IND vs AUS Sydney Test : ਸਿਡਨੀ ਟੈਸਟ ਦੇ ਦੂਜੇ ਦਿਨ ਦਾ ਖੇਡ ਖ਼ਤਮ ਹੋ ਗਿਆ ਹੈ। ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) ਵਿਖੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦਾ ਦੂਜਾ ਦਿਨ ਭਾਰਤੀ ਟੀਮ ਦੇ ਨਾਮ ਰਿਹਾ ਹੈ। ਆਸਟ੍ਰੇਲੀਆ ਨੂੰ 338 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ ਅੱਜ ਆਪਣੀ ਪਹਿਲੀ ਪਾਰੀ ‘ਚ ਸ਼ੁੱਕਰਵਾਰ ਨੂੰ ਦੋ ਵਿਕਟਾਂ ਗੁਆਉਣ ਤੋਂ ਬਾਅਦ 96 ਦੌੜਾਂ ਬਣਾਈਆਂ। ਚੇਤੇਸ਼ਵਰ ਪੁਜਾਰਾ ਨੇ 9 ਅਤੇ ਕਪਤਾਨ ਅਜਿੰਕਿਆ ਰਹਾਣੇ 5 ਦੌੜਾਂ ਬਣਾ ਕੇ ਨਾਬਾਦ ਪਰਤ ਗਏ, ਇਸ ਤਰ੍ਹਾਂ ਮੇਜ਼ਬਾਨ ਕੰਗਾਰੂ ਭਾਰਤ ਤੋਂ 242 ਦੌੜਾਂ ਅੱਗੇ ਹਨ। ਸ਼ੁਭਮਨ ਗਿੱਲ (50) ਅਤੇ ਰੋਹਿਤ ਸ਼ਰਮਾ (26) ਆਊਟ ਹੋਣ ਵਾਲੇ ਬੱਲੇਬਾਜ਼ ਸਨ। ਸਟੀਵ ਸਮਿਥ ਨੇ ਆਸਟ੍ਰੇਲੀਆ ਲਈ 131 ਦੌੜਾਂ ਬਣਾਈਆਂ ਸਨ। ਸਵੇਰ ਦੇ ਸੈਸ਼ਨ ਵਿੱਚ ਦੋ ਵਾਰ ਮੀਂਹ ਨੇ ਖੇਡ ਖਰਾਬ ਕਰ ਦਿੱਤਾ ਸੀ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ।
ਸ਼ੁਭਮਨ ਗਿੱਲ ਨੇ ਆਪਣੇ ਦੂਜੇ ਟੈਸਟ ਮੈਚ ਦੀ ਤੀਜੀ ਪਾਰੀ ਵਿੱਚ ਅਰਧ ਸੈਂਕੜਾ ਜੜਿਆ ਹੈ। ਇਸ ਨੌਜਵਾਨ ਬੱਲੇਬਾਜ਼ ਨੇ ਆਪਣੀ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਸ਼ੁਭਮਨ ਗਿੱਲ ਨੇ 100 ਗੇਂਦਾਂ ਵਿੱਚ ਇਹ ਅਰਧ ਸੈਂਕੜਾ ਪੂਰਾ ਕੀਤਾ ਸੀ, ਗਿੱਲ ਨੇ ਪਾਰੀ ਦੌਰਾਨ ਅੱਠ ਚੌਕੇ ਵੀ ਲਗਾਏ ਹਨ। ਗਿੱਲ ਭਾਰਤੀ ਕ੍ਰਿਕਟ ਦਾ ਭਵਿੱਖ ਹੈ। ਅੱਜ ਜੋਸ਼ ਹੇਜ਼ਲਵੁੱਡ ਦਾ 30 ਵਾਂ ਜਨਮਦਿਨ ਹੈ। ਰੋਹਿਤ ਸ਼ਰਮਾ ਦਾ ਵਿਕਟ ਲੈ ਕੇ ਹੇਜ਼ਲਵੁੱਡ ਨੇ ਆਪਣਾ ਖਾਸ ਦਿਨ ਹੋਰ ਖਾਸ ਬਣਾ ਦਿੱਤਾ। ਰੋਹਿਤ ਸ਼ਰਮਾ, ਹੇਜ਼ਲਵੁੱਡ ਦਾ 300 ਵਾਂ ਸ਼ਿਕਾਰ ਬਣਿਆ।