਵੀ ਦੇਖੋ : ਆਹ ਸੁਣ ਲਓ ਕੀ ਕਹਿੰਦੇ ਨੇ ਦਿੱਲੀ ਦੇ ਲੋਕ ਕਿਸਾਨ ਅੰਦੋਲਨਕਾਰੀਆਂ ਬਾਰੇ